ਵਿਰਾਟ ਕੋਹਲੀ ਦੀ ਤਰ੍ਹਾਂ ‘ਬਲੈਕ ਵਾਟਰ’ ਪੀਂਦੀ ਹੈ ਉਰਵਸ਼ੀ ਰੌਤੇਲਾ, ਜਾਣੋ ਕੀ ਹੈ ਇਕ ਲਿਟਰ ਦੀ ਕੀਮਤ

03/19/2021 10:59:52 AM

ਮੁੰਬਈ: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਉਰਵਸ਼ੀ ਰੌਤੇਲਾ ਨੂੰ ਹਾਲ ਹੀ ’ਚ ਮੁੰਬਈ ਏਅਰਪੋਰਟ ’ਤੇ ਸਪਾਟ ਕੀਤਾ ਗਿਆ। ਕਾਲੇ ਰੰਗ ਦੀ ਜੀਨਸ ਅਤੇ ਚਿੱਟੇ ਰੰਗ ਦੇ ਟਾਪ ’ਚ ਉਹ ਬੇਹੱਦ ਖ਼ੂਬਸੂਰਤ ਲੱਗ ਰਹੀ ਸੀ। ਇਸ ਦੌਰਾਨ ਉਰਵਸ਼ੀ ਦੇ ਹੱਥ ’ਚ ਇਕ ਵਾਟਰ ਬੋਤਲ ਵੀ ਚਰਚਾ ਦਾ ਵਿਸ਼ਾ ਬਣ ਰਹੀ ਹੈ। ਦਰਅਸਲ ਉਰਵਸ਼ੀ ਦੇ ਕੋਲ ਜੋ ਵਾਟਰ ਬੋਤਲ ਸੀ ਉਹ ਪ੍ਰੀਮੀਅਮ ਅਲਕਲਾਈਨ ਵਾਟਰ ਹੈ। ਮੀਡੀਆ ਰਿਪੋਰਟਸ ਮੁਤਾਬਕ ਇੰਡੀਅਨ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਵੀ ਇਹੀਂ ਪਾਣੀ ਪੀਂਦੇ ਹਨ। ਬਾਜ਼ਾਰ ’ਚ ਇਸ ਪਾਣੀ ਦੀ ਬੋਤਲ ਦੀ ਕੀਮਤ ਕਰੀਬ 3000 ਤੋਂ 4000 ਰੁਪਏ ਪ੍ਰਤੀ ਲਿਟਰ ਹੈ। 

PunjabKesari
ਇਹ ਪਾਣੀ ਇਮਿਊਨਿਟੀ ਵਧਾਉਣ ਅਤੇ ਫਿੱਟ ਰੱਖਣ ’ਚ ਮਦਦ ਕਰਦਾ ਹੈ। ਨਾਲ ਹੀ ਇਸ ਨਾਲ ਢਿੱਡ ਨਾਲ ਸਬੰਧਿਤ ਬੀਮਾਰੀਆਂ ਵੀ ਘੱਟ ਹੁੰਦੀਆਂ ਹਨ। ਰਿਪੋਰਟ ਮੁਤਾਬਕ ਵਿਰਾਟ ਕੋਹਲੀ ਅਤੇ ਉਰਵਸ਼ੀ ਰੌਤੇਲਾ ਸਮੇਤ ਕਈ ਬਾਲੀਵੁੱਡ ਸਿਤਾਰੇ ਇਸ ਪਾਣੀ ਦੀ ਵਰਤੋਂ ਕਰਦੇ ਹਨ ਜਿਸ ਕਰਕੇ ਉਨ੍ਹਾਂ ਦੀ ਸਿਹਤ ’ਤੇ ਕੋਈ ਅਸਰ ਨਾ ਹੋਵੇ। ਦੱਸ ਦੇਈਏ ਕਿ ਇਸ ਪਾਣੀ ਨੂੰ ਫਲੂਵਿਕ ਟਰੇਸ ਨਾਲ ਇੰਫਊਜ਼ ਕੀਤਾ ਜਾਂਦਾ ਹੈ।

 
 
 
 
 
 
 
 
 
 
 
 
 
 
 

A post shared by Elfaworld (@elfaworld)


ਇਮਿਊਨਿਟੀ ਪਾਵਰ ਵਧਾਉਣ ਲਈ ਕੀਤੀ ਜਾਂਦੀ ਹੈ ਵਰਤੋਂ
ਇਸ ਪਾਣੀ ਦਾ ਰੰਗ ਕਾਲਾ ਹੁੰਦਾ ਹੈ। ਨਾਲ ਹੀ ਪਾਣੀ ਦੀ ਕੁਆਲਿਟੀ ਨੂੰ ਬਿਹਤਰ ਬਣਾਉਣ ਲਈ ਕਈ ਤਰ੍ਹਾਂ ਦੇ ਮਿਨਰਲਸ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਕਾਰਨ ਹੈ ਕਿ ਇਸ ਪਾਣੀ ਦਾ ਰੰਗ ਕਾਲਾ ਹੁੰਦਾ ਹੈ। ਇਸ ਪਾਣੀ ਦੀ ਕੀਮਤ ਬਹੁਤ ਜ਼ਿਆਦਾ ਹੁੰਦੀ ਹੈ। ਇਸ ਲਈ ਇਸ ਨੂੰ ਹਰ ਕੋਈ ਖਰੀਦ ਨਹੀਂ ਸਕਦਾ। ਇਸ ਦੀ ਵਰਤੋਂ ਖ਼ਾਸ ਤੌਰ ’ਤੇ ਇਮਿਊਨਿਟੀ ਪਾਵਰ ਵਧਾਉਣ ਲਈ ਵਰਤੋਂ ਕੀਤੀ ਜਾਂਦੀ ਹੈ। ਜ਼ਿਆਦਾਤਰ ਸੈਲੀਬਿ੍ਰਟੀ ਇਸ ਪਾਣੀ ਦੀ ਵਰਤੋਂ ਕਰਦੇ ਹਨ। 

PunjabKesari
ਉਰਵਸ਼ੀ ਦਾ ਫ਼ਿਲਮਾਂ ’ਚ ਕੰਮ
ਉਰਵਸ਼ੀ ਦੇ ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਤੇਲਗੂ ਫ਼ਿਲਮ ‘ਬਲੈਕ ਰੋਜ਼’ ’ਚ ਨਜ਼ਰ ਆਉਣ ਵਾਲੀ ਹੈ। ਤੁਹਾਨੂੰ ਦੱਸ ਦੇਈਏ ਕਿ ਉਰਵਸ਼ੀ ਰੌਤੇਲਾ ਸ਼ੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਹੈ। ਉਨ੍ਹਾਂ ਨੇ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸਨੀ ਦਿਓਲ ਨਾਲ ਫ਼ਿਲਮ ‘ਸਿੰਘ ਸਾਹਿਬ ਦਾ ਗ੍ਰੇਟ’ ਨਾਲ ਕੀਤੀ ਸੀ। ਇਸ ਫ਼ਿਲਮ ’ਚ ਉਰਵਸ਼ੀ ਨੇ ਸਨੀ ਦਿਓਲ ਦੀ ਪਤਨੀ ਦਾ ਕਿਰਦਾਰ ਨਿਭਾਇਆ ਸੀ।  

PunjabKesari

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।  


Aarti dhillon

Content Editor

Related News