ਫ਼ਿਲਮ ‘ਦਿ ਸਾਬਰਮਤੀ ਰਿਪੋਰਟ’ ਦਾ ਕੀਤਾ ਐਲਾਨ, 3 ਮਈ ਨੂੰ ਹੋਵੇਗੀ ਰਿਲੀਜ਼

01/18/2024 1:40:42 PM

ਮੁੰਬਈ (ਬਿਊਰੋ) - ਬਾਲਾਜੀ ਟੈਲੀਫਿਲਮਜ਼ ਲਿਮਟਿਡ ਦੇ ਬਾਲਾਜੀ ਮੋਸ਼ਨ ਪਿਕਚਰਜ਼ ਲੋਕਾਂ ਨੂੰ ਦਿਲਚਸਪ ਸਮੱਗਰੀ ਪ੍ਰਦਾਨ ਕਰਨ ’ਚ ਮੋਹਰੀ ਰਿਹਾ ਹੈ। ਕੰਟੈਂਟ ਕੁਈਨ ਏਕਤਾ ਆਰ ਕਪੂਰ ਦੀ ਅਗਵਾਈ ਹੇਠ, ਬਾਲਾਜੀ ਮੋਸ਼ਨ ਪਿਕਚਰਜ਼ ਨੇ ਹਮੇਸ਼ਾ ਵੱਖਰੀਆਂ ਕਹਾਣੀਆਂ ਪੇਸ਼ ਕੀਤੀਆਂ ਹਨ। ਬਾਲਾਜੀ ਮੋਸ਼ਨ ਪਿਕਚਰਜ਼ ਨੇ ਪਿਛਲੇ ਸਾਲ ਰਿਲੀਜ਼ ‘ਐੱਲ. ਐੱਸ. ਡੀ. 2', ‘ਦ ਬਕਿੰਘਮ ਮਰਡਰਜ਼’ ਤੇ ‘ਦਿ ਕ੍ਰੂ’ ਨਾਲ ਤਿੰਨ ਵੱਡੇ ਐਲਾਨਾਂ ਨਾਲ ਸਾਨੂੰ ਬੰਨ੍ਹੀ ਰੱਖਿਆ। 

ਇਹ ਖ਼ਬਰ ਵੀ ਪੜ੍ਹੋ : ਕੋਚੇਲਾ 2024 ’ਚ ਪੇਸ਼ਕਾਰੀ ਦੇਣਗੇ ਏ. ਪੀ. ਢਿੱਲੋਂ, ਦਿਲਜੀਤ ਦੋਸਾਂਝ ਤੋਂ ਬਾਅਦ ਬਣੇ ਦੂਜੇ ਪੰਜਾਬੀ ਕਲਾਕਾਰ

ਹੁਣ ਉਹ ਵਿਕੀਰ ਫਿਲਮਜ਼ ਨਾਲ ਆਪਣੀ ਅਗਲੀ ਫਿਲਮ ‘ਦਿ ਸਾਬਰਮਤੀ ਰਿਪੋਰਟ’ ਦੀ ਤਿਆਰੀ ਕਰ ਰਿਹਾ ਹੈ। ਫਿਲਮ ’ਚ ਵਿਕਰਾਂਤ ਮੈਸੀ, ਰਾਸ਼ੀ ਖੰਨਾ ਤੇ ਰਿਧੀ ਡੋਗਰਾ ਹਨ। ਇਹ ਫਿਲਮ 3 ਮਈ 2024 ਨੂੰ ਵੱਡੇ ਪਰਦੇ ’ਤੇ ਰਿਲੀਜ਼ ਹੋਵੇਗੀ। ਫਿਲਮ ਦਾ ਨਿਰਦੇਸ਼ਨ ਆਲੋਚਨਾਤਮਕ ਤੌਰ ’ਤੇ ਮੰਨੇ-ਪ੍ਰਮੰਨੇ ਨਿਰਦੇਸ਼ਕ ਰੰਜਨ ਚੰਦੇਲ ਨੇ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


sunita

Content Editor

Related News