'ਬਿੱਗ ਬੌਸ 18' 'ਚ ਨਜ਼ਰ ਆ ਸਕਦੀਆਂ ਹਨ ਉਰਫੀ ਜਾਵੇਦ ਦੀਆਂ ਭੈਣਾਂ
Monday, Sep 16, 2024 - 01:26 PM (IST)
!['ਬਿੱਗ ਬੌਸ 18' 'ਚ ਨਜ਼ਰ ਆ ਸਕਦੀਆਂ ਹਨ ਉਰਫੀ ਜਾਵੇਦ ਦੀਆਂ ਭੈਣਾਂ](https://static.jagbani.com/multimedia/2024_9image_14_36_030185957boss.jpg)
ਮੁੰਬਈ-'ਬਿੱਗ ਬੌਸ 18' ਜਲਦ ਹੀ ਟੀਵੀ 'ਤੇ ਸ਼ੁਰੂ ਹੋਣ ਜਾ ਰਿਹਾ ਹੈ। ਹੋਸਟ ਸਲਮਾਨ ਖਾਨ ਨੇ ਸ਼ੋਅ ਦਾ ਪਹਿਲਾ ਪ੍ਰੋਮੋ ਸ਼ੂਟ ਕਰ ਲਿਆ ਹੈ ਅਤੇ ਪ੍ਰਤੀਯੋਗੀਆਂ ਨੂੰ ਲੈ ਕੇ ਹਰ ਰੋਜ਼ ਕੋਈ ਨਾ ਕੋਈ ਨਵਾਂ ਅਪਡੇਟ ਸਾਹਮਣੇ ਆ ਰਿਹਾ ਹੈ। ਹਾਲਾਂਕਿ ਸ਼ੋਅ 'ਚ ਹਿੱਸਾ ਲੈਣ ਲਈ ਹੁਣ ਤੱਕ ਕਈ ਨਾਂ ਸਾਹਮਣੇ ਆ ਚੁੱਕੇ ਹਨ ਪਰ ਹੁਣ ਜੋ ਦੋ ਨਾਂ ਸਾਹਮਣੇ ਆਏ ਹਨ, ਉਨ੍ਹਾਂ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਜੀ ਹਾਂ, ਹੁਣ ਜਿਨ੍ਹਾਂ ਦੋ ਲੋਕਾਂ ਨੂੰ ਸਲਮਾਨ ਦੇ ਸ਼ੋਅ ਲਈ ਅਪ੍ਰੋਚ ਕੀਤਾ ਗਿਆ ਹੈ, ਉਹ ਕੋਈ ਹੋਰ ਨਹੀਂ ਸਗੋਂ ਸੋਸ਼ਲ ਮੀਡੀਆ 'ਤੇ ਅਜੀਬ ਕੱਪੜੇ ਪਾ ਕੇ ਮਸ਼ਹੂਰ ਹੋਈ ਉਰਫੀ ਜਾਵੇਦ ਦੀਆਂ ਭੈਣਾਂ ਹਨ।
ਇਹ ਖ਼ਬਰ ਵੀ ਪੜ੍ਹੋ - SIIMA 2024 'ਚ ਐਸ਼ਵਿਰਆ ਰਾਏ ਨੂੰ ਮਿਲਿਆ ਸਰਵੋਤਮ ਅਦਾਕਾਰਾ ਦਾ ਪੁਰਸਕਾਰ
ਉਰਫੀ ਜਾਵੇਦ ਦੀ ਵੱਡੀ ਭੈਣ ਆਸਫੀ ਪਹਿਲਾਂ ਹੀ ਸੋਸ਼ਲ ਮੀਡੀਆ ਦੀ ਇੱਕ ਵੱਡੀ ਇੰਫਲੁਐਂਸਰ ਹੈ। ਆਸਫੀ ਦੇ ਸੋਸ਼ਲ ਮੀਡੀਆ 'ਤੇ ਬਹੁਤ ਸਾਰੇ ਫਾਲੋਅਰਜ਼ ਹਨ ਅਤੇ ਉਹ ਕਈ ਬ੍ਰਾਂਡਾਂ ਨੂੰ ਇੰਡੋਰਸ ਵੀ ਕਰਦੀ ਹੈ। ਉਰਫੀ ਦੀ ਛੋਟੀ ਭੈਣ ਡੌਲੀ ਵੀ ਉਸ ਵਾਂਗ ਗਲੈਮਰ ਦੀ ਦੁਨੀਆ 'ਚ ਪ੍ਰਵੇਸ਼ ਕਰਨ ਦਾ ਸੁਪਨਾ ਦੇਖ ਰਹੀ ਹੈ। ਡੌਲੀ ਨੇ ਹਾਲ ਹੀ 'ਚ ਇਕ ਵੈੱਬ ਸੀਰੀਜ਼ 'ਚ ਆਪਣੀ ਦਿਲਚਸਪੀ ਜ਼ਾਹਰ ਕੀਤੀ ਸੀ ਅਤੇ ਹੁਣ 'ਬਿੱਗ ਬੌਸ 18' ਦੀ ਖਬਰ ਉਸ ਦੇ ਸੁਪਨੇ ਨੂੰ ਸਾਕਾਰ ਕਰਨ ਵੱਲ ਪਹਿਲਾ ਕਦਮ ਹੋ ਸਕਦੀ ਹੈ।
ਇਹ ਖ਼ਬਰ ਵੀ ਪੜ੍ਹੋ - ਲਾੜੀ ਬਣ ਕੇ ਹਿਨਾ ਖ਼ਾਨ ਨੇ ਕੀਤਾ ਰੈਂਪ ਵਾਕ, ਦੇਖੋ ਖੂਬਸੂਰਤ ਤਸਵੀਰਾਂ
ਸੂਤਰਾਂ ਦੀ ਮੰਨੀਏ ਤਾਂ 'ਬਿੱਗ ਬੌਸ 18' ਦੇ ਆਉਣ ਵਾਲੇ ਸੀਜ਼ਨ 'ਚ ਡੌਲੀ ਅਤੇ ਆਸਫੀ ਦੋਵਾਂ ਦੇ ਸ਼ਾਮਲ ਹੋਣ ਦੀਆਂ ਖਬਰਾਂ ਹਨ ਪਰ ਇਸ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ ਹੈ। ਵੈਸੇ ਰਿਐਲਿਟੀ ਸ਼ੋਅ ਦਾ ਹਿੱਸਾ ਬਣਨ ਵਾਲੇ ਪ੍ਰਤੀਯੋਗੀਆਂ ਦੀ ਸੂਚੀ ਨੂੰ ਬਹੁਤ ਹੀ ਗੁਪਤ ਰੱਖਿਆ ਗਿਆ ਹੈ। ਪਰ ਜੇਕਰ ਸੱਚਮੁੱਚ ਅਜਿਹਾ ਹੁੰਦਾ ਹੈ ਤਾਂ ਇਸ ਵਾਰ ਬਿੱਗ ਬੌਸ ਦੇ ਘਰ ‘ਚ ਕਾਫੀ ਗਲੈਮਰ ਅਤੇ ਡਰਾਮਾ ਦੇਖਣ ਨੂੰ ਮਿਲਣ ਵਾਲਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।