‘ਐ ਮੇਰੇ ਵਤਨ ਕੇ ਲੋਗੋ’ ਗਾਣੇ ਨਾਲ ਦੇਸ਼ ਦੇ ਬਹਾਦਰਾਂ ਨੂੰ ਦਿੱਤੀ ਸ਼ਰਧਾਂਜਲੀ
Tuesday, Jan 21, 2025 - 02:07 PM (IST)

ਮੁੰਬਈ (ਬਿਊਰੋ) - ਫਿਲਮ ਸਕਾਈ ਫੋਰਸ ਦਾ ਨਵਾਂ ਗਾਣਾ ‘ਐ ਮੇਰੇ ਵਤਨ ਕੇ ਲੋਗੋ’ ਰਿਲੀਜ਼ ਹੋ ਗਿਆ ਹੈ। ਟਰੈਕ ਉਨ੍ਹਾਂ ਫੌਜੀਆਂ ਨੂੰ ਸ਼ਰਧਾਂਜਲੀ ਦਿੰਦਾ ਹੈ, ਜਿਨ੍ਹਾਂ ਦੀ ਬਹਾਦਰੀ ਅਤੇ ਕੁਰਬਾਨੀ ਨੇ ਭਾਰਤ ਦੇ ਸਨਮਾਨ ਦੀ ਰੱਖਿਆ ਕੀਤੀ ਹੈ। ‘ਐ ਮੇਰੇ ਵਤਨ ਕੇ ਲੋਗੋ’ ਅਸਲ ਵਿਚ ਮਹਾਨ ਮਰਹੂਮ ਲਤਾ ਮੰਗੇਸ਼ਕਰ ਦੁਆਰਾ ਗਾਇਆ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ - ਸੈਫ 'ਤੇ ਹਮਲਾ ਕਰਨ ਤੋਂ ਪਹਿਲਾਂ ਹਮਲਾਵਰ ਨੇ ਕੀਤਾ ਸੀ ਇਹ ਕੰਮ, CCTV ਫੁਟੇਜ ਤੋਂ ਹੋਇਆ ਹੈਰਾਨੀਜਨਕ ਖੁਲਾਸਾ
ਤਨਿਸ਼ਕ ਬਾਗਚੀ ਨੇ ਕਿਹਾ, ‘‘ਐ ਮੇਰੇ ਵਤਨ ਕੇ ਲੋਗੋ’ ’ਤੇ ਕੰਮ ਕਰਨਾ ਇਕ ਭਾਵਨਾਤਮਕ ਸਫ਼ਰ ਰਿਹਾ ਹੈ। ਲਤਾ ਮੰਗੇਸ਼ਕਰ ਦੀ ਆਵਾਜ਼, ਪ੍ਰਦੀਪ ਜੀ ਦੇ ਡੂੰਘੇ ਸ਼ਬਦਾਂ ਅਤੇ ਸੀ. ਰਾਮਚੰਦਰ ਜੀ ਦੀ ਸੁਚੱਜੀ ਰਚਨਾ ਦੁਆਰਾ ਤਿਆਰ ਕੀਤਾ ਗਿਆ ਇਹ ਪ੍ਰਸਿੱਧ ਗਾਣਾ ਭਾਰਤ ਦੀ ਸੰਗੀਤਕ ਅਤੇ ਦੇਸ਼ ਭਗਤੀ ਦੀ ਵਿਰਾਸਤ ਦਾ ਅਧਾਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8