ਉਰਵਸ਼ੀ ਰੌਤੇਲਾ ਦਾ ਪ੍ਰਾਈਵੇਟ ਵੀਡੀਓ ਲੀਕ ਹੋਣ ਅਦਾਕਾਰਾ ਦਾ ਆਇਆ ਰਿਐਕਸ਼ਨ, ਕਿਹਾ...

Saturday, Jul 27, 2024 - 11:50 AM (IST)

ਉਰਵਸ਼ੀ ਰੌਤੇਲਾ ਦਾ ਪ੍ਰਾਈਵੇਟ ਵੀਡੀਓ ਲੀਕ ਹੋਣ ਅਦਾਕਾਰਾ ਦਾ ਆਇਆ ਰਿਐਕਸ਼ਨ, ਕਿਹਾ...

ਮੁੰਬਈ- ਉਰਵਸ਼ੀ ਰੌਤੇਲਾ ਪਿਛਲੇ ਕੁਝ ਦਿਨਾਂ ਤੋਂ ਇੱਕ ਵੀਡੀਓ ਕਾਰਨ ਸੁਰਖੀਆਂ 'ਚ ਹੈ। ਜਿਵੇਂ ਹੀ ਇਹ ਵੀਡੀਓ ਸਾਹਮਣੇ ਆਇਆ, ਉਰਵਸ਼ੀ ਰੌਤੇਲਾ ਦਾ ਪ੍ਰਾਈਵੇਟ ਵੀਡੀਓ ਲੀਕ ਹੋਣ ਦੀ ਖਬਰ ਫੈਲ ਗਈ। ਜਿਸ ਕਾਰਨ ਉਰਵਸ਼ੀ ਲਾਈਮਲਾਈਟ 'ਚ ਆ ਗਈ ਪਰ ਵੀਡੀਓ ਦੀ ਅਸਲੀਅਤ ਇਹ ਹੈ ਕਿ ਅਦਾਕਾਰਾ ਦੀ ਆਉਣ ਵਾਲੀ ਫ਼ਿਲਮ 'ਘੁਸਪੈਠੀਆ' ਦਾ ਇਕ ਕਲਿੱਪ ਵਾਇਰਲ ਕੀਤਾ ਜਾ ਰਿਹਾ ਹੈ। ਫ਼ਿਲਮ 'ਘੁਸਪੈਠੀਆ' ਦੇ ਨਿਰਮਾਤਾ ਉਰਵਸ਼ੀ ਰੌਤੇਲਾ ਦੇ ਇਸ ਵੀਡੀਓ ਨੂੰ ਪ੍ਰਾਈਵੇਟ ਵੀਡੀਓ ਦੱਸ ਕੇ ਪ੍ਰਮੋਟ ਕਰ ਰਹੇ ਸਨ। ਅਦਾਕਾਰਾ ਦੀ ਇਹ ਪ੍ਰਤੀਕਿਰਿਆ ਉਰਵਸ਼ੀ ਰੌਤੇਲਾ ਦੇ ਵੀਡੀਓ ਨੂੰ ਨਿੱਜੀ ਦੱਸ ਕੇ ਲੀਕ ਹੋਣ ਦੀਆਂ ਸਾਰੀਆਂ ਗਲਤ ਖਬਰਾਂ ਤੋਂ ਬਾਅਦ ਆਈ ਹੈ। ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਤਸਵੀਰ ਪੋਸਟ ਕਰਕੇ ਹੈਰਾਨ ਕਰਨ ਵਾਲੀਆਂ ਲਾਈਨਾਂ ਲਿਖੀਆਂ ਹਨ।

 

 
 
 
 
 
 
 
 
 
 
 
 
 
 
 
 

A post shared by URVASHI RAUTELA (@urvashirautela)

ਉਰਵਸ਼ੀ ਰੌਤੇਲਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਫ਼ਿਲਮ 'ਘੁਸਪੈਠੀਆ' ਨਾਲ ਜੁੜੀ ਇਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ 'ਚ ਉਰਵਸ਼ੀ ਰੌਤੇਲਾ ਨਜ਼ਰ ਆ ਰਹੀ ਹੈ, ਅਦਾਕਾਰਾ ਨੇ ਪੋਸਟਰ ਦੇ ਨਾਲ ਕੈਪਸ਼ਨ 'ਚ ਲਿਖਿਆ, ''ਇੱਥੇ ਕੋਈ ਵੀ ਸੁਰੱਖਿਅਤ ਨਹੀਂ ਹੈ, ਨਾ ਅਸੀਂ, ਨਾ ਤੁਸੀਂ, ਨਾ ਹੀ ਸਾਡਾ ਰਾਜ!''

ਇਹ ਖ਼ਬਰ ਵੀ ਪੜ੍ਹੋ -ਦਲਜੀਤ ਕੌਰ ਨੂੰ ਕੀਨੀਆ ਦੀ ਅਦਾਲਤ ਤੋਂ ਮਿਲੀ ਰਾਹਤ, ਪਤੀ ਨਿਖਿਲ ਪਟੇਲ ਨਹੀਂ ਕਰ ਸਕੇਗਾ ਘਰ ਤੋਂ ਬੇਦਖ਼ਲ

ਅਦਾਕਾਰਾ ਨੇ ਆਪਣੀ ਪੋਸਟ 'ਚ ਦੱਸਿਆ ਹੈ ਕਿ ਫ਼ਿਲਮ ਦਾ ਟ੍ਰੇਲਰ ਸ਼ੁੱਕਰਵਾਰ ਨੂੰ ਰਿਲੀਜ਼ ਹੋਵੇਗਾ। ਫ਼ਿਲਮ 'ਘੁਸਪੈਠੀਆ' 9 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ, ਇਸ ਲਈ ਸਭ ਦੀਆਂ ਨਜ਼ਰਾਂ ਉਰਵਸ਼ੀ ਰੌਤੇਲਾ 'ਤੇ ਟਿਕੀਆਂ ਹੋਈਆਂ ਹਨ ਕਿਉਂਕਿ ਉਹ ਪਰਦੇ 'ਤੇ ਅਤੇ ਪਰਦੇ ਦੇ ਪਿੱਛੇ ਦਰਸ਼ਕਾਂ ਨੂੰ ਆਕਰਸ਼ਿਤ ਕਰਦੀ ਰਹਿੰਦੀ ਹੈ। ਫ਼ਿਲਮ 'ਘੁਸਪੈਠੀਆ' 'ਚ ਉਰਵਸ਼ੀ ਰੌਤੇਲਾ ਦੇ ਨਾਲ ਵਿਨੀਤ ਕੁਮਾਰ ਸਿੰਘ ਅਤੇ ਅਕਸ਼ੈ ਓਬਰਾਏ ਵਰਗੇ ਕਲਾਕਾਰ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣ ਵਾਲੇ ਹਨ।


 


author

Priyanka

Content Editor

Related News