ਹੁਣ ‘ਵਿਕਰਮ ਵੇਧਾ’ ਦੇ ਬਾਈਕਾਟ ਦੀ ਉਠੀ ਮੰਗ, ਸੈਫ ਅਲੀ ਖ਼ਾਨ ਦੀ ਪੁਰਾਣੀ ਵੀਡੀਓ ਨਾਲ ਛਿੜਿਆ ਵਿਵਾਦ

09/28/2022 11:49:04 AM

ਮੁੰਬਈ (ਬਿਊਰੋ)– ਪ੍ਰਸ਼ੰਸਕਾਂ ਦਾ ਇੰਤਜ਼ਾਰ ਖ਼ਤਮ ਹੋਣ ਵਾਲਾ ਹੈ। 30 ਸਤੰਬਰ ਨੂੰ ਰਿਤਿਕ ਰੌਸ਼ਨ ਤੇ ਸੈਫ ਅਲੀ ਖ਼ਾਨ ਸਟਾਰਰ ਫ਼ਿਲਮ ‘ਵਿਕਰਮ ਵੇਧਾ’ ਸਿਨੇਮਾਘਰਾਂ ’ਚ ਦਸਤਕ ਦੇਣ ਵਾਲੀ ਹੈ। ਫ਼ਿਲਮ ਨੂੰ ਲੈ ਕੇ ਪ੍ਰਸ਼ੰਸਕਾਂ ਵਿਚਾਲੇ ਜ਼ਬਰਦਸਤ ਉਤਸ਼ਾਹ ਹੈ ਪਰ ਰਿਲੀਜ਼ ਤੋਂ ਦੋ ਦਿਨ ਪਹਿਲਾਂ ਇਕ ਵਾਰ ਮੁੜ ਫ਼ਿਲਮ ਨੂੰ ਲੈ ਕੇ ਵਿਰੋਧ ਸ਼ੁਰੂ ਹੋ ਗਿਆ ਹੈ ਤੇ ਇਸ ਵਾਰ ਵਜ੍ਹਾ ਹੈ ਸੈਫ ਅਲੀ ਖ਼ਾਨ।

ਇਹ ਖ਼ਬਰ ਵੀ ਪੜ੍ਹੋ : ਦਿਲਜੀਤ ਦੋਸਾਂਝ ਨੇ ਈਰਾਨੀ ਲੜਕੀ ਮਹਿਸਾ ਅਮੀਨੀ ਦੀ ਮੌਤ 'ਤੇ ਜਤਾਇਆ ਦੁੱਖ, ਕਿਹਾ- ਰੱਬ ਦੇ ਠੇਕੇਦਾਰ ਨਾ ਬਣੋ

ਜੀ ਹਾਂ, ਤੁਸੀਂ ਸਹੀ ਸੁਣਿਆ। ਅਸਲ ’ਚ ‘ਵਿਕਰਮ ਵੇਧਾ’ ਦੀ ਰਿਲੀਜ਼ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਸੈਫ ਅਲੀ ਖ਼ਾਨ ਦੀ ਇਕ ਪੁਰਾਣੀ ਵੀਡੀਓ ਸਾਂਝੀ ਕੀਤੀ ਜਾ ਰਹੀ ਹੈ। ਵੀਡੀਓ ’ਚ ਸੈਫ ਅਲੀ ਖ਼ਾਨ ਕਹਿੰਦੇ ਦਿਖ ਰਹੇ ਹਨ ਕਿ ਉਹ ਰਾਮ ਦੇ ਨਾਂ ’ਤੇ ਆਪਣੇ ਪੁੱਤਰ ਦਾ ਨਾਂ ਨਹੀਂ ਰੱਖ ਸਕਦੇ ਹਨ। ਇਸ ਵੀਡੀਓ ’ਚ ਕਰੀਨਾ ਨੂੰ ਵੀ ਦਿਖਾਇਆ ਗਿਆ ਹੈ, ਜਿਸ ’ਚ ਉਹ ਆਪਣੇ ਪੁੱਤਰ ਤੈਮੂਰ ਅਲੀ ਖ਼ਾਨ ਦਾ ਨਾਂ ਲੈਂਦੇ ਹੋਏ ਮੁਗਲਾਂ ਦੀ ਤਾਰੀਫ਼ ਕਰਦੀ ਨਜ਼ਰ ਆ ਰਹੀ ਹੈ। ਸੈਫ ਤੇ ਕਰੀਨਾ ਦੀ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਯੂਜ਼ਰਸ ਕੱਪਲ ’ਤੇ ਆਪਣਾ ਗੁੱਸਾ ਕੱਢ ਰਹੇ ਹਨ।

ਸੈਫ ਅਲੀ ਖ਼ਾਨ ਵੀਡੀਓ ’ਚ ਕਹਿੰਦੇ ਦਿਖ ਰਹੇ ਹਨ, ‘‘ਮੈਂ ਆਪਣੇ ਪੁੱਤਰ ਦਾ ਨਾਂ ਅਲੈਕਜ਼ੈਂਡਰ ਨਹੀਂ ਰੱਖ ਸਕਦਾ ਤੇ ਰਿਅਲਿਸਟੀਕਲੀ ਉਸ ਦਾ ਨਾਂ ਰਾਮ ਵੀ ਨਹੀਂ ਰੱਖ ਸਕਦਾ ਹਾਂ ਤਾਂ ਫਿਰ ਇਕ ਚੰਗਾ ਮੁਸਲਿਮ ਨਾਂ ਕਿਉਂ ਨਹੀਂ?’’ ਹਾਲਾਂਕਿ ਵੀਡੀਓ ’ਚ ਸੈਫ ਅਲੀ ਖ਼ਾਨ ਇਹ ਵੀ ਕਹਿੰਦੇ ਦਿਖ ਰਹੇ ਹਨ ਕਿ ਉਹ ਆਪਣੇ ਬੱਚਿਆਂ ਨੂੰ ਸੈਕੂਲਰ ਵੈਲਿਊਜ਼ ਨਾਲ ਵੱਡਾ ਕਰਨਗੇ, ਜਿਥੇ ਉਹ ਇਕ-ਦੂਜੇ ਦੀ ਇੱਜ਼ਤ ਕਰਨਾ ਸਿੱਖਣ ਪਰ ਹੇਟਰਜ਼ ਨੂੰ ਤਾਂ ਸੈਫ ਨੂੰ ਟਰੋਲ ਕਰਨ ਦਾ ਮੌਕਾ ਮਿਲ ਗਿਆ।

ਸੈਫ ਅਲੀ ਖ਼ਾਨ ਦੀ ਇਸ ਵੀਡੀਓ ਨਾਲ ਉਸ ਦੀ ਪਤਨੀ ਕਰੀਨਾ ਕਪੂਰ ਖ਼ਾਨ ਦੀ ਇਕ ਵੀਡੀਓ ਕਲਿੱਪ ਨੂੰ ਵੀ ਜੋੜਿਆ ਗਿਆ ਹੈ। ਵੀਡੀਓ ’ਚ ਦਿਖਾਇਆ ਗਿਆ ਹੈ ਕਿ ਇਕ ਰਿਐਲਿਟੀ ਸ਼ੋਅ ’ਚ ਦੁਲਕਰ ਸਲਮਾਨ ਮਹਿਮਾਨ ਦੇ ਤੌਰ ’ਤੇ ਆਉਂਦੇ ਹਨ ਤਾਂ ਸੋਨਮ ਕਪੂਰ ਉਸ ਨੂੰ ਪੁੱਛਦੀ ਹੈ, ‘‘ਦੁਲਕਰ ਦਾ ਕੀ ਮਤਲਬ ਹੈ?’’ ਇਸ ’ਤੇ ਅਦਾਕਾਰ ਕਹਿੰਦੇ ਹਨ, ‘‘ਇਹ ਇਕ ਅਰੇਬਿਕ ਨਾਂ ਹੈ, ਇਹ ਨਾਂ ਅਲੈਕਜ਼ੈਂਡਰ ਨਾਲ ਮਿਲਦਾ-ਜੁਲਦਾ ਹੈ।’’ ਇਸ ’ਤੇ ਕਰੀਨਾ ਕਹਿੰਦੀ ਹੈ, ‘‘ਓਹ, ਵਾਰੀਅਰ ਦੀ ਤਰ੍ਹਾਂ, ਜਿਵੇਂ ਤੈਮੂਰ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News