ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੀ ਹੋਈ ਕੁੜਮਾਈ, ਦਸੰਬਰ ''ਚ ਹੋਵੇਗਾ ਵਿਆਹ

11/08/2021 10:00:23 AM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਖ਼ਬਰ ਹੈ ਕਿ ਦੀਵਾਲੀ 'ਤੇ ਨਿਰਦੇਸ਼ਕ ਕਬੀਰ ਖ਼ਾਨ ਦੇ ਘਰ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੀ ਰੋਕਾ ਸੈਰੇਮਨੀ ਹੋਈ ਹੈ। ਇਸ ਸੈਰੇਮਨੀ 'ਚ ਪਰਿਵਾਰ ਦੇ ਖ਼ਾਸ ਮੈਂਬਰ ਹੀ ਸ਼ਾਮਲ ਹੋਏ। ਦੋਵਾਂ ਦੇ ਪਰਿਵਾਰ ਵਾਲਿਆਂ ਨੇ ਦੀਵਾਲੀ ਨੂੰ ਸ਼ੁਭ ਮੰਨਦੇ ਹੋਏ ਉਸੇ ਦਿਨ ਮੰਗਣੀ ਕਰ ਲਈ।

ਦੀਵਾਲੀ ਵਾਲੇ ਦਿਨ ਹੋਇਆ ਰੋਕਾ
ਈ-ਟਾਈਮਜ਼ ਦੀਆਂ ਰਿਪੋਰਟਾਂ ਮੁਤਾਬਕ, ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਮੀਡੀਆ ਦੇ ਕੈਮਰੇ ਤੋਂ ਖੁਦ ਨੂੰ ਬਚਾਉਣ ਲਈ ਵੱਖ-ਵੱਖ ਕਾਰਾਂ 'ਚ ਪਹੁੰਚੇ ਸਨ। ਹਾਲਾਂਕਿ ਉਨ੍ਹਾਂ ਦੇ ਵਿਆਹ ਦੀਆਂ ਖ਼ਬਰਾਂ ਪਹਿਲਾਂ ਹੀ ਮੀਡੀਆ 'ਚ ਹਨ। ਇੱਥੋਂ ਤਕ ਕਿ ਘਟਨਾ ਸਥਾਨ ਤੋਂ ਪਤਾ ਲੱਗਾ ਹੈ ਕਿ ਦੋਵੇਂ ਰਾਜਸਥਾਨ ਦੇ ਸਵਾਈ ਮਾਧੋਪੁਰ ਸਥਿਤ ਸਿਕਸ ਸੈਂਸ ਫੋਰਟ ਰਿਜ਼ੋਰਟ 'ਚ ਸੱਤ ਫੇਰੇ ਲੈਣ ਜਾ ਰਹੇ ਹਨ। ਦੋਵੇਂ ਦਸੰਬਰ ਮਹੀਨੇ 'ਚ ਵਿਆਹ ਕਰਨ ਜਾ ਰਹੇ ਹਨ।

ਕਬੀਰ ਖ਼ਾਨ ਦੇ ਘਰ ਕਰਵਾਈ ਗਈ ਸੈਰੇਮਨੀ
ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੀ ਰੋਕਾ ਸੈਰੇਮਨੀ 'ਚ ਪਰਿਵਾਰ ਦੇ ਖ਼ਾਸ ਮੈਂਬਰ ਹੀ ਸ਼ਾਮਲ ਹੋਏ। ਖ਼ਬਰਾਂ ਮੁਤਾਬਕ, ਵਿੱਕੀ ਕੌਸ਼ਲ ਦਾ ਪੱਖ ਉਸ ਦਾ ਭਰਾ ਸੰਨੀ ਕੌਸ਼ਲ ਅਤੇ ਮਾਤਾ-ਪਿਤਾ ਸਨ। ਇਸ ਲਈ ਕੈਟਰੀਨਾ ਕੈਫ ਵੱਲੋਂ ਉਨ੍ਹਾਂ ਦੀ ਭੈਣ ਅਤੇ ਮਾਂ ਸੁਜ਼ੈਨ ਸੀ। ਕਬੀਰ ਖ਼ਾਨ ਨੇ ਕੈਟਰੀਨਾ ਕੈਫ ਨਾਲ ਹਿੱਟ ਫ਼ਿਲਮਾਂ 'ਚ ਇਕੱਠੇ ਕੰਮ ਕੀਤਾ ਹੈ ਅਤੇ ਉਹ ਕੈਟਰੀਨਾ ਕੈਫ਼ ਨੂੰ ਇੱਕ ਪਰਿਵਾਰ ਵਾਂਗ ਮੰਨਦੇ ਹਨ।

ਦਸੰਬਰ 'ਚ ਵਿਆਹ
ਇਸ ਮੌਕੇ ਕਬੀਰ ਖ਼ਾਨ ਦੇ ਘਰ ਨੂੰ ਲਾਈਟਾਂ ਅਤੇ ਫੁੱਲਾਂ ਨਾਲ ਸਜਾਇਆ ਗਿਆ ਸੀ ਪਰ ਲੋਕਾਂ ਨੇ ਸੋਚਿਆ ਕਿ ਇਹ ਦੀਵਾਲੀ ਮਨਾਉਣ ਲਈ ਹੋਵੇਗਾ। ਦੂਜੇ ਪਾਸੇ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਨੇ ਆਪਣੇ ਦੀਵਾਲੀ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਪਰ ਕੋਈ ਨਹੀਂ ਸਮਝ ਸਕਿਆ ਕਿ ਇਹ ਦੀਵਾਲੀ ਹੈ ਜਾਂ ਮੰਗਣੀ। ਇਸ ਤੋਂ ਪਹਿਲਾਂ ਖ਼ਬਰ ਆਈ ਸੀ ਕਿ ਇਹ ਜੋੜਾ ਵਿਆਹ ਲਈ ਵਿਦੇਸ਼ ਦੀ ਮੰਜ਼ਿਲ ਦੀ ਤਲਾਸ਼ ਕਰ ਰਿਹਾ ਹੈ ਪਰ ਬਿਜ਼ੀ ਸ਼ੈਡਿਊਲ ਕਾਰਨ ਉਨ੍ਹਾਂ ਨੇ ਰਾਜਸਥਾਨ ਨੂੰ ਚੁਣਿਆ।

ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ 'ਚ ਜ਼ਰੂਰ ਸਾਂਝੀ ਕਰੋ।


sunita

Content Editor

Related News