'ਰਾਮਾਇਣ' 'ਚ 'ਸੀਤਾ' ਬਣ ਘਰ-ਘਰ ਖੱਟੀ ਦੀਪਿਕਾ ਚਿਖਾਲਿਆ ਨੇ ਪ੍ਰਸਿੱਧੀ, ਸਿਆਸਤ 'ਚ ਵੀ ਮਾਰੀਆਂ ਵੱਡੀਆਂ ਮੱਲਾਂ

04/29/2021 3:44:25 PM

ਨਵੀਂ ਦਿੱਲੀ (ਬਿਊਰੋ) : ਦੂਰਦਰਸ਼ਨ 'ਤੇ ਪ੍ਰਸਾਰਿਤ ਹੋਣ ਵਾਲੇ ਰਾਮਾਨੰਦ ਸਾਗਰ ਦੇ ਮਸ਼ਹੂਰ ਸੀਰੀਅਲ 'ਰਾਮਾਇਣ' 'ਚ ਸੀਤਾ ਬਣੀ ਅਦਾਕਾਰਾ ਦੀਪਿਕਾ ਚਿਖਾਲਿਆ ਨੂੰ ਇਸ ਸ਼ੋਅ ਰਾਹੀਂ ਘਰ-ਘਰ 'ਚ ਪਛਾਣ ਮਿਲੀ ਹੈ। ਅੱਜ ਦੀਪਿਕਾ ਚਿਖਾਲਿਆ ਦਾ ਜਨਮਦਿਨ ਹੈ। ਉਸ ਦਾ ਜਨਮ 29 ਅਪ੍ਰੈਲ 1965 ਨੂੰ ਮੁੰਬਈ 'ਚ ਹੋਇਆ ਸੀ। ਦੀਪਿਕਾ ਸ਼ੁਰੂ ਤੋਂ ਹੀ ਐਕਟਿੰਗ ਦੇ ਖ਼ੇਤਰ 'ਚ ਆਉਣਾ ਚਾਹੁੰਦੀ ਸੀ। ਇਸੇ ਐਕਟਿੰਗ 'ਚ ਰੁਚੀ ਹੋਣ ਕਾਰਨ ਉਹ ਆਪਣੇ ਸਕੂਲ 'ਚ ਹੋਣ ਵਾਲੇ ਨਾਟਕਾਂ 'ਚ ਹਿੱਸਾ ਲਿਆ ਕਰਦੀ ਸੀ। ਉਸ ਨੇ ਸਾਲ 1983 'ਚ ਆਈ ਫ਼ਿਲਮ 'ਸੁਣ ਮੇਰੀ ਲੈਲਾ' ਤੋਂ ਕਰੀਅਰ ਦੀ ਸ਼ੁਰੂਆਤ ਕੀਤੀ ਸੀ। 

PunjabKesari
ਉਥੇ ਹੀ ਛੋਟੇ ਪਰਦੇ ਦੀ ਗੱਲ ਕਰੀਏ ਤਾਂ ਸਾਲ 1985 'ਚ ਦੀਪਿਕਾ ਨੇ ਪਹਿਲਾਂ ਟੀ. ਵੀ. ਸੀਰੀਅਲ 'ਦਾਦਾ ਦਾਦੀ ਦੀਆਂ ਕਹਾਣੀਆਂ' ਕੀਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ 'ਵਿਕਰਮ ਬੇਤਾਲ' 'ਚ ਸ਼ਾਨਦਾਰ ਕੰਮ ਕੀਤਾ ਪਰ ਉਨ੍ਹਾਂ ਨੂੰ ਸਹੀ ਮਾਇਨੇ 'ਚ ਪਛਾਣ 'ਰਾਮਾਇਣ' 'ਚ ਸੀਤਾ ਦੇ ਕਿਰਦਾਰ ਤੋਂ ਮਿਲੀ। ਆਓ ਅੱਜ ਤੁਹਾਨੂੰ ਦੱਸ ਦੇ ਹਾਂ ਕਿ ਦੀਪਿਕਾ ਚਿਖਾਲਿਆ ਹੁਣ ਤਕ ਕਿਹੜੀਆਂ-ਕਿਹੜੀਆਂ ਫ਼ਿਲਮਾਂ , ਟੀ. ਵੀ. ਸੀਰੀਅਲਸ ਅਤੇ ਸਿਆਸਤ ਦਾ ਹਿੱਸਾ ਰਹਿ ਚੁੱਕੀ ਹੈ:-

PunjabKesari

ਇਸ ਫ਼ਿਲਮ ਨਾਲ ਸ਼ੁਰੂ ਕੀਤਾ ਫ਼ਿਲਮੀ ਕਰੀਅਰ
'ਸੁਣ ਮੇਰੀ ਲੈਲਾ' ਫ਼ਿਲਮ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਦੀਪਿਕਾ ਚਿਖਾਲਿਆ ਨੇ ਕਈ ਫ਼ਿਲਮਾਂ 'ਚ ਕੰਮ ਕੀਤਾ ਹੈ। ਉਸ ਨੇ 'ਭਗਵਾਨ ਦਾਦਾ', 'ਚੀਖ', 'ਖੁਦਾਈ', 'ਰਾਤ ਦੇ ਹਨ੍ਹੇਰੇ' 'ਚ ਵਰਗੀਆਂ ਫ਼ਿਲਮਾਂ 'ਚ ਕੰਮ ਕੀਤਾ। ਦਰਸ਼ਕਾਂ ਨੇ ਉਨ੍ਹਾਂ ਦੀ ਐਕਟਿੰਗ ਨੂੰ ਕਾਫ਼ੀ ਪਸੰਦ ਕੀਤਾ ਹੈ। ਉਥੇ ਹੀ ਹਿੰਦੀ ਸਿਨੇਮਾ 'ਚ ਹੀ ਨਹੀਂ ਦੀਪਿਕਾ ਨੇ ਬੰਗਾਲੀ ਅਤੇ ਤਮਿਲ ਫ਼ਿਲਮਾਂ 'ਚ ਵੀ ਆਪਣੀ ਐਕਟਿੰਗ ਦਾ ਜਲਵਾ ਬਿਖੇਰਿਆ। ਉਨ੍ਹਾਂ ਨੇ ਬੰਗਾਲੀ ਫ਼ਿਲਮ 'ਆਸ਼ਾ ਓ ਭਾਲੋਬਾਸ਼ਾ' ਅਤੇ ਤਮਿਲ ਫ਼ਿਲਮ 'ਨਾਂਗਲ', ਜੋ ਸਾਲ 1992 ਰਿਲੀਜ਼ ਹੋਈ ਸੀ 'ਚ ਕੰਮ ਕੀਤਾ ਹੈ। ਉਥੇ ਹੀ ਹਾਲ ਹੀ 'ਚ ਦੀਪਿਕਾ ਚਿਖਾਲਿਆ ਨੂੰ ਆਯੁਸ਼ਮਾਨ ਖ਼ੁਰਾਨਾ, ਯਾਮੀ ਗੌਤਮ ਅਤੇ ਭੂਮੀ ਪੇਡਨੇਕਰ ਸਟਾਰਰ 'ਬਾਲਾ' 'ਚ ਦੇਖਿਆ ਗਿਆ ਸੀ। ਇਸ ਫ਼ਿਲਮ 'ਚ ਉਸ ਨੇ ਯਾਮੀ ਗੌਤਮ ਦੀ ਮਾਂ ਦਾ ਕਿਰਦਾਰ ਨਿਭਾਇਆ ਸੀ।

PunjabKesari

ਛੋਟੇ ਪਰਦੇ 'ਤੇ ਕਰ ਚੁੱਕੀ ਹੈ ਕਮਾਲ
ਫ਼ਿਲਮਾਂ ਤੋਂ ਇਲਾਵਾ ਦੀਪਿਕਾ ਨੇ ਕਈ ਸੀਰੀਅਲ 'ਚ ਵੀ ਕੰਮ ਕੀਤਾ ਹੈ। 'ਰਾਮਾਇਣ' 'ਚ ਸੀਤਾ ਮਾਤਾ ਦੇ ਕਿਰਦਾਰ ਤੋਂ ਇਲਾਵਾ ਦੀਪਿਕਾ ਨੇ 'ਵਿਰਕਮ ਅਤੇ ਬੇਤਾਲ', 'ਲਵ-ਕੁਸ਼', 'ਦਾਦਾ-ਦਾਦੀ ਦੀ ਕਹਾਣੀ', 'ਦਿ ਸਵੋਰਡ ਆਫ ਟੀਪੂ ਸੁਲਤਾਨ' ਰਾਹੀਂ ਵੀ ਦਰਸ਼ਕਾਂ ਦਾ ਮਨੋਰੰਜਨ ਕੀਤਾ। ਉਥੇ ਹੀ ਹੁਣ ਦੀਪਿਕਾ ਜਲਦ ਹੀ 'ਸਰੋਜਨੀ ਨਾਇਡੂ' ਦੀ ਬਾਇਓਪਿਕ 'ਚ ਵੀ ਨਜ਼ਰ ਆਉਣ ਵਾਲੀ ਹੈ।

PunjabKesari

ਲੋਕ ਸਭਾ ਚੋਣਾਂ ਲੜ ਕੇ ਕੀਤੀ ਜਿੱਤ ਹਾਸਲ 
ਦੱਸਣਯੋਗ ਹੈ ਕਿ ਦੀਪਿਕਾ ਚਿਖਾਲਿਆ ਗੁਜਰਾਤ ਦੀ ਬੜੌਦਰਾ ਸੀਟ 'ਤੇ ਲੋਕ ਸਭਾ ਚੋਣਾਂ ਲੜ ਕੇ ਜਿੱਤ ਵੀ ਹਾਸਲ ਕਰ ਚੁੱਕੀ ਹੈ। ਉਸ ਨੇ ਰਾਜਾ ਰਣਜੀਤ ਸਿੰਘ ਗਾਇਕਵਾਡ ਨੂੰ 50 ਹਜ਼ਾਰ ਤੋਂ ਵੀ ਜ਼ਿਆਦਾ ਵੋਟਾਂ ਨਾਲ ਹਰਾਇਆ ਸੀ। ਉਨ੍ਹਾਂ ਦਾ ਸਾਥ 'ਰਾਮਾਇਣ' 'ਚ ਰਾਵਣ ਦਾ ਕਿਰਦਾਰ ਨਿਭਾਉਣ ਵਾਲ ਅਰਵਿੰਦ ਤ੍ਰਿਵੇਦੀ ਨੇ ਦਿੱਤਾ ਸੀ।

PunjabKesari


sunita

Content Editor

Related News