30 ਸਾਲ ਤੋਂ ਪਹਿਲਾਂ ਇਹ ਅਦਾਕਾਰਾ ਕਰਨਾ ਚਾਹੁੰਦੀ ਹੈ ਇਹ ਕੰਮ

Thursday, Oct 24, 2024 - 03:01 PM (IST)

30 ਸਾਲ ਤੋਂ ਪਹਿਲਾਂ ਇਹ ਅਦਾਕਾਰਾ ਕਰਨਾ ਚਾਹੁੰਦੀ ਹੈ ਇਹ ਕੰਮ

ਮੁੰਬਈ- ਟੀ.ਵੀ. ਅਦਾਕਾਰਾ ਰੀਮ ਸ਼ੇਖ ਨੇ 22 ਸਾਲ ਦੀ ਉਮਰ 'ਚ ਫੈਮਿਲੀ ਪਲਾਨਿੰਗ ਸ਼ੁਰੂ ਕਰ ਦਿੱਤੀ ਹੈ। ਰੀਮ ਨੇ ਵਿਆਹ ਤੋਂ ਲੈ ਕੇ ਬੱਚਿਆਂ ਤੱਕ ਦੀ ਸਾਰੀ ਪਲਾਨਿੰਗ ਪਹਿਲਾਂ ਹੀ ਕਰ ਲਈ ਹੈ। ਰੀਮ ਨੇ ਕਈ ਟੀਵੀ ਸ਼ੋਅਜ਼ 'ਚ ਕੰਮ ਕੀਤਾ ਹੈ, ਆਪਣੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰਦੇ ਹੋਏ, ਉਸ ਨੇ ਫੈਸਲਾ ਕੀਤਾ ਹੈ ਕਿ ਉਹ 30 ਸਾਲ ਦੀ ਉਮਰ ਤੋਂ ਪਹਿਲਾਂ ਵਿਆਹ ਕਰ ਲਵੇਗੀ। ਉਸ ਨੇ ਇੱਕ ਇੰਟਰਵਿਊ ਵਿੱਚ ਆਪਣੀ ਫੈਮਿਲੀ ਪਲਾਨਿੰਗ ਬਾਰੇ ਗੱਲ ਕੀਤੀ ਹੈ।ਇਕ ਨਿੱਜੀ ਚੈਨਲ ਨਾਲ ਖਾਸ ਗੱਲਬਾਤ ਦੌਰਾਨ ਰੀਮ ਸ਼ੇਖ ਨੇ ਆਪਣੇ ਪਰਿਵਾਰ ਨਿਯੋਜਨ ਬਾਰੇ ਗੱਲ ਕੀਤੀ। ਉਸ ਨੇ ਕਿਹਾ ਕਿ ਉਹ ਉਨ੍ਹਾਂ ਲੋਕਾਂ ਵਿੱਚੋਂ ਨਹੀਂ ਹੈ ਜੋ 30-35 ਸਾਲ ਦੀ ਉਮਰ 'ਚ ਵਿਆਹ ਕਰਵਾਉਂਦੇ ਹਨ।

ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ ਰੈਪਰ ਦੀ ਵਿਗੜੀ ਸਿਹਤ, ਹਸਪਤਾਲ 'ਚ ਦਾਖ਼ਲ

30 ਤੋਂ ਪਹਿਲਾਂ ਕਰਵਾਉਣਾ ਚਾਹੁੰਦੀ ਹੈ ਵਿਆਹ
ਰੀਮ ਨੇ ਅੱਗੇ ਕਿਹਾ- ਮੈਨੂੰ 30 ਸਾਲ ਦੀ ਉਮਰ ਤੋਂ ਪਹਿਲਾਂ ਵਿਆਹ ਕਰਵਾਉਣਾ ਚਾਹੁੰਦੀ ਹਾਂ। ਮੈਂ ਆਪਣਾ ਪਰਿਵਾਰ ਚਾਹੁੰਦੀ ਹਾਂ, ਮੈਂ ਵਿਆਹ ਕਰਵਾਉਣਾ ਚਾਹੁੰਦੀ ਹਾਂ, ਮੈਂ ਪਿਆਰ ਕਰਨਾ ਚਾਹੁੰਦੀ ਹਾਂ,  ਇਹ ਮੇਰੀ ਯੋਜਨਾ ਹੈ। ਮੈਂ ਜਾਣਦੀ ਹਾਂ ਕਿ ਇਹ ਸਭ ਕੁਝ ਹੋਵੇਗਾ। ਇਸ ਕਾਰਨ ਮੇਰੀ ਲਵ ਲਾਈਫ ਫਿਲਹਾਲ ਕੰਮ ਨਹੀਂ ਕਰ ਪਾ ਰਹੀ ਹੈ। ਜੋ ਮੈਂ ਚਾਹੁੰਦੀ ਹਾਂ, ਰੱਬ ਨੇ ਮੇਰੇ ਲਈ ਸੋਚਿਆ ਹੋਇਆ ਹੈ। ਮੈਂ ਪਿਆਰ ਅਤੇ ਪ੍ਰੇਮੀ ਦੇ ਚੱਕਰ 'ਚ ਨਹੀਂ ਫਸਣਾ ਚਾਹੁੰਦੀ। ਮੈਂ ਲਵ ਮੈਰਿਜ ਨਹੀਂ 'ਮੈਰਿਜ' ਕਰਨਾ ਚਾਹੁੰਦੀ ਹਾਂ।

ਹਾਦਸੇ ਦੀ ਹੋਈ ਸੀ ਸ਼ਿਕਾਰ
ਹਾਲ ਹੀ 'ਚ ਲਾਫਟਰ ਚੈਲੇਂਜ ਦੇ ਸੈੱਟ 'ਤੇ ਰੀਮ ਸ਼ੇਖ ਨਾਲ ਹਾਦਸਾ ਵਾਪਰਿਆ। ਉਸ ਦੇ ਚਿਹਰੇ 'ਤੇ ਗਰਮ ਤੇਲ ਪੈ ਗਿਆ ਸੀ। ਜਿਸ ਕਾਰਨ ਉਸ ਦਾ ਚਿਹਰਾ ਬੁਰੀ ਤਰ੍ਹਾਂ ਨਾਲ ਝੁਲਸ ਗਿਆ ਸੀ। ਇਸ ਬਾਰੇ ਗੱਲ ਕਰਦੇ ਹੋਏ ਰੀਮ ਨੇ ਕਿਹਾ ਸੀ ਕਿ ਉਹ ਇੱਕ ਬੁਰੀ ਦੁਰਘਟਨਾ ਤੋਂ ਬਚ ਗਈ ਸੀ।

ਇਹ ਖ਼ਬਰ ਵੀ ਪੜ੍ਹੋ -Tauba-Tauba ਤੋਂ ਬਾਅਦ ਕਰਨ ਔਜਲਾ ਦੇ ਨਵੇਂ ਗੀਤ ਨੇ YouTube 'ਤੇ ਮਚਾਇਆ ਧਮਾਲ

ਕੰਮ ਦੀ ਗੱਲ ਕਰੀਏ ਤਾਂ ਰੀਮ ਚੱਕਰਵਰਤੀ ਅਸ਼ੋਕ ਸਮਰਾਟ, ਤੁਝਸੇ ਹੈ ਰਾਬਤਾ, ਫਨਾ ਵਰਗੇ ਕਈ ਟੀਵੀ ਸ਼ੋਅਜ਼ 'ਚ ਨਜ਼ਰ ਆ ਚੁੱਕੀ ਹੈ। ਰੀਮ ਨੇ ਹਮੇਸ਼ਾ ਹੀ ਆਪਣੀ ਅਦਾਕਾਰੀ ਦੇ ਨਾਲ-ਨਾਲ ਆਪਣੇ ਲੁੱਕ ਤੋਂ ਵੀ ਪ੍ਰਭਾਵਿਤ ਕੀਤਾ ਹੈ। ਰੀਮ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਉਹ ਹਰ ਰੋਜ਼ ਆਪਣੀਆਂ ਗਲੈਮਰਸ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Priyanka

Content Editor

Related News