ਹੋਟਲ ਦੇ ਕਮਰੇ 'ਚੋਂ ਮਿਲੀ 28 ਸਾਲਾ ਅਦਾਕਾਰਾ ਦੀ ਲਾਸ਼, ਖ਼ੁਦਕੁਸ਼ੀ ਦਾ ਖ਼ਦਸ਼ਾ

Wednesday, Dec 09, 2020 - 10:18 AM (IST)

ਹੋਟਲ ਦੇ ਕਮਰੇ 'ਚੋਂ ਮਿਲੀ 28 ਸਾਲਾ ਅਦਾਕਾਰਾ ਦੀ ਲਾਸ਼, ਖ਼ੁਦਕੁਸ਼ੀ ਦਾ ਖ਼ਦਸ਼ਾ

ਮੁੰਬਈ (ਬਿਊਰੋ) — ਤਮਿਲ ਦੀ ਮਸ਼ਹੂਰ ਟੀ. ਵੀ. ਅਦਾਕਾਰਾ ਵਿਜੇ ਚਿਤਰਾ ਦਾ ਹੋਟਲ ਦੇ ਕਮਰੇ 'ਚ ਮ੍ਰਿਤਕ ਸਰੀਰ ਬਰਾਮਦ ਹੋਇਆ ਹੈ। ਉਸ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਸਾਊਥ ਫ਼ਿਲਮ ਇੰਡਸਟਰੀ 'ਚ ਸੋਗ ਦੀ ਲਹਿਰ ਹੈ। ਵੀਜੇ ਚਿਤਰਾ ਹਾਲੇ ਸਿਰਫ਼ 28 ਸਾਲ ਦੀ ਸੀ। ਖ਼ਬਰ ਹੈ ਕਿ ਚਿਤਰਾ ਨੇ ਚੇਨਈ ਦੇ ਨਸਰਪੇਟ 'ਚ ਇਕ ਹੋਟਲ 'ਚ ਫ਼ਾਹਾ ਲੈ ਕੇ ਖ਼ੁਦਖੁਸ਼ੀ ਕੀਤੀ ਹੈ। ਹੋਟਲ ਦੇ ਕਮਰੇ 'ਚੋਂ ਉਸ ਦੀ ਮ੍ਰਿਤਕ ਸਰੀਰ ਲਟਕਦਾ ਮਿਲਿਆ ਹੈ।

 
 
 
 
 
 
 
 
 
 
 
 
 
 
 
 

A post shared by Chitra kamaraj (@chithuvj)

ਦੱਸਿਆ ਜਾ ਰਿਹਾ ਹੈ ਕਿ ਚਿਤਰਾ ਦੇਰ ਰਾਤ ਕਰੀਬ 2.30 ਵਜੇ ਸ਼ੂਟਿੰਗ ਕਰਨ ਤੋਂ ਬਾਅਦ ਹੋਟਲ 'ਚ ਆਈ ਸੀ। ਉਹ ਹੋਟਲ 'ਚ ਆਪਣੇ ਮੰਗੇਤਰ ਨਾਲ ਰਹਿ ਰਹੀ ਸੀ। ਉਸ ਨੇ ਹਾਲ ਹੀ 'ਚ ਚੇਨਈ ਦੇ ਇਕ ਵੱਡੇ ਬਿਜ਼ਨੈੱਸਮੈਨ ਹੇਮੰਤ ਰਵੀ ਨਾਲ ਮੰਗਣੀ ਕਰਵਾਈ ਸੀ। ਕਈ ਮੀਡੀਆ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਚਿਤਰਾ ਡਿਪ੍ਰੈਸ਼ਨ 'ਚ ਸੀ, ਜਿਸ ਦੇ ਚੱਲਦਿਆਂ ਉਸ ਨੇ ਇਹ ਖ਼ੌਫਨਾਕ ਕਦਮ ਚੁੱਕਿਆ ਹੈ।

PunjabKesari
ਇਕ ਟੀ. ਵੀ. ਚੈਨਲ ਮੁਤਾਬਕ, ਹੇਮੰਤ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਦੱਸਿਆ ਕਿ ਹੋਟਲ ਪਹੁੰਚਣ ਤੋਂ ਬਾਅਦ ਚਿਤਰਾ ਨੇ ਕਿਹਾ ਹੈ ਕਿ ਉਹ ਨਹਾਉਣ ਜਾ ਰਹੀ ਹੈ। ਕਾਫ਼ੀ ਦੇਰ ਤੱਕ ਉਹ ਬਾਹਰ ਨਹੀਂ ਨਿਕਲੀ, ਜਿਸ ਤੋਂ ਬਾਅਦ ਮੈਂ ਹੋਟਲ ਦੇ ਸਟਾਫ਼ ਨੂੰ ਇਸ ਦੀ ਜਾਣਕਾਰੀ ਦਿੱਤੀ। ਜਦੋਂ ਡੁਪਲੀਕੇਟ ਚਾਬੀ ਨਾਲ ਦਰਵਾਜਾ ਖੋਲ੍ਹਿਆ ਗਿਆ ਤਾਂ ਸੀਲਿੰਗ ਨਾਲ ਉਸ ਦੀ ਲਾਸ਼ ਲਟਕਦੀ ਮਿਲੀ।

PunjabKesari
ਪੁਲਸ ਨੇ ਚਿਤਰਾ ਦੀ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ ਤੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਚਿਤਰਾ ਦੇ ਪ੍ਰਸ਼ੰਸਕਾਂ ਲਈ ਉਸ ਦੀ ਮੌਤ ਦੀ ਖ਼ਬਰ 'ਤੇ ਯਕੀਨ ਨਹੀਂ ਹੋ ਰਿਹਾ ਹੈ। ਉਥੇ ਹੀ ਇੰਡਸਟਰੀ ਦੇ ਕਲਾਕਾਰਾਂ ਨਾਲ ਉਸ ਦੇ ਪ੍ਰਸ਼ੰਸਕ ਵੀ ਉਸ ਨੂੰ ਸ਼ਰਧਾਂਜਲੀ ਦੇ ਰਹੇ ਹਨ।

ਦੱਸਣਯੋਗ ਹੈ ਕਿ ਚਿਤਰਾ ਨੂੰ ਪਾਂਡਿਯਨ ਸਟੋਰਸ ਦੇ ਸੀਰੀਅਲ 'ਚ ਕਿਦਾਰ ਲਈ ਜਾਣਿਆ ਜਾਂਦਾ ਸੀ। ਇਹ ਸੀਰੀਅਲ ਵਿਜੈ ਟੀ. ਵੀ. 'ਤੇ ਪ੍ਰਸਾਰਿਤ ਹੁੰਦਾ ਹੈ। ਉਸ ਨੇ ਇਸ ਸੀਰੀਅਲ 'ਚ ਮੁਲਈ ਦੀ ਭੂਮਿਕਾ ਨਿਭਾਈ ਸੀ।

 

ਨੋਟ- ਹੋਟਲ ਦੇ ਕਮਰੇ 'ਚੋਂ ਮਿਲੀ 28 ਸਾਲਾ ਅਦਾਕਾਰਾ ਦੀ ਲਾਸ਼ ਨੂੰ ਤੁਸੀਂ ਖ਼ੁਦਕੁਸ਼ੀ ਜਾਂ ਕਤਲ ਦੇ ਨਜ਼ਰੀਏ ਨਾਲ ਵੇਖਦੇ ਹੋ? ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News