Varun Dhawan ਨੇ ਅਪਕਮਿੰਗ ਫ਼ਿਲਮ ਦੇ ਸੈੱਟ ਤੋਂ ਸ਼ੇਅਰ ਕੀਤੀ ਤਸਵੀਰ

Saturday, Jul 06, 2024 - 01:39 PM (IST)

Varun Dhawan ਨੇ ਅਪਕਮਿੰਗ ਫ਼ਿਲਮ ਦੇ ਸੈੱਟ ਤੋਂ ਸ਼ੇਅਰ ਕੀਤੀ ਤਸਵੀਰ

ਮੁੰਬਈ- ਇਨ੍ਹੀਂ ਦਿਨੀਂ ਵਰੁਣ ਧਵਨ ਅਤੇ ਜਾਹਨਵੀ ਕਪੂਰ ਆਉਣ ਵਾਲੀ ਫ਼ਿਲਮ 'ਸਨੀ ਸੰਸਕਾਰੀ ਕੀ ਤੁਲਸੀ ਕੁਮਾਰੀ' ਦੀ ਸ਼ੂਟਿੰਗ 'ਚ ਕਾਫੀ ਰੁੱਝੇ ਹੋਏ ਹਨ। ਇਸ ਫ਼ਿਲਮ 'ਚ ਸਾਨਿਆ ਮਲਹੋਤਰਾ ਵੀ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ। 'ਸੰਨੀ ਸੰਸਕਾਰੀ ਕੀ ਤੁਲਸੀ ਕੁਮਾਰੀ' 18 ਅਪ੍ਰੈਲ 2025 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਸ ਦੌਰਾਨ ਵਰੁਣ ਅਤੇ ਸਾਨਿਆ ਨੇ ਫ਼ਿਲਮ ਦੇ ਸੈੱਟ ਤੋਂ ਇੱਕ ਫੋਟੋ ਸ਼ੇਅਰ ਕੀਤੀ, ਜਿਸ 'ਚ ਉਹ ਚਾਹ ਦਾ ਆਨੰਦ ਲੈਂਦੇ ਨਜ਼ਰ ਆ ਰਹੇ ਹਨ। ਵਰੁਣ ਨੇ ਆਪਣੀਆਂ ਇੰਸਟਾਗ੍ਰਾਮ ਸਟੋਰੀ 'ਤੇ ਧਰਮਾ ਪ੍ਰੋਡਕਸ਼ਨ ਦੇ ਸੈੱਟਾਂ ਤੋਂ ਪਰਦੇ ਦੇ ਪਿੱਛੇ ਦੀ ਫੋਟੋ ਸਾਂਝੀ ਕੀਤੀ। ਫੋਟੋ 'ਚ ਅਦਾਕਾਰ ਚਾਹ ਦਾ ਕੱਪ ਫੜੇ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ- 'ਬਿੱਗ ਬੌਸ 17' ਦਾ ਇਹ ਪ੍ਰਤੀਯੋਗੀ ਹੋਇਆ ਹਾਦਸੇ ਦਾ ਸ਼ਿਕਾਰ, ਵਾਲ -ਵਾਲ ਬਚੀ ਜਾਨ

ਚਾਹ ਪੱਤੀ ਲਈ ਸਾਨਿਆ ਦਾ ਧੰਨਵਾਦ ਕਰਦੇ ਹੋਏ ਵਰੁਣ ਨੇ ਕੈਪਸ਼ਨ 'ਚ ਲਿਖਿਆ, 'ਚਾਹ ਦੀ ਪੱਤੀ ਲਈ ਸਾਨਿਆ ਮਲਹੋਤਰਾ ਦਾ ਧੰਨਵਾਦ।' ਸਾਨਿਆ ਨੇ ਆਪਣੇ ਇੰਸਟਾਗ੍ਰਾਮ ਸਟੋਰੀਜ਼ 'ਤੇ ਪੋਸਟ ਨੂੰ ਮੁੜ ਸ਼ੇਅਰ ਕੀਤਾ ਅਤੇ ਦੱਸਿਆ ਕਿ ਵਰੁਣ ਉਸ ਦੀ ਪਸੰਦੀਦਾ ਮਾਚਿਸ ਚਾਹ ਦਾ ਆਨੰਦ ਲੈ ਰਹੇ ਸਨ, ਜਿਸ ਬਾਰੇ ਉਹ ਅਕਸਰ ਗੱਲ ਕਰਦੀ ਹੈ। ਅਦਾਕਾਰਾ ਨੇ ਲਿਖਿਆ, 'ਯੂ. ਆਰ. ਵੈਲਕੱਮ, ਵਰੁਣ' ਹੈ।'

ਇਹ ਵੀ ਪੜ੍ਹੋ- ਫ਼ਿਲਮੀ ਸਿਤਾਰਿਆਂ ਨਾਲ ਸਜੀ ਅਨੰਤ ਅੰਬਾਨੀ-ਰਾਧਿਕਾ ਮਰਚੈਂਟ ਦਾ ਸੰਗੀਤ ਸੈਰੇਮਨੀ, ਦੇਖੋ ਤਸਵੀਰਾਂ

'ਸਨੀ ਸੰਸਕਾਰੀ ਕੀ ਤੁਲਸੀ ਕੁਮਾਰੀ' ਦਾ ਨਿਰਦੇਸ਼ਨ ਸ਼ਸ਼ਾਂਕ ਖੇਤਾਨ ਕਰ ਰਹੇ ਹਨ। ਫ਼ਿਲਮ 'ਚ ਵਰੁਣ ਧਵਨ 'ਸੰਨੀ ਸੰਸਕਾਰੀ' ਦੇ ਕਿਰਦਾਰ 'ਚ ਨਜ਼ਰ ਆਉਣਗੇ, ਜਦਕਿ ਜਾਨ੍ਹਵੀ ਕਪੂਰ 'ਤੁਲਸੀ ਕੁਮਾਰੀ' ਦਾ ਕਿਰਦਾਰ ਨਿਭਾਏਗੀ। ਇਸ ਤੋਂ ਪਹਿਲਾਂ ਵੀ ਵਰੁਣ ਅਤੇ ਜਾਨ੍ਹਵੀ ਦੀ ਜੋੜੀ ਫ਼ਿਲਮ 'ਬਾਵਲ' 'ਚ ਨਜ਼ਰ ਆਈ ਸੀ। ਤੁਹਾਨੂੰ ਦੱਸ ਦੇਈਏ ਕਿ 'ਹੰਪਟੀ ਸ਼ਰਮਾ ਕੀ ਦੁਲਹਨੀਆ' ਅਤੇ 'ਬਦਰੀਨਾਥ ਕੀ ਦੁਲਹਨੀਆ' ਤੋਂ ਬਾਅਦ ਸ਼ਸ਼ਾਂਕ ਨਾਲ ਵਰੁਣ ਦੀ ਇਹ ਤੀਜੀ ਫਿਲਮ ਹੈ। 'ਧੜਕ' ਨਾਲ ਡੈਬਿਊ ਕਰਨ ਤੋਂ ਬਾਅਦ ਨਿਰਦੇਸ਼ਕ ਨਾਲ ਇਹ ਜਾਨਵੀ ਦਾ ਦੂਜਾ ਸਹਿਯੋਗ ਹੈ। ਇਸ ਨੂੰ ਹੀਰੂ ਯਸ਼ ਜੌਹਰ, ਕਰਨ ਜੌਹਰ, ਅਪੂਰਵਾ ਮਹਿਤਾ ਅਤੇ ਸ਼ਸ਼ਾਂਕ ਨੇ ਪ੍ਰੋਡਿਊਸ ਕੀਤਾ ਹੈ। ਫ਼ਿਲਮ 'ਚ ਰੋਹਿਤ ਸਰਾਫ ਅਤੇ ਅਕਸ਼ੇ ਓਬਰਾਏ ਵੀ ਮੁੱਖ ਭੂਮਿਕਾਵਾਂ 'ਚ ਹਨ।


author

Priyanka

Content Editor

Related News