ਜਿਸ ਰਾਤ ਹਿਨਾ ਖ਼ਾਨ ਨੂੰ ਕੈਂਸਰ ਦਾ ਪਤਾ ਚੱਲਿਆ, ਉਸ ਰਾਤ ਮੰਗਵਾਇਆ ਸੀ ਮਿੱਠਾ
Friday, Jan 10, 2025 - 12:42 PM (IST)
ਮੁੰਬਈ- ਟੀ.ਵੀ. ਅਦਾਕਾਰਾ ਅਤੇ 'ਬਿੱਗ ਬੌਸ 11' ਦੀ ਪਹਿਲੀ ਰਨਰਅੱਪ ਹਿਨਾ ਖਾਨ ਇਨ੍ਹੀਂ ਦਿਨੀਂ ਆਪਣੀ ਜ਼ਿੰਦਗੀ ਦੇ ਸਭ ਤੋਂ ਮੁਸ਼ਕਲ ਦੌਰ ਵਿੱਚੋਂ ਗੁਜ਼ਰ ਰਹੀ ਹੈ। ਉਹ ਬ੍ਰੈਸਟ ਕੈਂਸਰ ਦੀ ਤੀਜੀ ਸਟੇਜ 'ਤੇ ਹੈ। ਉਹ ਪੂਰੀ ਹਿੰਮਤ ਨਾਲ ਇਸ ਬਿਮਾਰੀ ਨਾਲ ਲੜ ਰਹੀ ਹੈ। ਉਹ ਡਾਂਸ ਸ਼ੋਅ 'ਇੰਡੀਆਜ਼ ਬੈਸਟ ਡਾਂਸਰ ਬਨਾਮ ਸੁਪਰ ਡਾਂਸਰ' ਦੇ ਆਉਣ ਵਾਲੇ ਐਪੀਸੋਡ 'ਚ ਦਿਖਾਈ ਦੇਵੇਗੀ ਜਿੱਥੇ ਉਹ ਇੱਕ ਵਿਸ਼ੇਸ਼ ਮਹਿਮਾਨ ਵਜੋਂ ਦਿਖਾਈ ਦੇਵੇਗੀ। ਇਸ ਐਪੀਸੋਡ ਦਾ ਪ੍ਰੋਮੋ ਸਾਹਮਣੇ ਆਇਆ ਹੈ, ਜਿਸ 'ਚ ਉਸ ਨੂੰ ਪੁੱਛਿਆ ਗਿਆ ਸੀ ਕਿ ਉਸ ਨੂੰ ਇਸ ਬਾਰੇ ਕਿਵੇਂ ਪਤਾ ਲੱਗਾ, ਆਓ ਜਾਣਦੇ ਹਾਂ ਉਸ ਨੇ ਕੀ ਕਿਹਾ।
ਹਿਨਾ ਨੇ ਦੱਸਿਆ ਕਿ ਜਦੋਂ ਉਸ ਨੂੰ ਆਪਣੀ ਬਿਮਾਰੀ ਬਾਰੇ ਪਤਾ ਲੱਗਾ ਤਾਂ ਉਸ ਨੇ ਸਥਿਤੀ ਨੂੰ ਕਿਵੇਂ ਸੰਭਾਲਿਆ। ਸ਼ੋਅ ਦਾ ਪ੍ਰੋਮੋ ਰਿਲੀਜ਼ ਹੋ ਗਿਆ ਹੈ। ਇਸ 'ਚ ਗੀਤਾ ਮਾਂ ਹਿਨਾ ਨੂੰ ਪੁੱਛਦੀ ਹੈ ਕਿ ਤੁਹਾਡੀ ਕਹਾਣੀ ਬਹੁਤ ਪ੍ਰੇਰਿਤ ਕਰਦੀ ਹੈ ਪਰ ਕੋਈ ਤਾਂ ਮੂਵਮੈਂਟ ਅਜਿਹਾ ਹੋਵੇਗਾ ਜਿੱਥੇ ਤੁਹਾਨੂੰ ਲੱਗਿਆ ਕਿ ਤੁਹਾਨੂੰ ਆਪਣੀ ਬਿਮਾਰੀ ਨੂੰ ਇਸ ਤਰੀਕੇ ਨਾਲ ਠੀਕ ਕਰਨਾ ਹੈ ਤਾਂ ਹਿਨਾ ਖਾਨ ਨੇ ਦੱਸਿਆ, ‘ਜਿਸ ਰਾਤ ਮੈਨੂੰ ਪਤਾ ਲੱਗਾ, ਮੈਂ ਘਰ 'ਚ ਮਿੱਠਾ ਮੰਗਵਾ ਕੇ ਖਾਧਾ ਸੀ।’ ਮੇਰੇ ਡਾਕਟਰ ਨੇ ਮੈਨੂੰ ਦੱਸਿਆ ਕਿ ਇਹ ਇਕ ਸਮੱਸਿਆ ਹੈ ਅਤੇ ਬਾਕੀ ਰਿਪੋਰਟ ਪਾਜ਼ੀਟਿਵ ਹੈ। ਸ਼ੋਅ ਦੌਰਾਨ ਇਹ ਸੁਣ ਕੇ ਮਲਾਇਕਾ ਅਰੋੜਾ ਪਰੇਸ਼ਾਨ ਹੋ ਗਈ। ਉਨ੍ਹਾਂ ਦੇ ਚਿਹਰੇ ‘ਤੇ ਉਦਾਸੀ ਸਾਫ਼ ਦਿਖਾਈ ਦੇ ਰਹੀ ਸੀ।
ਇਹ ਵੀ ਪੜ੍ਹੋ-ਯੁਜਵੇਂਦਰ ਤੋਂ ਬਾਅਦ ਇੱਕ ਹੋਰ ਕ੍ਰਿਕਟਰ ਦੇ ਰਿਸ਼ਤੇ ਚ ਆਈ ਦਰਾਰ ! Insta ਤੋਂ ਹਟਾਈਆਂ ਤਸਵੀਰਾਂ
ਹਿਨਾ ਨੇ ਆਪਣੇ ਆਪ ਨੂੰ ਕਿਸ ਤਰ੍ਹਾਂ ਸੰਭਾਲਿਆ
ਹਿਨਾ ਨੇ ਅੱਗੇ ਕਿਹਾ, ‘10 ਮਿੰਟ ਬਾਅਦ, ਮੈਂ ਉੱਪਰ ਦੇਖਿਆ ਅਤੇ ਮੈਨੂੰ ਯਾਦ ਹੈ ਕਿ 10 ਮਿੰਟ ਪਹਿਲਾਂ ਮੈਂ ਆਪਣੇ ਭਰਾ ਨੂੰ ਕਿਹਾ ਸੀ ਕਿ ਅੱਜ ਮੇਰਾ ਦਿਲ ਫਾਲੂਦਾ ਖਾਣ ਨੂੰ ਕਰ ਰਿਹਾ ਹੈ’ ਤਾਂ ਕਿਤੇ ਨਾ ਕਿਤੇ ਮੈਨੂੰ ਇਹ ਅਹਿਸਾਸ ਹੋਇਆ ਕਿ ਘਰ ਕੁਝ ਮਿੱਠਾ ਆਇਆ ਹੈ, ਹਿਨਾ ਇਹ ਜ਼ਰੂਰ ਚੰਗਾ ਹੀ ਹੋਵੇਗਾ । ਇਸ ਨੂੰ ਸਕਾਰਾਤਮਕ ਰੂਪ 'ਚ ਲਓ। ਇਸ ਲਈ ਮੈਂ ਉਸ ਨੂੰ ਲਿਆਉਣ ਲਈ ਕਿਹਾ। ਸਭ ਠੀਕ ਹੋ ਜਾਵੇਗਾ। ਫਿਰ ਹਰਸ਼ ਕਹਿੰਦਾ ਹੈ ਕਿ ਹਿਨਾ ਨੇ ਸ਼ੋਅ ਵਿੱਚ ਇੱਕ ਗੀਤ ਗਾਇਆ ਸੀ, ਲਗ ਜਾ ਗੇ, ਕੀ ਤੁਸੀਂ ਇਸ ਨੂੰ ਇੱਥੇ ਗਾਓਗੇ? ਤਾਂ ਹਿਨਾ ਨੇ ਕਿਹਾ- ਚਲੋ ਮੈਂ ਗਾ ਦਿੰਦੀ ਹਾਂ। ਇਸ ਤੋਂ ਬਾਅਦ ਹਿਨਾ ਨੇ ਇੱਕ ਗੀਤ ਗਾਇਆ। ਇਸ ਤੋਂ ਬਾਅਦ ਸਾਰੇ ਹਿਨਾ ਲਈ ਖੜ੍ਹੇ ਹੋ ਕੇ ਤਾੜੀਆਂ ਵਜਾਉਣ ਲੱਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।