ਵਿਧੁਤ ਜਾਮਵਾਲ ਸਟਾਰ ‘ਆਈ. ਬੀ. 71’ ਦਾ ਦਮਦਾਰ ਟਰੇਲਰ ਹੋਇਆ ਰਿਲੀਜ਼

Tuesday, Apr 25, 2023 - 03:24 PM (IST)

ਵਿਧੁਤ ਜਾਮਵਾਲ ਸਟਾਰ ‘ਆਈ. ਬੀ. 71’ ਦਾ ਦਮਦਾਰ ਟਰੇਲਰ ਹੋਇਆ ਰਿਲੀਜ਼

ਮੁੰਬਈ (ਬਿਊਰੋ) : ਸਪਾਈ ਥ੍ਰਿਲਰ ‘ਆਈ. ਬੀ. 71’ ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਦੇਸ਼ ਨੂੰ ਬਚਾਉਣ ਦੇ ਮਿਸ਼ਨ ’ਤੇ ਇੰਟੈਲੀਜੈਂਸ ਬਿਊਰੋ (ਆਈ. ਬੀ.) ਏਜੰਟ ਵਜੋਂ ਮੁੱਖ ਭੂਮਿਕਾ ਨਿਭਾਉਣ ਵਾਲੇ ਵਿਧੁਤ ਜਾਮਵਾਲ ਨੇ ਆਪਣੇ ਪਹਿਲੇ ਪ੍ਰੋਡਕਸ਼ਨ ਨਾਲ ਭਾਰਤ ਦੇ ਚੋਟੀ ਦੇ ਗੁਪਤ ਮਿਸ਼ਨ ਦਾ ਖੁਲਾਸਾ ਕੀਤਾ। 

ਰੋਮਾਂਚਕ ਸੀਨਾਂ ਤੋਂ ਲੈ ਕੇ ਰੋਮਾਂਚਕ ਸਸਪੈਂਸ ਤੱਕ ਫ਼ਿਲਮ ’ਚ ਸਭ ਕੁਝ ਹੈ। ਇਸ ਦੇ ਨਾਲ ਹੀ ਕਾਸਟ ਵੀ ਸ਼ਾਨਦਾਰ ਹੈ, ਜਿਸ ’ਚ ਵਿਧੁਤ ਜਾਮਵਾਲ ਦੇ ਨਾਲ ਅਨੁਪਮ ਖੇਰ ਤੇ ‘ਮਰਦਾਨੀ’ ਫੇਮ ਵਿਸ਼ਾਲ ਜੇਠਵਾ ਮੁੱਖ ਭੂਮਿਕਾਵਾਂ ’ਚ ਹਨ।

ਵਿਧੁਤ ਜਾਮਵਾਲ ਨੇ ਕਿਹਾ, ‘ਆਈ. ਬੀ. 71’ ਮੋਸਟ ਕਲਾਸੀਫਾਈਡ ਮਿਸ਼ਨ ਦੀ ਕਹਾਣੀ ਹੈ, ਜਿਸ ਨੇ 1971 ਦੀ ਭਾਰਤ-ਪਾਕਿਸਤਾਨ ਜੰਗ ’ਚ ਤਰਥੱਲੀ ਮਚਾ ਦਿੱਤੀ ਸੀ। ਮੈਂ ਆਪਣੇ ਆਈ. ਬੀ. ਇੰਟੈਲੀਜੈਂਸ ਬਿਊਰੋ ਦੇ ਅਫਸਰਾਂ ਦੀ ਇਸ ਕਹਾਣੀ ਨੂੰ ਪੇਸ਼ ਕਰਨ ਲਈ ਬਹੁਤ ਰੋਮਾਂਚਿਤ ਹਾਂ, ਜੋ ਸੱਚਮੁੱਚ ਭਾਰਤ ਦੇ ਹੀਰੋ ਹਨ।’’ ਫ਼ਿਲਮ 12 ਮਈ ਨੂੰ ਰਿਲੀਜ਼ ਹੋਣ ਵਾਲੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
 


author

sunita

Content Editor

Related News