ਤੁਨਿਸ਼ਾ ਸ਼ਰਮਾ ਦੀ ਮੌਤ ‘ਲਵ ਜੇਹਾਦ’ ਦਾ ਮਾਮਲਾ, ਮਹਾਰਾਸ਼ਟਰ ਦੇ ਮੰਤਰੀ ਗਿਰੀਸ਼ ਮਹਾਜਨ ਦਾ ਦੋਸ਼
Tuesday, Dec 27, 2022 - 04:58 PM (IST)
![ਤੁਨਿਸ਼ਾ ਸ਼ਰਮਾ ਦੀ ਮੌਤ ‘ਲਵ ਜੇਹਾਦ’ ਦਾ ਮਾਮਲਾ, ਮਹਾਰਾਸ਼ਟਰ ਦੇ ਮੰਤਰੀ ਗਿਰੀਸ਼ ਮਹਾਜਨ ਦਾ ਦੋਸ਼](https://static.jagbani.com/multimedia/2022_12image_16_57_346328688tunishasharma.jpg)
ਨਾਸਿਕ, (ਭਾਸ਼ਾ)– ਮਹਾਰਾਸ਼ਟਰ ਸਰਕਾਰ ਦੇ ਪੰਚਾਇਤੀ ਰਾਜ ਤੇ ਪੇਂਡੂ ਵਿਕਾਸ ਮੰਤਰੀ ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਗਿਰੀਸ਼ ਮਹਾਜਨ ਨੇ ਦੋਸ਼ ਲਾਇਆ ਹੈ ਕਿ ਟੈਲੀਵਿਜ਼ਨ ਅਦਾਕਾਰਾ ਤੁਨਿਸ਼ਾ ਸ਼ਰਮਾ ਦੀ ਮੌਤ ‘ਲਵ ਜੇਹਾਦ’ ਦਾ ਮਾਮਲਾ ਹੈ ਤੇ ਸੂਬਾ ਸਰਕਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਾਨੂੰਨ ਲਿਆਉਣ ’ਤੇ ਵਿਚਾਰ ਕਰ ਰਹੀ ਹੈ।
ਪੁਲਸ ਨੇ ਤੁਨਿਸ਼ਾ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ’ਚ ਉਸ ਦੇ ਸਹਿ-ਅਦਾਕਾਰ ਸ਼ੀਜ਼ਾਨ ਖ਼ਾਨ ਨੂੰ ਐਤਵਾਰ ਨੂੰ ਕਥਿਤ ਤੌਰ ’ਤੇ ਗ੍ਰਿਫ਼ਤਾਰ ਕੀਤਾ ਹੈ। ‘ਅਲੀ ਬਾਬਾ : ਦਾਸਤਾਨ-ਏ-ਕਾਬੁਲ’ ’ਚ ਕੰਮ ਕਰ ਰਹੀ ਤੁਨਿਸ਼ਾ ਸ਼ਨੀਵਾਰ ਨੂੰ ਸ਼ੋਅ ਦੇ ਸੈੱਟ ’ਤੇ ਵਾਸ਼ਰੂਮ ’ਚ ਫਾਹੇ ਨਾਲ ਲਟਕਦੀ ਮਿਲੀ ਸੀ।
ਇਹ ਖ਼ਬਰ ਵੀ ਪੜ੍ਹੋ : ਸੁਸ਼ਾਂਤ ਸਿੰਘ ਰਾਜਪੂਤ ਦਾ ਹੋਇਆ ਸੀ ਕਤਲ, ਪੋਸਟਮਾਰਟਮ ਕਰਨ ਵਾਲੇ ਵਿਅਕਤੀ ਦਾ ਦਾਅਵਾ
ਮਹਾਜਨ ਨੇ ਕਿਹਾ, “ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅਸੀਂ ਦੇਖ ਰਹੇ ਹਾਂ ਕਿ ਅਜਿਹੇ ਮਾਮਲੇ ਰੋਜ਼ਾਨਾ ਵੱਧ ਰਹੇ ਹਨ।’’
ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਸਰਕਾਰ ਦੂਜੇ ਸੂਬਿਆਂ ਵਲੋਂ ‘ਲਵ ਜੇਹਾਦ’ ’ਤੇ ਬਣਾਏ ਗਏ ਕਾਨੂੰਨਾਂ ਦਾ ਅਧਿਐਨ ਕਰੇਗੀ ਤੇ ਉਚਿਤ ਫ਼ੈਸਲਾ ਕਰੇਗੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।