''...ਯਾ ਅਲੀ'' ਗਾਇਕ ਜ਼ੁਬੀਨ ਗਰਗ ਦੇ ਆਖਰੀ ਪਲਾਂ ਦੀ ਵੀਡੀਓ ਆਈ ਸਾਹਮਣੇ
Saturday, Sep 20, 2025 - 09:41 AM (IST)

ਐਂਟਰਟੇਨਮੈਂਟ ਡੈਸਕ- '...ਯਾ ਅਲੀ' ਅਤੇ 'ਜਾਨੇ ਕਿਆ ਚਾਹੇ ਮਨ ਬਾਵਰਾ...' ਵਰਗੇ ਮਸ਼ਹੂਰ ਬਾਲੀਵੁੱਡ ਗੀਤਾਂ ਨੂੰ ਆਪਣੀ ਆਵਾਜ਼ ਦੇਣ ਵਾਲੇ ਅਤੇ ਨੌਜਵਾਨ ਦਿਲਾਂ ਦੇ ਦਿਲਾਂ ਦੀ ਧੜਕਣ ਗਾਇਕ ਜ਼ੁਬੀਨ ਗਰਗ ਦਾ ਸ਼ੁੱਕਰਵਾਰ ਨੂੰ ਸਿੰਗਾਪੁਰ ਵਿੱਚ ਸਕੂਬਾ ਡਾਈਵਿੰਗ ਦੌਰਾਨ ਦਿਹਾਂਤ ਹੋ ਗਿਆ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਲਾਈਫ ਜੈਕਟ ਪਹਿਨ ਕੇ ਸਮੁੰਦਰ ਵਿੱਚ ਛਾਲ ਮਾਰਦੇ ਹੋਏ ਦਿਖਾਈ ਦੇ ਰਹੇ ਹਨ। ਇਹ ਉਹਨਾਂ ਦੇ ਆਖਰੀ ਪਲਾਂ ਦੀ ਵੀਡੀਓ ਹੈ।
Assamese singer Zubeen Garg died in Singapore on Friday, September 19. In his final moments, he was with some Assamese people on a yacht and is seen jumping into the sea wearing a life jacket. #ZubeenGarg #zubeengargaccident #ZubeenGargDeath #viralvideo pic.twitter.com/vQGsuX57mL
— Republic Glitz (R.Glitz) (@republic_glitz) September 19, 2025
ਰਿਪੋਰਟਾਂ ਅਨੁਸਾਰ, ਗਰਗ ਸਮੁੰਦਰ ਦੀ ਸੈਰ ਦੌਰਾਨ ਬਿਮਾਰ ਹੋ ਗਏ। ਉਨ੍ਹਾਂ ਨੂੰ ਤੁਰੰਤ ਰੈਸਕਿਊ ਕਰਕੇ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ, ਪਰ ਡਾਕਟਰ ਉਨ੍ਹਾਂ ਦੀ ਜਾਨ ਨਹੀਂ ਬਚਾ ਸਕੇ। ਉਹ ਸ਼ਨੀਵਾਰ ਨੂੰ ਨਾਰਥ ਈਸਟ ਫੈਸਟਿਵਲ ਵਿੱਚ ਪ੍ਰਦਰਸ਼ਨ ਕਰਨ ਵਾਲੇ ਸਨ।
ਇਹ ਵੀ ਪੜ੍ਹੋ: 72 ਦਾ ਲਾੜਾ, 27 ਦੀ ਲਾੜੀ! ਹਿੰਦੂ ਰੀਤੀ-ਰਿਵਾਜਾਂ ਦਾ ਇੰਨਾ ਅਸਰ ਕਿ ਭਾਰਤ ਆ ਕੇ ਕਰਵਾ ਲਿਆ ਵਿਆਹ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜ਼ੁਬੀਨ ਗਰਗ ਦੇ ਅਚਾਨਕ ਦੇਹਾਂਤ 'ਤੇ ਦੁੱਖ ਜਤਾਉਂਦੇ ਹੋਏ ਕਿਹਾ ਕਿ ਉਨ੍ਹਾਂ ਦਾ ਸੰਗੀਤ ਵਿੱਚ ਯੋਗਦਾਨ ਹਮੇਸ਼ਾ ਯਾਦ ਕੀਤਾ ਜਾਵੇਗਾ। ਜੁਬੀਨ ਗਾਰਗ ਨੇ ਅਸਾਮੀ ਸੰਗੀਤ ਨੂੰ ਰਾਸ਼ਟਰੀ ਪੱਧਰ 'ਤੇ ਮਾਣ ਦਵਾਇਆ। ਉਨ੍ਹਾਂ ਨੂੰ ਬਾਲੀਵੁੱਡ ਦੇ ਹਿੱਟ ਗੀਤ "ਯਾ ਅਲੀ" (ਫਿਲਮ ਗੈਂਗਸਟਰ, 2006) ਨਾਲ ਦੇਸ਼ ਭਰ ਵਿੱਚ ਖਾਸ ਪਛਾਣ ਮਿਲੀ ਸੀ।
ਇਹ ਵੀ ਪੜ੍ਹੋ: OMG! ਕਾਜੋਲ ਨੇ ਤੋੜਿਆ ਆਪਣਾ ਹੀ No-Kissing ਰੂਲ, ਵਾਇਰਲ ਹੋਇਆ ਇੰਟੀਮੇਟ ਸੀਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8