''ਦੇਸੀ ਗਰਲ'' ਬਣੀ ਹਿਨਾ ਖ਼ਾਨ, ਅਨਾਰਕਲੀ ਸੂਟ ''ਚ ਬਿਖੇਰਿਆ ਜਲਵਾ
Wednesday, Oct 30, 2024 - 04:08 PM (IST)
ਮੁੰਬਈ- ਹਿਨਾ ਖ਼ਾਨ ਦਾ ਆਪਣਾ ਅਲੱਗ ਹੀ ਸਵੈਗ ਹੈ ਅਤੇ ਜਦੋਂ ਵੀ ਉਹ ਸਾਹਮਣੇ ਆਉਂਦੀ ਹੈ ਤਾਂ ਉਹ ਹਰ ਕਿਸੇ ਨੂੰ ਹੈਰਾਨ ਕਰ ਦਿੰਦੀ ਹੈ। ਹੁਣ ਵੀ ਹਿਨਾ ਖ਼ਾਨ ਆਪਣੇ ਕਿਲੱਰ ਲੁੱਕ ਨਾਲ ਲੋਕਾਂ ਨੂੰ ਦੀਵਾਨਾ ਬਣਾ ਰਹੀ ਹੈ।
ਹਿਨਾ ਖ਼ਾਨ ਨੇ ਰਿਵਾਇਤੀ ਲੁੱਕ 'ਚ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਕਾਫੀ ਸ਼ਾਨਦਾਰ ਨਜ਼ਰ ਆ ਰਹੀ ਹੈ ਅਤੇ ਪ੍ਰਸ਼ੰਸਕ ਲਗਾਤਾਰ ਉਸ ਦੀ ਖੂਬਸੂਰਤੀ ਦੀ ਤਾਰੀਫ ਕਰ ਰਹੇ ਹਨ।
ਹਿਨਾ ਖਾਨ ਨੇ ਇਕ ਤੋਂ ਬਾਅਦ ਇਕ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਦੇਸੀ ਅਵਤਾਰ 'ਚ ਨਜ਼ਰ ਆ ਰਹੀ ਹੈ।ਹਿਨਾ ਖਾਨ ਨੇ ਇਹ ਲੁੱਕ ਦੀਵਾਲੀ ਦੀ ਪਾਰਟੀ ਮੌਕੇ ਦੇਖਣ ਨੂੰ ਮਿਲਿਆ।
ਹਰ ਕੋਈ ਜਾਣਦਾ ਹੈ ਕਿ ਅਦਾਕਾਰਾ ਇਸ ਸਮੇਂ ਕਿੰਨੀ ਮੁਸ਼ਕਿਲਾਂ 'ਚੋਂ ਗੁਜ਼ਰ ਰਹੀ ਹੈ।
ਉਹ ਲਗਾਤਾਰ ਜਾਨਲੇਵਾ ਬੀਮਾਰੀ ਕੈਂਸਰ ਦਾ ਇਲਾਜ ਕਰਵਾ ਰਹੀ ਹੈ।ਉਸ ਨੂੰ ਕੁਝ ਸਮਾਂ ਪਹਿਲਾਂ ਬ੍ਰੈਸਟ ਕੈਂਸਰ ਦਾ ਪਤਾ ਲੱਗਾ ਸੀ ਅਤੇ ਜਿਸ ਤੋਂ ਬਾਅਦ ਉਸ ਦੇ ਕਰੀਬੀ ਅਤੇ ਸਨੇਹੀ ਦੁਖੀ ਹੋ ਗਏ ਸਨ।
ਹਿਨਾ ਖਾਨ ਨੂੰ ਸੋਸ਼ਲ ਮੀਡੀਆ 'ਤੇ ਵੱਡੀ ਗਿਣਤੀ 'ਚ ਲੋਕ ਫਾਲੋ ਕਰਦੇ ਹਨ। ਇਹੀ ਕਾਰਨ ਹੈ ਕਿ ਉਸ ਦੀਆਂ ਤਸਵੀਰਾਂ ਸਾਹਮਣੇ ਆਉਂਦੇ ਹੀ ਮਸ਼ਹੂਰ ਹੋ ਜਾਂਦੀਆਂ ਹਨ।