ਟਾਮ ਕਰੂਜ਼ ਦੀ ‘ਟੌਪ ਗਨ ਮੈਵਰਿਕ’ ਨੇ ਕਮਾਈ ਦੇ ਮਾਮਲੇ ’ਚ ‘ਟਾਈਟੈਨਿਕ’ ਨੂੰ ਛੱਡਿਆ ਪਿੱਛੇ

Tuesday, Aug 09, 2022 - 05:19 PM (IST)

ਟਾਮ ਕਰੂਜ਼ ਦੀ ‘ਟੌਪ ਗਨ ਮੈਵਰਿਕ’ ਨੇ ਕਮਾਈ ਦੇ ਮਾਮਲੇ ’ਚ ‘ਟਾਈਟੈਨਿਕ’ ਨੂੰ ਛੱਡਿਆ ਪਿੱਛੇ

ਮੁੰਬਈ (ਬਿਊਰੋ)– ‘ਟੌਪ ਗਨ ਮੈਵਰਿਕ’ ਫ਼ਿਲਮ ਨੇ ਦੁਨੀਆ ਭਰ ’ਚ ਚੰਗੀ ਕਮਾਈ ਕੀਤੀ ਹੈ। ਟਾਮ ਕਰੂਜ਼ ਸਟਾਰਰ ਇਸ ਫ਼ਿਲਮ ਦਾ ਕਾਨਸ ਫ਼ਿਲਮ ਫੈਸਟੀਵਲ ’ਚ ਪ੍ਰੀਮੀਅਰ ਕੀਤਾ ਗਿਆ ਸੀ। ਤਾਜ਼ਾ ਰਿਪੋਰਟ ਦੀ ਮੰਨੀਏ ਤਾਂ ‘ਟੌਪ ਗਨ ਮੈਵਰਿਕ’ ਨੇ ‘ਟਾਈਟੈਨਿਕ’ ਨੂੰ ਕਮਾਈ ਦੇ ਮਾਮਲੇ ’ਚ ਪਿੱਛੇ ਛਡਦਿਆਂ ਘਰੇਲੂ ਬਾਕਸ ਆਫਿਸ ’ਤੇ 7ਵਾਂ ਸਥਾਨ ਹਾਸਲ ਕਰ ਲਿਆ ਹੈ। ਫ਼ਿਲਮ ਨੇ ਘਰੇਲੂ ਬਾਕਸ ਆਫਿਸ ’ਤੇ 662 ਮਿਲੀਅਨ ਡਾਲਰਸ ਦੀ ਕਮਾਈ ਕੀਤੀ ਹੈ।

ਵੈਰਾਇਟੀ ਦੀ ਰਿਪੋਰਟ ’ਚ ਇਹ ਦਾਅਵਾ ਕੀਤਾ ਗਿਆ ਹੈ ਕਿ ‘ਟੌਪ ਗਨ ਮੈਵਰਿਕ’ ਨੇ ਸਟੂਡੀਓ ਦੀ 110 ਸਾਲਾਂ ਦੇ ਇਤਿਹਾਸ ਦੀ ਸਭ ਤੋਂ ਵੱਡੀ ਫ਼ਿਲਮ ‘ਟਾਈਟੈਨਿਕ’ ਨੂੰ ਪਿੱਛੇ ਛੱਡ ਦਿੱਤਾ ਹੈ। ਹਾਲਾਂਕਿ ਜੇਮਸ ਕੈਮਰੂਨ ਵਲੋਂ ਡਾਇਰੈਕਟ ‘ਟਾਈਟੈਨਿਕ’ ਅਜੇ ਵੀ ਨੌਰਥ ਅਮੇਰੀਕਾ ’ਚ 1.5 ਬਿਲੀਅਨ ਡਾਲਰਸ ਤੇ ਇੰਟਰਨੈਸ਼ਨਲ ਬਾਕਸ ਆਫਿਸ ’ਤੇ 2.2 ਬਿਲੀਅਨ ਡਾਲਰਸ ਦੀ ਕਮਾਈ ਨਾਲ ‘ਟੌਪ ਗਨ ਮੈਵਰਿਕ’ ਤੋਂ ਅੱਗੇ ਹੈ।

ਇਹ ਖ਼ਬਰ ਵੀ ਪੜ੍ਹੋ : ਮਨਕੀਰਤ ਔਲਖ ਦੀਆਂ ਵਧੀਆਂ ਮੁਸ਼ਕਿਲਾਂ, ਅੱਜ ਅਦਾਲਤ ’ਚ ਹੋਵੇਗੀ ਇਸ ਮਾਮਲੇ ਦੀ ਸੁਣਵਾਈ

ਮਜ਼ੇਦਾਰ ਗੱਲ ਇਹ ਹੈ ਕਿ ‘ਟੌਪ ਗਨ ਮੈਵਰਿਕ’ ਨੇ ਜਿੰਨੀਆਂ ਟਿਕਟਾਂ ਘਰੇਲੂ ਬਾਕਸ ਆਫਿਸ ’ਤੇ ਵੇਚੀਆਂ ਹਨ, ਉਨੀਆਂ ਹੀ ਫ਼ਿਲਮ ਦੀਆਂ ਓਵਰਸੀਜ਼ ਟਿਕਟਾਂ ਵਿਕੀਆਂ ਹਨ। ਫ਼ਿਲਮ ਨੇ ਇੰਟਰਨੈਸ਼ਨਲ ਬਾਕਸ ਆਫਿਸ ’ਤੇ 690 ਮਿਲੀਅਨ ਡਾਲਰਸ ਦੀ ਕਮਾਈ ਕੀਤੀ ਹੈ। ਇਸ ਫ਼ਿਲਮ ਨੂੰ ਚੀਨ ਤੇ ਰੂਸ ’ਚ ਰਿਲੀਜ਼ ਨਹੀਂ ਕੀਤਾ ਗਿਆ ਹੈ।

‘ਟੌਪ ਗਨ ਮੈਵਰਿਕ’ ਪਹਿਲਾਂ ਜੁਲਾਈ, 2019 ਨੂੰ ਰਿਲੀਜ਼ ਹੋਣ ਵਾਲੀ ਸੀ ਪਰ ਕੋਰੋਨਾ ਵਾਇਰਸ ਦੇ ਚਲਦਿਆਂ ਇਸ ਫ਼ਿਲਮ ਦੀ ਰਿਲੀਜ਼ ਡੇਟ ਮੁਲਤਵੀ ਕਰਨੀ ਪਈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News