ਹਿਨਾ ਖ਼ਾਨ ਨੂੰ ਲੱਗੀ ਸੱਟ, ਪੋਸਟ ਸਾਂਝੀ ਕਰ ਛਲਕਿਆ ਦਰਦ

Saturday, Nov 16, 2024 - 01:03 PM (IST)

ਹਿਨਾ ਖ਼ਾਨ ਨੂੰ ਲੱਗੀ ਸੱਟ, ਪੋਸਟ ਸਾਂਝੀ ਕਰ ਛਲਕਿਆ ਦਰਦ

ਮੁੰਬਈ- ਮਸ਼ਹੂਰ ਅਦਾਕਾਰਾ ਹਿਨਾ ਖਾਨ ਇਨ੍ਹੀਂ ਦਿਨੀਂ ਮਾਲਦੀਵ 'ਚ ਛੁੱਟੀਆਂ ਮਨਾ ਰਹੀ ਹੈ। ਕੈਂਸਰ ਨਾਲ ਜੰਗ ਲੜ ਰਹੀ ਹਿਨਾ ਖਾਨ ਸ਼ਾਇਦ ਆਪਣਾ ਮਨੋਰੰਜਨ ਕਰਨ ਲਈ ਵਿਦੇਸ਼ ਦੌਰੇ 'ਤੇ ਗਈ ਹੈ। ਇੱਥੋਂ ਹੀ ਉਹ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।ਇੱਥੋਂ ਉਨ੍ਹਾਂ ਨੇ ਇੰਸਟਾ 'ਤੇ ਇਕ ਫੋਟੋ ਸ਼ੇਅਰ ਕੀਤੀ ਹੈ। ਇਸ 'ਚ ਉਸ ਦੀ ਲੱਤ 'ਤੇ ਸੱਟ ਦੇ ਨਿਸ਼ਾਨ ਦਿਖਾਈ ਦੇ ਰਹੇ ਹਨ। ਇਹ ਦੇਖ ਕੇ ਹਿਨਾ ਖਾਨ ਦੇ ਪ੍ਰਸ਼ੰਸਕ ਪਰੇਸ਼ਾਨ ਹੋ ਗਏ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਦੁਆ ਕਰਨ ਲੱਗੇ।

PunjabKesari

ਦਰਅਸਲ, ਇਸ ਫੋਟੋ 'ਚ ਹਿਨਾ ਖਾਨ ਦੀ ਲੱਤ 'ਤੇ ਸੱਟ ਦਾ ਨਿਸ਼ਾਨ ਦਿਖਾਈ ਦੇ ਰਿਹਾ ਹੈ। ਉਸ ਨੂੰ ਇਹ ਸੱਟ ਉੱਥੇ ਹੀ ਲੱਗੀ। ਇਸ ਤਸਵੀਰ ਨੂੰ ਇੰਸਟਾ ਸਟੋਰੀ 'ਤੇ ਸ਼ੇਅਰ ਕਰਦੇ ਹੋਏ ਹਿਨਾ ਖਾਨ ਨੇ ਲਿਖਿਆ- ਮਾਲਦੀਵ ਤੋਂ ਇਕ ਨਿਸ਼ਾਨੀ ਮਿਲੀ। ਇਹ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋਣ ਲੱਗੀ। ਇਸ 'ਤੇ ਲੋਕਾਂ ਨੇ ਉਸ ਦੇ ਜਲਦੀ ਠੀਕ ਹੋਣ ਦੀ ਅਰਦਾਸ ਕਰਨੀ ਸ਼ੁਰੂ ਕਰ ਦਿੱਤੀ। ਹਾਲਾਂਕਿ, ਅਦਾਕਾਰਾ ਦਾ ਕਹਿਣਾ ਹੈ ਕਿ ਇਹ ਇੱਕ ਚੰਗਾ ਸੰਕੇਤ ਹੈ ਪਰ ਇਸ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ।

ਇਹ ਵੀ ਪੜ੍ਹੋ- ਗਾਇਕ ਜਾਨੀ ਨੇ 10 ਸਾਲ ਬਾਅਦ ਆਪਣੇ ਅਸਲ ਨਾਂ ਦਾ ਕੀਤਾ ਖੁਲਾਸਾ, ਦੱਸਿਆ ਕਿਉਂ ਲੁਕਾਈ ਪਛਾਣ

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਹਿਨਾ ਖਾਨ ਇਨ੍ਹੀਂ ਦਿਨੀਂ ਕੈਂਸਰ ਤੋਂ ਪੀੜਤ ਹੈ। ਜਿਸ ਤਰ੍ਹਾਂ ਉਹ ਇਸ ਦਾ ਸਾਹਮਣਾ ਕਰ ਰਹੀ ਹੈ, ਉਹ ਸ਼ਲਾਘਾਯੋਗ ਹੈ ਪਰ ਅੱਜਕੱਲ੍ਹ ਉਸ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਹੈ। ਉਸ ਦੀ ਤਾਜ਼ਾ ਪੋਸਟ ਤੋਂ ਲੱਗਦਾ ਹੈ ਕਿ ਉਹ ਹੌਲੀ-ਹੌਲੀ ਹੌਂਸਲਾ ਹਾਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News