''ਲਕਸ਼ਮੀ ਬੰਬ'' ਦੀ ਸ਼ੂਟਿੰਗ ਦੌਰਾਨ ਆਪਣੇ-ਆਪ ਖੁੱਲ੍ਹ ਜਾਂਦੀ ਸੀ ਅਕਸ਼ੇ ਕੁਮਾਰ ਦੀ ਸਾੜੀ, ਜਾਣੋ ਹੋਰ ਦਿਲਚਸਪ ਗੱਲਾਂ
Monday, Oct 26, 2020 - 04:57 PM (IST)

ਨਵੀਂ ਦਿੱਲੀ : ਬਾਲੀਵੁੱਡ ਦੇ ਐਕਸ਼ਨ ਖਿਡਾਰੀ ਅਕਸ਼ੇ ਕੁਮਾਰ ਨੇ ਆਪਣੇ ਫ਼ਿਲਮੀ ਕਰੀਅਰ ਦੌਰਾਨ ਤਮਾਮ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ਪਰ ਆਪਣੀ ਆਉਣ ਵਾਲੀ ਫ਼ਿਲਮ 'ਲਕਸ਼ਮੀ ਬੰਬ' 'ਚ ਉਹ ਇਕ ਅਜਿਹੇ ਕਿਰਦਾਰ ਅਤੇ ਲੁਕ 'ਚ ਨਜ਼ਰ ਆਉਣ ਵਾਲੇ ਹਨ, ਜਿਸ 'ਚ ਉਨ੍ਹਾਂ ਨੂੰ ਕਦੇ ਪਹਿਲਾ ਨਹੀਂ ਦੇਖਿਆ ਹੋਵੇਗਾ। ਖ਼ੁਦ ਅਕਸ਼ੇ ਦਾ ਇਹ ਕਹਿਣਾ ਹੈ ਕਿ 'ਲਕਸ਼ਮੀ ਬੰਬ' ਦਾ ਰੋਲ ਉਨ੍ਹਾਂ ਦੇ ਕਰੀਅਰ ਦਾ ਸਭ ਤੋਂ ਮੁਸ਼ਕਲ ਕਿਰਦਾਰਾਂ 'ਚੋਂ ਇਕ ਹੈ। ਖ਼ਾਸ ਤੌਰ 'ਤੇ ਕਈ ਘੰਟੇ ਸਾੜੀ ਪਾਉਣਾ ਤੇ ਉਸ ਨੂੰ ਸੰਭਾਲਣਾ ਅਕਸ਼ੇ ਲਈ ਇਕ ਚੁਣੌਤੀ ਰਹੀ ਹੈ। ਉਨ੍ਹਾਂ ਨੇ ਖ਼ੁਦ ਦੱਸਿਆ ਹੈ ਕਿ ਸ਼ੁਰੂਆਤ 'ਚ ਤਾਂ ਉਨ੍ਹਾਂ ਦੀ ਸਾੜੀ ਅਕਸਰ ਖੁੱਲ੍ਹ ਜਾਂਦੀ ਸੀ ਪਰ ਫਿਰ ਹੌਲੀ-ਹੌਲੀ ਸੰਭਾਲਣਾ ਆ ਗਿਆ।
ਇਕ ਇੰਟਰਵਿਊ ਦੌਰਾਨ ਅਕਸ਼ੇ ਨੇ ਦੱਸਿਆ, 'ਜੇ ਇਕ ਸ਼ਬਦ 'ਚ ਦਸਾਂ ਤਾਂ ਸਾੜੀ ਦੁਨੀਆ ਦਾ ਸਭ ਤੋਂ ਗਰੇਸਫੁੱਲ ਪਹਿਰਾਵਾ ਹੈ। ਸਾੜੀ ਪਾਉਣਾ ਮੇਰੇ ਲਈ ਇਕ ਅਲੱਗ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਹੈ। ਸਾੜੀ ਨਾਲ ਮੈਂ ਤੁਰ ਤਾਂ ਪਾਉਂਦਾ ਸੀ ਪਰ ਸਾੜੀ ਪਾ ਕੇ ਲੜਨਾ, ਡਾਂਸ ਕਰਨ ਸਭ ਭੁੱਲ ਜਾਂਦਾ ਸੀ ਪਰ ਸ਼ੁੱਕਰ ਹੈ ਮੇਰੇ Costume designers ਦਾ ਜੋ ਹਰ ਵਾਰ ਆ ਕੇ ਮੇਰੀ ਸਾੜੀ ਦੀਆਂ ਪਲੇਟਸ ਠੀਕ ਕਰਦੇ ਸਨ ਤੇ ਪੱਲਾ ਸਹੀ ਕਰਦੇ ਸਨ। ਇਹ ਕਿਰਾਦਾਰ ਮੇਰੇ ਲਈ ਮਾਨਸਿਕ ਰੂਪ ਨਾਲ ਵੀ ਕਾਫੀ Challenging ਸੀ ਪਰ ਮੇਰੇ ਡਾਇਰੈਕਟਰ ਨੇ ਬਹੁਤ ਚੰਗੀ ਤਰ੍ਹਾਂ ਮੈਨੇਜ ਕੀਤਾ। ਉਹ ਹਮੇਸ਼ਾ ਮੇਰੇ ਨਾਲ ਖੜ੍ਹੇ ਰਹਿੰਦੇ ਸਨ।'
ਦੱਸਣਯੋਗ ਹੈ ਕਿ ਅਕਸ਼ੇ ਦੀ ਫ਼ਿਲਮ 'ਲਕਸ਼ਮੀ ਬੰਬ' ਅਗਲੇ ਮਹੀਨੇ ਦੀ 9 ਤਾਰੀਖ ਭਾਵ 9 ਨਵੰਬਰ ਨੂੰ ਡਿਜ਼ਨੀ ਪਲਸ ਹੌਟ ਸਟਾਰ (Disney plus hot star) 'ਤੇ ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ 'ਚ ਅਕਸ਼ੇ ਨਾਲ ਕਿਆਰਾ ਆਡਵਾਨੀ ਲੀਡ ਰੋਲ 'ਚ ਹੈ। ਕਿਆਰਾ ਤੇ ਅਕਸ਼ੇ ਇਸ ਤੋਂ ਪਹਿਲਾ 'ਗੁੱਡ ਨਿਊਜ਼' 'ਚ ਵੀ ਇਕੱਠੇ ਕੰਮ ਕਰ ਚੁੱਕੇ ਹਨ। 'ਲਕਸ਼ਮੀ ਬੰਬ' ਨੂੰ ਪਹਿਲਾ ਥਿਏਟਰ 'ਚ ਰਿਲੀਜ਼ ਕੀਤੀ ਜਾਣੀ ਸੀ ਪਰ ਕੋਰੋਨਾ ਵਾਇਰਸ ਦੇ ਚੱਲਦੇ ਥਿਏਟਰ ਕਾਫੀ ਸਮੇਂ ਤੋਂ ਬੰਦ ਰਹੇ ਤੇ ਇਸ ਨੂੰ ਓਟੀਟੀ 'ਤੇ ਰਿਲੀਜ਼ ਕਰਨ ਦਾ ਫ਼ੈਸਲਾ ਲਿਆ ਗਿਆ।