ਕੋਰਟ ਮੈਰਿਜ ਤੋਂ ਪਹਿਲਾਂ ਸਾਹਮਣੇ ਆਈਆਂ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਦੀਆਂ ਇਹ ਵੀਡੀਓਜ਼

12/04/2021 2:23:34 PM

ਮੁੰਬਈ (ਬਿਊਰੋ)– ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਦਾ ਵਿਆਹ ਸੁਰਖ਼ੀਆਂ ’ਚ ਬਣਿਆ ਹੋਇਆ ਹੈ। ਜੋੜੇ ਦੇ ਕੋਰਟ ਮੈਰਿਜ ਦੀਆਂ ਖ਼ਬਰਾਂ ਵਿਚਕਾਰ ਉਨ੍ਹਾਂ ਦੀਆਂ ਕੁਝ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਨ੍ਹਾਂ ’ਚ ਕੈਟਰੀਨਾ ਕੈਫ ਪਾਰਟੀ ਦਾ ਆਨੰਦ ਲੈਂਦੀ ਨਜ਼ਰ ਆ ਰਹੀ ਹੈ। ਉਮੀਦ ਹੈ ਕਿ ਕੋਰਟ ਮੈਰਿਜ ਤੋਂ ਬਾਅਦ ਵਿੱਕੀ ਤੇ ਕੈਟਰੀਨਾ ਆਪਣੇ ਦੋਸਤਾਂ ਤੇ ਪਰਿਵਾਰ ਨਾਲ ਵਿਆਹ ਲਈ ਰਾਜਸਥਾਨ ਰਵਾਨਾ ਹੋਣਗੇ।

ਵੀਡੀਓ ’ਚ ਕੈਟਰੀਨਾ ਨੇ ਚਮਕਦਾਰ ਬਲੈਕ ਕਲਰ ਦੀ ਡਰੈੱਸ ਪਹਿਨੀ ਹੈ। ਬੈਕਗਰਾਊਂਡ ’ਚ ਸੰਗੀਤ ਚੱਲ ਰਿਹਾ ਹੈ। ਲੋਕ ਵੀਡੀਓ ’ਚ ਕੈਟਰੀਨਾ ਦੀ ਖ਼ੂਬਸੂਰਤੀ ਦੀ ਤਾਰੀਫ਼ ਕਰ ਰਹੇ ਹਨ। ਪਿੰਕਵਿਲਾ ਨੇ ਇਕ ਨਜ਼ਦੀਕੀ ਸੂਤਰ ਦੇ ਹਵਾਲੇ ਨਾਲ ਕਿਹਾ, ‘ਕੈਟਰੀਨਾ ਤੇ ਵਿੱਕੀ ਅੱਜ ਜਾਂ ਭਲਕੇ ਮੁੰਬਈ ’ਚ ਕੋਰਟ ਮੈਰਿਜ ਲਈ ਜਾਣਗੇ, ਜਿਸ ’ਚ ਜੋੜੇ ਦੇ ਪਰਿਵਾਰਕ ਮੈਂਬਰ ਵੀ ਸ਼ਾਮਲ ਹੋਣਗੇ।

ਜੇਕਰ ਉਹ ਵਿਆਹ ਕਰਦੇ ਹਨ ਤਾਂ ਇਹ ਸਪੈਸ਼ਲ ਮੈਰਿਜ ਐਕਟ, 1954 ਦੇ ਤਹਿਤ ਹੋਵੇਗਾ। ਜੋੜੇ ਦੇ ਤਿੰਨ ਗਵਾਹ ਮੈਰਿਜ ਰਜਿਸਟਰਾਰ ਦੀ ਮੌਜੂਦਗੀ ’ਚ ਇਕ ਐਲਾਨ ਪੱਤਰ ’ਤੇ ਦਸਤਖ਼ਤ ਕਰਨਗੇ। ਕੋਰਟ ਮੈਰਿਜ ਤੋਂ ਬਾਅਦ ਉਹ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਰਾਜਸਥਾਨ ਲਈ ਰਵਾਨਾ ਹੋਣਗੇ।

ਸਟਾਰ ਫੋਟੋਗ੍ਰਾਫਰ ਵਿਰਲ ਭਯਾਨੀ ਨੇ ਇਕ ਹੋਰ ਵੀਡੀਓ ਪੋਸਟ ਕੀਤੀ ਹੈ, ਜਿਸ ’ਚ ਵਿੱਕੀ ਕੌਸ਼ਲ ਕਾਰ ’ਚ ਕਿਤੇ ਜਾ ਰਹੇ ਹਨ। ਵੀਡੀਓ ਦੀ ਕੈਪਸ਼ਨ ’ਚ ਲਿਖਿਆ ਹੈ, ‘ਵਿੱਕੀ ਕੌਸ਼ਲ ਨੂੰ ਅੱਜ ਕੈਟਰੀਨਾ ਦੇ ਘਰ ਦੇਖਿਆ ਗਿਆ।’

ਤੁਹਾਨੂੰ ਦੱਸ ਦੇਈਏ ਕਿ ਇਸ ਜੋੜੇ ਦੇ ਵਿਆਹ ’ਚ ਸਲਮਾਨ ਖ਼ਾਨ ਤੇ ਉਨ੍ਹਾਂ ਦੇ ਪਰਿਵਾਰ ਨੂੰ ਬੁਲਾਏ ਜਾਣ ਦੀਆਂ ਖ਼ਬਰਾਂ ਵੀ ਆਈਆਂ ਸਨ। ਹਾਲਾਂਕਿ ਸਲਮਾਨ ਖ਼ਾਨ ਦੀ ਭੈਣ ਅਰਪਿਤਾ ਖ਼ਾਨ ਸ਼ਰਮਾ, ਜੋ ਕੈਟਰੀਨਾ ਕੈਫ ਦੀ ਕਰੀਬੀ ਦੋਸਤ ਹੈ, ਨੇ ਇੰਡੀਆ ਟੁਡੇ ਨੂੰ ਦਿੱਤੇ ਇੰਟਰਵਿਊ ’ਚ ਕਿਹਾ, ‘ਸਾਨੂੰ ਵਿਆਹ ਦਾ ਕੋਈ ਸੱਦਾ ਨਹੀਂ ਮਿਲਿਆ ਹੈ।’

ਮੀਡੀਆ ਰਿਪੋਰਟਾਂ ਮੁਤਾਬਕ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਦੇ ਵਿਆਹ ਦਾ ਜਸ਼ਨ ਰਾਜਸਥਾਨ ਦੇ ਸਵਾਈ ਮਾਧੋਪੁਰ ’ਚ ਸਿਕਸ ਸੈਂਸ ਫੋਰਟ ਬਰਵਾੜਾ ਦੇ ਸ਼ਾਹੀ ਮਹਿਲ ’ਚ ਹੋਵੇਗਾ। ਇਹ ਜੋੜਾ ਕਥਿਤ ਤੌਰ ’ਤੇ ਸਬਿਆਸਾਚੀ ਵਲੋਂ ਡਿਜ਼ਾਈਨ ਕੀਤਾ ਗਿਆ ਪਹਿਰਾਵਾ ਪਹਿਨੇਗਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News