ਟੀ.ਵੀ. ਦੀ ਫੇਮਸ ਅਦਾਕਾਰਾ ਨੇ ਯੂਨੀਕ ਤਰੀਕੇ ਨਾਲ ਕੀਤੀ ਪ੍ਰੈਗਨੈਂਸੀ ਦੀ ਅਨਾਊਸਮੈਂਟ

Friday, Jun 14, 2024 - 02:27 PM (IST)

ਟੀ.ਵੀ. ਦੀ ਫੇਮਸ ਅਦਾਕਾਰਾ ਨੇ ਯੂਨੀਕ ਤਰੀਕੇ ਨਾਲ ਕੀਤੀ ਪ੍ਰੈਗਨੈਂਸੀ ਦੀ ਅਨਾਊਸਮੈਂਟ

ਮੁੰਬਈ-  ਟੀ.ਵੀ ਦੀ ਫੇਮਸ ਅਦਾਕਾਰਾ ਦ੍ਰਿਸ਼ਟੀ ਧਾਮੀ ਵਿਆਹ ਦੇ 9 ਸਾਲਾਂ ਬਾਅਦ ਮਾਂ ਬਣਨ ਵਾਲੀ ਹੈ। ਇਸ ਦਾ ਐਲਾਨ ਉਸ ਨੇ ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕਰਕੇ ਕੀਤਾ ਹੈ।
ਦ੍ਰਿਸ਼ਟੀ ਧਾਮੀ ਨੇ 2015 'ਚ ਬਿਜ਼ਨਸਮੈਨ ਨੀਰਜ ਖੇਮਕਾ ਦੇ ਨਾਲ ਵਿਆਹ ਕੀਤਾ ਹੈ। ਪਤੀ ਦੇ ਨਾਲ ਰੋਮਾਂਟਿਕ ਬੌਂਡ ਲਈ ਸੁਰਖੀਆਂ ਬਟੋਰਨ ਵਾਲੀ ਦ੍ਰਿਸ਼ਟੀ ਅਤੇ ਉਸ ਦੇ ਪਤੀ ਦੀ ਜੋੜੀ ਫੈਨਜ਼ ਨੂੰ ਬਹੁਤ ਪਸੰਦ ਆਉਂਦੀ ਹੈ। ਵਿਆਹ ਤੋਂ ਬਾਅਦ ਤੋਂ ਹੀ ਫੈਨਜ਼ ਉਸ ਨੂੰ ਮਾਂ ਬਣਦਾ ਦੇਖਣਾ ਚਾਹੁੰਦੇ ਸਨ। ਹੁਣ ਆਖ਼ਰਕਾਰ ਫੈਨਜ਼, ਪਰਿਵਾਰ ਅਤੇ ਕੱਪਲ ਦਾ ਇਹ ਸੁਪਨਾ ਪੂਰਾ ਹੋਣ ਜਾ ਰਿਹਾ ਹੈ।

 

 
 
 
 
 
 
 
 
 
 
 
 
 
 
 
 

A post shared by Drashti Dhami 💜 (@dhamidrashti)

ਵਿਆਹ ਕੇ 9 ਸਾਲ ਬਾਅਦ ਦੀ ਦ੍ਰਿਸ਼ਟੀ ਧਾਮੀ ਮਾਂ ਬਣਨ ਜਾ ਰਹੀ ਹੈ। 14 ਜੂਨ 2024 ਨੂੰ ਉਸ ਨੇ ਇੰਸਟਾਗ੍ਰਾਮ 'ਤੇ ਯੂਨੀਕ ਅੰਦਾਜ਼ ਨਾਲ ਅਨਾਊਂਸਮੈਂਟ ਕੀਤੀ ਹੈ। ਵੀਡੀਓ 'ਚ ਦ੍ਰਿਸ਼ਟੀ ਅਤੇ ਨੀਰਜ ਨੇ ਵਾਈਟ ਟੀ-ਸ਼ਰਟ ਪਹਿਨੀ ਹੈ। ਨੀਰਜ ਦੀ ਟੀ-ਸ਼ਰਟ 'ਤੇ ਲਿਖਿਆ ਹੈ- ਪਾਪਾ ਬਣਨ ਦੀ ਤਿਆਰੀ ਅਤੇ ਦ੍ਰਿਸ਼ਟੀ ਦੀ ਟੀ-ਸ਼ਰਟ 'ਤੇ 'ਮੰਮਾ ਬਣਨ ਦੀ ਤਿਆਰੀ' ਲਿਖਿਆ ਹੈ। ਦੋਵਾਂ ਦੇ ਹੱਥ 'ਚ ਇੱਕ ਬੋਰਡ ਵੀ ਹੈ,ਜਿਸ 'ਤੇ ਲਿਖਿਆ ਹੋਇਆ ਹੈ ਕਿ ਅਕਤੂਬਰ 'ਚ ਬੇਬੀ ਦਾ ਸਵਾਗਤ ਕੀਤਾ ਜਾ ਰਿਹਾ ਹੈ।

PunjabKesari

ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਨੀਰਜ ਅਤੇ ਦ੍ਰਿਸ਼ਟੀ ਦੇ ਹੱਥਾਂ 'ਚ ਵਾਈਨ ਦਾ ਗਲਾਸ ਹੈ ਅਤੇ ਉਨ੍ਹਾਂ ਨੇ ਬੈਨਰ ਫੜਿਆ ਹੋਇਆ ਹੈ, ਜਿਸ 'ਤੇ ਲਿਖਿਆ ਹੈ- 'ਪਿੰਕ (ਲੜਕੀ) ਅਤੇ ਨੀਲਾ (ਮੁੰਡਾ), ਅਸੀਂ ਬਸ ਜਾਣਦੇ ਹਾਂ ਕਿ ਅਸੀਂ ਧੰਨ ਹਾਂ। ਵੀਡੀਓ 'ਚ ਜੋੜੇ ਦਾ ਪਰਿਵਾਰ ਇਸ ਪਲ਼ ਨੂੰ ਸੈਲੀਬ੍ਰੇਟ ਕਰਦਾ ਨਜ਼ਰ ਆ ਰਿਹਾ ਹੈ। ਪਰਿਵਾਰ ਨੇ ਉਨ੍ਹਾਂ ਦੇ ਹੱਥੋਂ ਵਾਈਨ ਦਾ ਗਲਾਸ ਖੋਹ ਲਿਆ ਅਤੇ ਉਨ੍ਹਾਂ ਨੂੰ ਦੁੱਧ ਦੀ ਬੋਤਲ ਫੜਾ ਦਿੱਤੀ।

ਇਹ ਖ਼ਬਰ ਵੀ ਪੜ੍ਹੋ- Sushant Singh Rajput Death Anniversary:ਫੈਨਜ਼ ਦੇ ਦਿਲਾਂ 'ਚ ਅੱਜ ਵੀ ਜਿੰਦਾ ਹਨ ਸੁਸ਼ਾਂਤ

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਦ੍ਰਿਸ਼ਟੀ ਧਾਮੀ ਨੇ ਕੈਪਸ਼ਨ 'ਚ ਲਿਖਿਆ, "ਇੱਕ ਗਲੈਕਸੀ 'ਚ ਬਹੁਤ ਦੂਰ ਨਹੀਂ ਇੱਕ ਛੋਟਾ ਜਿਹਾ ਬਾਗੀ ਸਾਡੇ ਪਾਗਲ ਕਬੀਲੇ 'ਚ ਸ਼ਾਮਲ ਹੋ ਰਿਹਾ ਹੈ। ਕਿਰਪਾ ਕਰਕੇ ਸਾਨੂੰ ਪਿਆਰ, ਆਸ਼ੀਰਵਾਦ, ਨਕਦ ਅਤੇ ਫਰੈਂਚ ਫਰਾਈਜ਼ ਭੇਜੋ। ਬੇਬੀ ਰਸਤੇ 'ਚ ਹੈ। ਅਸੀਂ ਅਕਤੂਬਰ ਦੀ ਉਡੀਕ ਕਰ ਰਹੇ ਹਾਂ। ਫੈਨਜ਼ ਅਤੇ ਮਸ਼ਹੂਰ ਹਸਤੀਆਂ ਇਸ ਜੋੜੀ ਨੂੰ ਵਧਾਈਆਂ ਦੇ ਰਹੇ ਹਨ।


author

Harinder Kaur

Content Editor

Related News