ਵਿਧੁਤ ਜੰਮਵਾਲ ਨੇ ਕੀਤਾ ਹੈਰਾਨ ਕਰਨ ਵਾਲਾ ਕਾਰਨਾਮਾ, ਬਰਫ ਦੀ ਝੀਲ ’ਚ ਲਗਾਈ ਡੁਬਕੀ

Friday, Feb 25, 2022 - 06:41 PM (IST)

ਵਿਧੁਤ ਜੰਮਵਾਲ ਨੇ ਕੀਤਾ ਹੈਰਾਨ ਕਰਨ ਵਾਲਾ ਕਾਰਨਾਮਾ, ਬਰਫ ਦੀ ਝੀਲ ’ਚ ਲਗਾਈ ਡੁਬਕੀ

ਮੁੰਬਈ (ਬਿਊਰੋ)– ਵਿਧੁਤ ਜੰਮਵਾਲ ਬਾਰੇ ਤਾਂ ਤੁਸੀਂ ਜਾਣਦੇ ਹੀ ਹੋਵੋਗੇ। ਦੁਨੀਆ ਦੇ ਸਭ ਤੋਂ ਖ਼ਤਰਨਾਕ ਇਨਸਾਨਾਂ ਦੀ ਲਿਸਟ ’ਚ ਸ਼ਾਮਲ ਹੈ ਇਨ੍ਹਾਂ ਦਾ ਨਾਂ। ਵਿਧੁਤ ਨਾਲ ਪੰਗਾ ਲੈਣਾ ਕਿਸੇ ਨੂੰ ਵੀ ਭਾਰੀ ਪੈ ਸਕਦਾ ਹੈ ਤੇ ਹੁਣ ਇਸ ਸ਼ਕਤੀਸ਼ਾਲੀ ਇਨਸਾਨ ਨੇ ਇਕ ਅਜਿਹਾ ਕਾਰਨਾਮਾ ਕਰ ਦਿਖਾਇਆ ਹੈ, ਜਿਸ ਨੂੰ ਕਰਨ ਤੋਂ ਪਹਿਲਾਂ ਕੋਈ ਵੀ 10 ਵਾਰ ਸੋਚੇਗਾ।

ਇਹ ਖ਼ਬਰ ਵੀ ਪੜ੍ਹੋ : ਦੀਪ ਸਿੱਧੂ ਦੇ ਅੰਤਿਮ ਸੰਸਕਾਰ ਮੌਕੇ ਖਾਲਿਸਤਾਨੀ ਨਾਅਰੇ ਲਾਉਣ ਵਾਲਿਆਂ ਨੂੰ ਸਿਰਸਾ ਨੇ ਦੱਸਿਆ ਸ਼ਰਾਰਤੀ ਅਨਸਰ

‘ਕਮਾਂਡੋ’ ਫੇਮ ਵਿਧੁਤ ਜੰਮਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਨਵੀਂ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਹ ਇਕ ਅਜਿਹੀ ਜਗ੍ਹਾ ’ਤੇ ਨਜ਼ਰ ਆ ਰਹੇ ਹਨ, ਜਿਥੇ ਚਾਰੇ ਪਾਸੇ ਸਿਰਫ ਬਰਫ ਹੀ ਬਰਫ ਨਜ਼ਰ ਆ ਰਹੀ ਹੈ।

ਇਹ ਵੀਡੀਓ ਅਜਿਹੀ ਹੈ, ਜਿਸ ਨੂੰ ਦੇਖ ਕੇ ਹੀ ਠੰਗ ਲੱਗ ਜਾਵੇ ਪਰ ਅਜਿਹੀ ਠੰਡੀ ਤੇ ਖ਼ੂਨ ਜਮਾਉਣ ਵਾਲੀ ਠੰਡ ’ਚ ਵਿਧੁਤ ਨੇ ਕੁਝ ਅਜਿਹਾ ਕੀਤਾ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਹੈਰਾਨ ਰਹਿ ਗਏ।

ਵਿਧੁਤ ਜੰਮਵਾਲ ਨੇ ਇਸ ਹੱਢ ਭੰਨਵੀਂ ਠੰਡ ’ਚ ਕੱਪੜੇ ਉਤਾਰ ਕੇ ਲਗਾਈ ਹੈ ਬਰਫ ਨਾਲ ਜੰਮੀ ਝੀਲ ’ਚ ਡੁਬਕੀ। ਜੇਕਰ ਸਾਡੀ ਗੱਲ ’ਤੇ ਯਕੀਨ ਨਹੀਂ ਤਾਂ ਤੁਸੀਂ ਹੇਠਾਂ ਦਿੱਤੀ ਵੀਡੀਓ ਦੇਖ ਸਕਦੇ ਹੋ।

ਵਿਧੁਤ ਦੀ ਇਹ ਸ਼ਾਨਦਾਰ ਵੀਡੀਓ ਉਸ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਰਹੀ ਹੈ। ਵਿਧੁਤ ਹਮੇਸ਼ਾ ਇਸੇ ਜਜ਼ਬੇ ਲਈ ਖ਼ਾਸ ਤੌਰ ’ਤੇ ਜਾਣੇ ਜਾਂਦੇ ਹਨ। ਉਨ੍ਹਾਂ ਦੀ ਵੀਡੀਓ ਲੋਕਾਂ ਨੂੰ ਪ੍ਰੇਰਿਤ ਕਰਦੀ ਹੈ ਤੇ ਇਹ ਵੀਡੀਓ ਵੀ ਠੀਕ ਉਸੇ ਤਰ੍ਹਾਂ ਉਨ੍ਹਾਂ ਦੇ ਜਜ਼ਬੇ ਨੂੰ ਬਿਆਨ ਕਰ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News