ਸਲਮਾਨ ਨਾਲ ਡੈਬਿਊ ਕਰੇਗੀ ਟੀ. ਵੀ. ਦੀ ਇਹ ਅਭਿਨੇਤਰੀ (ਦੇਖੋ ਤਸਵੀਰਾਂ)
Friday, Jul 31, 2015 - 02:48 PM (IST)

ਮੁੰਬਈ- ਯਸ਼ਰਾਜ ਫਿਲਮਜ਼ ਇਕ ਹੋਰ ਅਭਿਨੇਤਰੀ ਨੂੰ ਲਾਂਚ ਕਰ ਰਹੀ ਹੈ। ਇਹ ਮੌਕਾ ਮਿਲਿਆ ਹੈ ਇਕ ਟੀ. ਵੀ. ਅਭਿਨੇਤਰੀ ਸ਼ਕਤੀ ਸਚਦੇਵ ਨੂੰ। ਜੀ ਹਾਂ, ਸਾਡੀ ਲਾਡਲੀ ਬੇਬੋ ਵਾਲੀ ਹੀਰੋਇਨ। ਸ਼ਕਤੀ ਸਚਦੇਵ ਨੂੰ ਅੱਜਕਲ ਸਟਾਰ ਪਲੱਸ ਦੇ ਸੀਰੀਅਲ ਦੀਆ ਔਰ ਬਾਤੀ ਹਮ ''ਚ ਦਿਖਦੀ ਹੈ ਪਰ ਹੁਣ ਉਸ ਦੇ ਹੱਥ ਯਸ਼ਰਾਜ ਫਿਲਮਜ਼ ਦਾ ਜੈਕਪਾਟ ਲੱਗਣ ਵਾਲਾ ਹੈ।
ਸੁਣਨ ''ਚ ਆਇਆ ਹੈ ਕਿ ਉਹ ਯਸ਼ਰਾਜ ਫਿਲਮਜ਼ ਦੇ ਨਵੇਂ ਪ੍ਰਾਜੈਕਟ ਨਾਲ ਡੈਬਿਊ ਕਰੇਗੀ, ਜਿਸ ''ਚ ਕੋਈ ਸੁਪਰਸਟਾਰ ਹੋਵੇਗਾ। ਹਾਲ ਹੀ ''ਚ ਇਹ ਖਬਰ ਆਈ ਕਿ ਸਲਮਾਨ ਖਾਨ ਸਟਾਰਰ ਸੁਲਤਾਨ ''ਚ ਇਕ ਨਵੀਂ ਹੀਰੋਇਨ ਹੋਵੇਗੀ। ਉਂਝ ਜਿਹੜੇ ਚਿਹਰੇ ਅਸੀਂ ਟੀ. ਵੀ. ''ਤੇ ਰੋਜ਼ਾਨਾ ਦੇਖਦੇ ਹਾਂ, ਉਨ੍ਹਾਂ ਨੂੰ ਵੱਡੇ ਪਰਦੇ ''ਤੇ ਦੇਖਣ ਦਾ ਵੀ ਇਕ ਅਲੱਗ ਹੀ ਮਜ਼ਾ ਆਉਂਦਾ ਹੈ।