ਫ਼ਿਲਮ ''ਛਲਾਂਗ'' ਦਾ ਟਰੇਲਰ ਰਿਲੀਜ਼, ਵੱਖਰੇ ਅੰਦਾਜ਼ ''ਚ ਦਿਸੇ ਰਾਜਕੁਮਾਰ ਤੇ ਨੁਸਰਤ ਭਰੂਚਾ (ਵੀਡੀਓ)

10/18/2020 1:05:52 PM

ਮੁੰਬਈ (ਬਿਊਰੋ) — ਰਾਜਕੁਮਾਰ ਰਾਵ, ਨੁਸਰਤ ਭਰੂਚਾ  ਦੀ ਵਾਲੀ ਫ਼ਿਲਮ 'ਛਲਾਂਗ' ਕਾਫ਼ੀ ਚਰਚਾ 'ਚ ਸੀ। ਹੁਣ ਇਸ ਫ਼ਿਲਮ ਦਾ ਆਫੀਸ਼ਲ ਟਰੇਲਰ ਰਿਲੀਜ਼ ਹੋ ਚੁੱਕਾ ਹੈ। ਇਹ ਇਕ ਸੋਸ਼ਲ ਕਾਮੇਡੀ ਫ਼ਿਲਮ ਹੈ, ਜੋ ਹਰਿਆਣਾ ਦੇ ਗ੍ਰਾਮੀਣ ਪਰਿਵੇਸ਼ 'ਤੇ ਆਧਾਰਿਤ ਹੈ। ਫ਼ਿਲਮ 'ਚ ਰਾਜਕੁਮਾਰ ਰਾਵ ਨੇ ਸਕੂਲ ਦੇ ਇਕ ਪੀ. ਟੀ. ਟੀਜ਼ਰ ਤੇ ਨੁਸਰਤ ਭਰੂਚਾ ਨੇ ਸਕੂਲ ਦੀ ਕੰਪਿਊਟਰ ਅਧਿਆਪਕ ਦਾ ਕਿਰਦਾਰ ਨਿਭਾਇਆ ਹੈ।

'ਛਲਾਂਗ' ਦੇ ਟਰੇਲਰ ਦੀ ਸ਼ੁਰੂਆਤ ਕਾਫ਼ੀ ਮਜ਼ੇਦਾਰ ਹੈ, ਜਿਸ ਨੂੰ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਫ਼ਿਲਮ ਕਾਮੇਡੀ ਨਾਲ ਭਰਪੂਰ ਹੋਵੇਗੀ। ਰਾਜਕੁਮਾਰ ਰਾਵ ਤੇ ਨੁਸਰਤ ਭਰੂਚਾ ਦੋਵੇਂ ਹੀ ਟਰੇਲਰ 'ਚ ਇੰਪ੍ਰੈੱਸ ਕਰਦੇ ਨਜ਼ਰ ਆਏ। ਫ਼ਿਲਮ ਦਾ ਖ਼ਾਸ ਆਕਰਸ਼ਣ ਇਸ ਵਾਰ ਸੌਰਭ ਸ਼ੁਕਲਾ, ਸਤੀਸ਼ ਕੌਸ਼ਿਕ ਤੇ ਇਲਾ ਅਰੁਣਾ ਵਰਗੇ ਕਲਾਕਾਰ ਨਜ਼ਰ ਆਉਣਗੇ। ਉਥੇ ਹੀ ਰਾਜਕੁਮਾਰ ਰਾਵ ਦੇ ਸਾਹਮਣੇ ਗ੍ਰੇ ਸ਼ੇਡ ਵਾਲੇ ਕਿਰਦਾਰ 'ਚ ਦਿਖਾਈ ਦੇਣਗੇ ਮੁਹੰਮਦ ਜੀਸ਼ਾਨ ਅਯੂਬ।


ਦੱਸਣਯੋਗ ਹੈ ਕਿ ਫ਼ਿਲਮ 'ਛਲਾਂਗ' ਦੀ ਕਹਾਣੀ ਲਵ ਰੰਜਨ, ਅਸੀਮ ਅਰੋੜਾ ਤੇ ਜੀਸ਼ਾਨ ਕਾਦਰੀ ਨੇ ਲਿਖੀ ਹੈ। ਫ਼ਿਲਮ ਨੂੰ ਭੂਸ਼ਣ ਕੁਮਾਰ, ਲਵ ਰੰਜਨ ਤੇ ਅਜੈ ਦੇਵਗਨ ਨੇ ਪ੍ਰੋਡਿਊਸ ਕੀਤਾ ਹੈ। ਇਹ ਫ਼ਿਲਮ ਐਮਾਜ਼ੌਨ ਪ੍ਰਾਈਮ ਵੀਡੀਓ 'ਤੇ 13 ਨਵੰਬਰ 2020 ਨੂੰ ਆਨਲਾਈਨ ਰਿਲੀਜ਼ ਹੋਵੇਗੀ।


sunita

Content Editor

Related News