ਫਿਲਮ ''ਥਾਮਾ'' ''ਚ ਕੈਮਿਓ ਕਰਨਗੇ ਵਰੁਣ ਧਵਨ!
Tuesday, Apr 01, 2025 - 03:18 PM (IST)

ਮੁੰਬਈ (ਏਜੰਸੀ)- ਬਾਲੀਵੁੱਡ ਅਦਾਕਾਰ ਵਰੁਣ ਧਵਨ ਫਿਲਮ 'ਥਾਮਾ' 'ਚ ਕੈਮਿਓ ਕਰਦੇ ਨਜ਼ਰ ਆ ਸਕਦੇ ਹਨ। ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਦਿਨੇਸ਼ ਵਿਜਾਨ ਇਨ੍ਹੀਂ ਦਿਨੀਂ ਹਾਰਰ ਕਾਮੇਡੀ ਫਿਲਮ 'ਥਾਮਾ' ਬਣਾ ਰਹੇ ਹਨ। ਇਸ ਫਿਲਮ 'ਚ ਆਯੁਸ਼ਮਾਨ ਖੁਰਾਨਾ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਆਯੁਸ਼ਮਾਨ ਖੁਰਾਨਾ ਇਸ ਹਾਰਰ ਕਾਮੇਡੀ ਫਿਲਮ 'ਚ ਵੈਂਪਾਇਰ ਦੀ ਭੂਮਿਕਾ 'ਚ ਨਜ਼ਰ ਆਉਣਗੇ। ਚਰਚਾ ਹੈ ਕਿ ਵਰੁਣ ਧਵਨ ਫਿਲਮ 'ਥਾਮਾ' 'ਚ ਐਂਟਰੀ ਕਰ ਚੁੱਕੇ ਹਨ, ਜੋ ਆਯੁਸ਼ਮਾਨ ਨਾਲ ਮੁਕਾਬਲਾ ਕਰਦੇ ਨਜ਼ਰ ਆਉਣਗੇ। ਵਰੁਣ ਧਵਨ ਫਿਲਮ 'ਥਾਮਾ' 'ਚ ਕੈਮਿਓ ਕਰਨ ਜਾ ਰਹੇ ਹਨ। ਕੈਮਿਓ ਦੌਰਾਨ, ਉਹ ਵੇਅਰਵੋਲਫ ਬਣ ਕੇ ਵੈਂਪਾਇਰ ਬਣੇ ਆਯੁਸ਼ਮਾਨ ਖੁਰਾਨਾ ਨਾਲ ਲੜਦੇ ਹੋਏ ਨਜ਼ਰ ਆਉਣਗੇ। ਦੱਸਿਆ ਜਾ ਰਿਹਾ ਹੈ ਕਿ ਫਿਲਮ ਦੀ ਸ਼ੂਟਿੰਗ ਫਿਲਹਾਲ ਮੁੰਬਈ ਦੇ ਇਕ ਵੱਡੇ ਸਟੂਡੀਓ 'ਚ ਚੱਲ ਰਹੀ ਹੈ।
ਆਯੁਸ਼ਮਾਨ ਅਤੇ ਵਰੁਣ ਵਿਚਕਾਰ 'ਥਾਮਾ' ਵਿੱਚ ਇੱਕ ਹਾਈ-ਇੰਟੈਂਸਿਟੀ ਐਕਸ਼ਨ ਸੀਨ ਸ਼ੂਟ ਕੀਤਾ ਗਿਆ ਹੈ। ਦੋਵਾਂ ਸਿਤਾਰਿਆਂ ਵਿਚਾਲੇ ਸਖਤ ਅਤੇ ਰੋਮਾਂਚਕ ਲੜਾਈ ਦੇਖਣ ਨੂੰ ਮਿਲ ਸਕਦੀ ਹੈ। ਵਰੁਣ ਅਤੇ ਆਯੁਸ਼ਮਾਨ ਦੇ ਖਾਸ ਸੀਨ ਲਈ ਮੇਕਰਸ ਸਖਤ ਮਿਹਨਤ ਕਰ ਰਹੇ ਹਨ ਅਤੇ ਇਹ ਕੰਮ ਕਈ ਅੰਤਰਰਾਸ਼ਟਰੀ ਐਕਸ਼ਨ ਮਾਹਿਰਾਂ ਦੀ ਨਿਗਰਾਨੀ ਹੇਠ ਕੀਤਾ ਜਾ ਰਿਹਾ ਹੈ। ਆਦਿਤਿਆ ਸਰਪੋਤਦਾਰ ਨਿਰਦੇਸ਼ਿਤ 'ਥਾਮਾ' 'ਚ ਇਸ ਸੀਨ ਨੂੰ ਸ਼ਾਨਦਾਰ ਬਣਾਉਣ ਲਈ ਕੁਝ ਅੰਤਰਰਾਸ਼ਟਰੀ ਤਕਨੀਸ਼ੀਅਨਾਂ ਦੀ ਮਦਦ ਵੀ ਲਈ ਗਈ ਹੈ, ਜੋ ਇਸ ਨੂੰ ਬੇਹੱਦ ਖਾਸ ਬਣਾਉਣ ਜਾ ਰਹੇ ਹਨ। 'ਥਾਮਾ' 'ਚ ਆਯੁਸ਼ਮਾਨ ਦੇ ਨਾਲ ਰਸ਼ਮਿਕਾ ਮੰਦਾਨਾ ਮੁੱਖ ਭੂਮਿਕਾ ਨਿਭਾਅ ਰਹੀ ਹੈ। ਉਨ੍ਹਾਂ ਤੋਂ ਇਲਾਵਾ ਫਿਲਮ 'ਚ ਪਰੇਸ਼ ਰਾਵਲ ਅਤੇ ਨਵਾਜ਼ੂਦੀਨ ਸਿੱਦੀਕੀ ਵਰਗੇ ਸਿਤਾਰੇ ਵੀ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣਗੇ। ਫਿਲਮ 'ਥਾਮਾ' ਇਸ ਸਾਲ ਦੀਵਾਲੀ ਦੇ ਮੌਕੇ 'ਤੇ ਰਿਲੀਜ਼ ਹੋਵੇਗੀ।