ਕੀ ਹਿਨਾ ਖ਼ਾਨ ਕਰਨ ਜਾ ਰਹੀ ਹੈ ਵਿਆਹ! ਪੋਸਟ ਦੇਖ ਭੰਬਲਭੂਸੇ 'ਚ ਪਏ ਫੈਨਜ਼

Friday, Dec 20, 2024 - 09:59 AM (IST)

ਕੀ ਹਿਨਾ ਖ਼ਾਨ ਕਰਨ ਜਾ ਰਹੀ ਹੈ ਵਿਆਹ! ਪੋਸਟ ਦੇਖ ਭੰਬਲਭੂਸੇ 'ਚ ਪਏ ਫੈਨਜ਼

ਮੁੰਬਈ- ਸਾਲ 2024 ਹਿਨਾ ਖ਼ਾਨ ਲਈ ਮੁਸ਼ਕਿਲਾਂ ਭਰਿਆ ਰਿਹਾ। ਉਸ ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਆਪਣੇ ਪ੍ਰਸ਼ੰਸਕਾਂ ਨੂੰ ਦੱਸਿਆ ਸੀ ਕਿ ਉਹ ਬ੍ਰੈਸਟ ਕੈਂਸਰ ਨਾਲ ਪੀੜਤ ਹੈ। ਅਦਾਕਾਰਾ ਲਈ ਪਹਿਲੇ 6 ਮਹੀਨੇ ਬਹੁਤ ਦੁਖਦਾਈ ਰਹੇ। ਉਸ ਦੀ ਹਾਲਤ ਇੰਨੀ ਖਰਾਬ ਹੋ ਗਈ ਕਿ ਇਕ ਸਮੇਂ 'ਤੇ ਅਦਾਕਾਰਾ ਖੁਦ ਹੀ ਹੌਂਸਲਾ ਹਾਰਨ ਲੱਗੀ ਪਰ ਅਜਿਹੇ ਸਮੇਂ ਉਸ ਦੀ ਮਾਂ ਉਸ ਦੀ ਢਾਲ ਬਣ ਕੇ ਖੜੀ ਸੀ। ਹਾਲਾਂਕਿ ਹੁਣ ਅਦਾਕਾਰਾ ਠੀਕ ਹੈ ਅਤੇ ਇਲਾਜ ਚੱਲ ਰਿਹਾ ਹੈ। ਉਹ ਸਮੇਂ-ਸਮੇਂ 'ਤੇ ਆਪਣੇ ਪ੍ਰਸ਼ੰਸਕਾਂ ਨੂੰ ਸਿਹਤ ਸੰਬੰਧੀ ਅਪਡੇਟਸ ਵੀ ਦਿੰਦੀ ਰਹਿੰਦੀ ਹੈ। ਇਸ ਦੌਰਾਨ ਹਿਨਾ ਨੇ ਆਪਣੀ ਇੰਸਟਾ ਸਟੋਰੀ 'ਤੇ ਵਿਆਹ ਬਾਰੇ ਕੁਝ ਅਜਿਹਾ ਪੋਸਟ ਕੀਤਾ ਹੈ, ਜਿਸ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ।

ਇਹ ਵੀ ਪੜ੍ਹੋ-ਮਸ਼ਹੂਰ ਸੋਸ਼ਲ ਮੀਡੀਆ Influencer ਦਾ ਹੋਇਆ ਦਿਹਾਂਤ, ਕੈਂਸਰ ਤੋਂ ਹਾਰੀ ਜੰਗ

ਪਹਿਲਾਂ ਤੋਂ ਕਾਫ਼ੀ ਠੀਕ ਹੈ ਹਿਨਾ ਖ਼ਾਨ
ਹਿਨਾ ਖਾਨ ਕੁਝ ਦਿਨਾਂ ਤੋਂ ਲਗਾਤਾਰ ਅਜਿਹੀਆਂ ਪੋਸਟਾਂ ਕਰ ਰਹੀ ਹੈ ਅਤੇ ਲੱਗਦਾ ਹੈ ਕਿ ਉਹ ਜਲਦੀ ਠੀਕ ਹੋ ਰਹੀ ਹੈ। ਹਾਲ ਹੀ 'ਚ ਉਹ ਡਿਨਰ ਡੇਟ 'ਤੇ ਕਾਫੀ ਖੁਸ਼ ਨਜ਼ਰ ਆਈ, ਹਾਲਾਂਕਿ ਇਸ ਡੇਟ 'ਤੇ ਉਹ ਇਕੱਲੀ ਗਈ ਸੀ ਅਤੇ ਆਪਣੇ ਮਨਪਸੰਦ ਖਾਣੇ ਦਾ ਆਨੰਦ ਲੈ ਰਹੀ ਸੀ ਪਰ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਇਸ ਹਾਲਤ 'ਚ ਦੇਖ ਕੇ ਕਾਫੀ ਖੁਸ਼ ਹੋਏ।

PunjabKesari

ਕੀ ਵਿਆਹ ਕਰਵਾਉਣ ਜਾ ਰਹੀ ਹੈ ਹਿਨਾ ਖਾਨ?
ਹੁਣ ਅਦਾਕਾਰਾ ਦੀ ਇੱਕ ਨਵੀਂ ਪੋਸਟ ਇੰਸਟਾ ਸਟੋਰੀ 'ਤੇ ਸਨਸਨੀ ਮਚਾ ਰਹੀ ਹੈ। ਇਸ 'ਚ ਉਸ ਨੇ ਲਿਖਿਆ ਹੈ ਕਿ- 'ਡਾਟ ਡਿਸਟੈਬ ਮੈਂ ਸ਼ਾਦੀਸ਼ੁਦਾ ਹਾਂ।ਇਸ ਤੋਂ ਲੱਗਦਾ ਹੈ ਕਿ ਅਦਾਕਾਰਾ ਜਾਂ ਤਾਂ ਆਪਣੇ ਵਿਆਹ ਦੀ ਗੱਲ ਕਰ ਰਹੀ ਹੈ ਜਾਂ ਇਹ ਕਿਸੇ ਹੋਰ ਖੁਸ਼ੀ ਦਾ ਸੰਕੇਤ ਹੈ।

PunjabKesari

ਦੂਜੀ ਪੋਸਟ ਨੇ ਕੀਤਾ ਹੈਰਾਨ
ਹਿਨਾ ਖਾਨ ਦੀ ਦੂਜੀ ਪੋਸਟ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ, ਜਿਸ 'ਚ ਉਸ ਨੇ ਲਿਖਿਆ- 'ਲੇਟ ਵਿਆਹ ਕਾਰਨ ਕੋਈ ਨਹੀਂ ਮਰਿਆ ਪਰ ਕੁਝ ਲੋਕ ਗਲਤ ਵਿਆਹ ਕਾਰਨ ਮਰੇ'। ਹੁਣ ਇਸ ਪੋਸਟ ਨੇ ਲੋਕਾਂ ਨੂੰ ਕਿਤੇ ਨਾ ਕਿਤੇ ਭੰਬਲਭੂਸੇ ਵਿੱਚ ਪਾ ਦਿੱਤਾ ਹੈ। ਇਹ ਵੀ ਧਿਆਨ ਵਿੱਚ ਆ ਰਿਹਾ ਹੈ ਕਿ ਹਿਨਾ ਸੁਭਾਸ਼ ਖੁਦਕੁਸ਼ੀ ਮਾਮਲੇ ਦੀ ਗੱਲ ਕਰ ਰਹੀ ਹੈ। ਕਿਉਂਕਿ ਇਹ ਮਾਮਲਾ ਇਨ੍ਹੀਂ ਦਿਨੀਂ ਸੁਰਖੀਆਂ 'ਚ ਬਣਿਆ ਹੋਇਆ ਹੈ, ਜਿਸ 'ਚ ਪਤਨੀ ਦੇ ਤਸ਼ੱਦਦ ਤੋਂ ਪਰੇਸ਼ਾਨ ਪਤੀ ਨੇ ਖੁਦਕੁਸ਼ੀ ਕਰ ਲਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News