'ਸਾਵਧਾਨ ਇੰਡੀਆ' ਅਤੇ 'ਕ੍ਰਾਈਮ ਪੈਟਰੋਲ' ਦੀਆਂ 2 ਅਦਾਕਾਰਾਂ ਗ੍ਰਿਫ਼ਤਾਰ, ਲੱਗਾ ਗੰਭੀਰ ਇਲਜ਼ਾਮ

06/19/2021 10:06:11 AM

ਮੁੰਬਈ (ਬਿਊਰੋ) -  ਟੀ. ਵੀ. ਸੀਰੀਅਲ 'ਚ ਕੰਮ ਕਰਨ ਵਾਲੀਆਂ 2 ਅਦਾਕਾਰਾਂ ਨੂੰ ਮੁੰਬਈ ਪੁਲਸ ਨੇ ਲੱਖਾਂ ਰੁਪਏ ਦੀ ਚੋਰੀ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਪੁਲਸ ਦੀ ਹਿਰਾਸਤ 'ਚ ਹਨ। ਉਨ੍ਹਾਂ ਨੇ 'ਸਾਵਧਾਨ ਇੰਡੀਆ' ਅਤੇ 'ਕ੍ਰਾਈਮ ਪੈਟਰੋਲ' ਵਰਗੇ ਸੀਰੀਅਲਸ 'ਚ ਛੋਟੇ-ਛੋਟੇ ਕਿਰਦਾਰ ਨਿਭਾਏ ਹਨ।


ਪੁਲਸ ਮੁਤਾਬਕ, ਟੀ. ਵੀ. ਸੀਰੀਅਲ 'ਚ ਕੰਮ ਕਰਨ ਵਾਲੀਆਂ 2 ਜਨਾਨੀਆਂ ਨੂੰ ਆਰੇ ਕਾਲੋਨੀ 'ਚ ਪੇਇੰਗ ਗੈਸਟ ਦੇ ਘਰ ਤੋਂ 3.28 ਲੱਖ ਰੁਪਏ ਚੋਰੀ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕੋਲੋਂ 50 ਹਜ਼ਾਰ ਰੁਪਏ ਵੀ ਬਰਾਮਦ ਹੋਏ ਹਨ। ਦੋਵਾਂ ਨੇ 'ਸਾਵਧਾਨ ਇੰਡੀਆ' ਤੇ 'ਕ੍ਰਾਈਮ ਪੈਟਰੋਲ' 'ਚ ਛੋਟੀਆਂ ਭੂਮਿਕਾਵਾਂ ਨਿਭਾਈਆਂ ਸਨ। 

PunjabKesari

ਦੱਸਣਯੋਗ ਹੈ ਕਿ 'ਸਾਵਧਾਨ ਇੰਡੀਆ' ਅਤੇ 'ਕ੍ਰਾਈਮ ਪੈਟਰੋਲ' ਅਜਿਹੇ ਸ਼ੋਅਜ਼ ਹਨ, ਜੋ ਅਪਰਾਧਿਕ ਕਹਾਣੀਆਂ 'ਤੇ ਆਧਾਰਿਤ ਹਨ। ਇਨ੍ਹਾਂ 'ਚ ਨਾਟਕ ਰੂਪਾਂਤਰਣ ਦੇ ਜ਼ਰੀਏ ਲੋਕਾਂ ਨੂੰ ਕ੍ਰਾਈਮ ਤੋਂ ਸਤਰਕ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।

ਨੋਟ- 'ਸਾਵਧਾਨ ਇੰਡੀਆ' ਅਤੇ 'ਕ੍ਰਾਈਮ ਪੈਟਰੋਲ' ਦੀਆਂ ਅਦਾਕਾਰਾਂ ਦੀ ਗ੍ਰਿਫ਼ਤਾਰੀ 'ਤੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News