ਵਿੱਕੀ ਕੌਸ਼ਲ ਨੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਖ਼ਾਸ ਯਾਦਗਾਰ, 9 ਸਾਲਾਂ ''ਚ ਬਦਲੀ ਤਕਦੀਰ

Tuesday, Jul 13, 2021 - 11:06 AM (IST)

ਵਿੱਕੀ ਕੌਸ਼ਲ ਨੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਖ਼ਾਸ ਯਾਦਗਾਰ, 9 ਸਾਲਾਂ ''ਚ ਬਦਲੀ ਤਕਦੀਰ

ਚੰਡੀਗੜ੍ਹ (ਬਿਊਰੋ) : ਅਦਾਕਾਰ ਵਿੱਕੀ ਕੌਸ਼ਲ ਨੇ ਆਪਣੇ ਪਹਿਲੇ ਆਡੀਸ਼ਨ ਦੀ ਝਲਕ ਫੈਨਜ਼ ਨਾਲ ਸਾਂਝੀ ਕੀਤੀ ਹੈ, ਜਿਸ 'ਚ ਅਦਾਕਾਰ ਦੇ ਸੰਘਰਸ਼ ਤੋਂ ਲੈ ਕੇ ਸਫ਼ਲਤਾ ਦੀ ਕਹਾਣੀ ਬਿਆਨ ਹੁੰਦੀ ਹੈ। 9 ਸਾਲਾਂ ਦੇ ਸਫ਼ਰ 'ਚ ਵਿੱਕੀ ਕੌਸ਼ਲ 'ਚ ਕਾਫ਼ੀ ਬਦਲਾਅ ਆਇਆ ਹੈ। ਭਾਵੇਂ ਉਹ ਲੁਕਸ ਹੋਣ ਜਾਂ ਫਿਰ ਸਟੇਟਸ।

PunjabKesari
ਇਸ ਪਹਿਲੇ ਆਡੀਸ਼ਨ 'ਚ ਵਿੱਕੀ ਕੌਸ਼ਲ ਇਕ ਸਕੂਲ ਸਟੂਡੈਂਟ ਦੇ ਵਾਂਗ ਨਜ਼ਰ ਆ ਰਿਹਾ ਹੈ। ਹਾਲਾਂਕਿ ਉਸ ਸਮੇ ਉਸ ਦੀ ਉਮਰ 24 ਸਾਲ ਸੀ। ਹੱਥ 'ਚ ਇਕ ਵ੍ਹਾਈਟ ਬੋਰਡ (Whiteboard) ਹੈ, ਜਿਸ 'ਚ ਵਿੱਕੀ ਕੌਸ਼ਲ ਦੀ ਸਾਰੀ ਪ੍ਰੋਫ਼ਾਈਲ ਲਿਖੀ ਹੋਈ ਹੈ। ਵਿੱਕੀ ਕੌਸ਼ਲ ਨੇ ਇਹ ਆਡੀਸ਼ਨ ਸਾਲ 2012 'ਚ ਦਿੱਤਾ ਸੀ ਪਰ ਉਸ ਨੂੰ ਬ੍ਰੇਕ ਸਾਲ 2015 'ਚ ਆਈ ਨੀਰਜ ghaywan ਦੀ ਫ਼ਿਲਮ 'Masaan' 'ਚ ਮਿਲਿਆ ਸੀ। ਇਸ ਪਹਿਲੀ ਫ਼ਿਲਮ ਤੋਂ ਵਿੱਕੀ ਕੌਸ਼ਲ ਦੀ ਕਿਸਮਤ ਬਦਲ ਗਈ।

 
 
 
 
 
 
 
 
 
 
 
 
 
 
 
 

A post shared by Vicky Kaushal (@vickykaushal09)

 

ਇਸ ਤੋਂ ਬਾਅਦ ਇਸ ਅਦਾਕਾਰ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। 'ਰਾਜ਼ੀ', 'ਸੰਜੂ' ਅਤੇ 'ਉਰੀ ਦਿ ਸਰਜੀਕਲ ਸਟ੍ਰਾਈਕ' ਵਰਗੀਆਂ ਸੁਪਰਹਿੱਟ ਫ਼ਿਲਮਾਂ ਦਿੱਤੀਆਂ ਤੇ ਨੈਸ਼ਨਲ ਐਵਾਰਡ ਵੀ ਇੰਨ੍ਹੇ ਘੱਟ ਸਮੇਂ 'ਚ ਹਾਸਲ ਕੀਤਾ। ਵਿੱਕੀ ਕੌਸ਼ਲ ਜਿਸ ਵੀ ਮੁਕਾਮ 'ਤੇ ਪਹੁੰਚ ਜਾਏ ਪਰ ਉਸ ਨੂੰ ਆਪਣੇ ਪਹਿਲੇ ਆਡੀਸ਼ਨ ਦੀ ਤਸਵੀਰ ਹਮੇਸ਼ਾ ਯਾਦ ਰਹੇਗੀ।

ਨੋਟ - ਵਿੱਕੀ ਕੌਸ਼ਲ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News