ਮਨਮੋਹਨ ਵਾਰਸ ਦਾ ਅੱਜ ਹੈ ਜਨਮ ਦਿਨ, ਜਾਣੋ ਗਾਇਕ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ

Saturday, Aug 03, 2024 - 12:08 PM (IST)

ਮਨਮੋਹਨ ਵਾਰਸ ਦਾ ਅੱਜ ਹੈ ਜਨਮ ਦਿਨ, ਜਾਣੋ ਗਾਇਕ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ

ਵੈੱਬ ਡੈਸਕ- ਮਨਮੋਹਨ ਵਾਰਿਸ ਪੰਜਾਬੀ ਇੰਡਸਟਰੀ ਦਾ ਉਹ ਜਾਣਿਆ ਮਾਣਿਆ ਗਾਇਕ ਹੈ, ਜੋ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਮਨਮੋਹਨ ਵਾਰਿਸ ਉਨ੍ਹਾਂ ਪੰਜਾਬੀ ਕਲਾਕਾਰਾਂ ਵਿੱਚੋਂ ਇੱਕ ਹਨ, ਜੋ ਆਪਣੀ ਸਾਫ ਸੁਥਰੀ, ਵਿਰਸੇ ਤੇ ਸੱਭਿਆਚਾਰ ਨਾਲ ਜੁੜੀ ਅਰਥ ਭਰਪੂਰ ਗਾਇਕੀ ਲਈ ਜਾਣੇ ਜਾਂਦੇ ਹਨ। ਅੱਜ ਮਨਮੋਹਨ ਵਾਰਿਸ ਆਪਣਾ ਜਨਮਦਿਨ ਮਨਾ ਰਹੇ ਹਨ।  ਉਨ੍ਹਾਂ ਦੇ ਜਨਮ ਦਿਨ 'ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਮਿਊਜ਼ਿਕ ਕਰੀਅਰ ਦੇ ਬਾਰੇ ਦੱਸਾਂਗੇ। ਪਿੰਡ ਹੱਲੂਵਾਲ 'ਚ ਪੈਦਾ ਹੋਏ ਮਨਮੋਹਨ ਵਾਰਿਸ ਨੂੰ ਕਿਸੇ ਵੀ ਤਰ੍ਹਾਂ ਕੋਈ ਨਸ਼ਾ ਨਹੀਂ ਕਰਦੇ ਅਤੇ ਨਾ ਹੀ ਉਹਨਾਂ ਦੇ ਪਿਤਾ ਜੀ ਨੂੰ ਕਿਸੇ ਤਰ੍ਹਾਂ ਦੇ ਨਸ਼ੇ ਦਾ ਸ਼ੌਂਕ ਸੀ। ਉਹ ਸਿੱਧੀ ਸਾਦੀ ਜ਼ਿੰਦਗੀ ਜਿਉਣਾ ਪਸੰਦ ਕਰਦੇ ਹਨ । ਜੱਟ ਪਰਿਵਾਰ 'ਚ ਪੈਦਾ ਹੋਏ ਮਨਮੋਹਨ ਵਾਰਿਸ ਨੂੰ ਦਹੀਂ ਖਾਣਾ ਤੇ ਲੱਸੀ ਪੀਣੀ ਬਹੁਤ ਜ਼ਿਆਦਾ ਪਸੰਦ ਹੈ। ਉਨ੍ਹਾਂ ਨੇ ਇੱਕ ਇੰਟਰਵਿਊ 'ਚ ਦੱਸਿਆ ਸੀ ਕਿ ਉਹ ਅਜਿਹੇ ਇਨਸਾਨ ਹਨ ਜਿਨ੍ਹਾਂ ਨੇ ਕਦੇ ਵੀ ਘਰ ਦੇ ਖਾਣੇ 'ਚ ਕੋਈ ਨੁਕਸ ਨਹੀਂ ਕੱਢਿਆ ਅਤੇ ਘਰ 'ਚ ਜੋ ਵੀ ਕੁਝ ਬਣਦਾ ਸੀ ਉਹ ਸੱਤ ਵਚਨ ਕਹਿ ਕੇ ਖਾ ਲੈਂਦੇ ਹਨ ।

ਇਹ ਖ਼ਬਰ ਵੀ ਪੜ੍ਹੋ - ਦਿ ਗ੍ਰੇਟ ਖਲੀ ਨੇ ਖੋਲ੍ਹੀ ਬਿਗ ਬੌਸ ਦੀ ਪੋਲ, ਕਿਹਾ ਸਭ ਕੁਝ ਹੁੰਦਾ ਹੈ ਸਕ੍ਰਿਪਟਡ

ਉਨ੍ਹਾਂ ਨੇ 11 ਸਾਲ ਦੀ ਉਮਰ ਵਿੱਚ ਆਪਣੀ ਰਸਮੀ ਸੰਗੀਤ ਦੀ ਸਿਖਲਾਈ ਸ਼ੁਰੂ ਕੀਤੀ । ਬਤੌਰ ਸੰਗੀਤ ਅਧਿਆਪਕ ਉਨ੍ਹਾਂ ਨੇ ਆਪਣੇ ਛੋਟੇ ਭਰਾ ਸੰਗਤਾਰ ਅਤੇ ਕਮਲ ਹੀਰ ਨੂੰ ਵੀ ਸੰਗੀਤ ਦੀ ਸਿਖਲਾਈ ਦਿੱਤੀ। ਇਸ ਤਰ੍ਹਾਂ ਵਾਰਿਸ ਕਾਫੀ ਛੋਟੀ ਉਮਰ ਯਾਨਿ ਬਚਪਨ 'ਚ ਹੀ ਮਿਊਜ਼ਿਕ ਟੀਚਰ ਬਣ ਗਏ ਸੀ। ਇਸ ਤਰ੍ਹਾਂ ਤਿੰਨੇ ਭਰਾ ਬਹੁਤ ਹੀ ਛੋਟੀ ਉਮਰ 'ਚ ਗਾਇਕ ਬਣ ਗਏ ਸੀ ਅਤੇ ਗਾਇਕੀ ਦੇ ਖੇਤਰ 'ਚ ਕਿਸਮਤ ਅਜ਼ਮਾਉਣ ਲੱਗੇ। ਦੱਸ ਦਈਏ ਕਿ ਮਨਮੋਹਨ ਵਾਰਿਸ ਨੇ ਪੰਜਾਬ ਯੂਨੀਵਰਸਿਟੀ ਤੋਂ ਸੰਗੀਤ ਦੀ ਡਿਗਰੀ ਹਾਸਿਲ ਕੀਤੀ ਹੈ।

ਵਿਵਾਦਾਂ ਤੋਂ ਦੂਰ 

ਮਨਮੋਹਨ ਵਾਰਿਸ ਵਿਵਾਦਾਂ ਤੇ ਰੌਲੇ ਰੱਪੇ ਤੋਂ ਦੂਰ ਰਹਿਣਾ ਪਸੰਦ ਕਰਦੇ ਹਨ । 1990 'ਚ ਕੈਨੇਡਾ ਗਏ ਸਨ ਅਤੇ ਉੱਥੇ ਹੀ ਜਾ ਕੇ ਸੈਟਲ ਹੋ ਗਏ । ਹਾਲਾਂਕਿ ਕੈਨੇਡਾ 'ਚ ਸੈਟਲ ਹੋਣ ਦੇ ਲਈ ਉਨ੍ਹਾਂ ਨੇ ਬੜੀ ਮਿਹਨਤ ਕੀਤੀ । ਮਨਮੋਹਨ ਵਾਰਿਸ ਵੱਡੇ ਜ਼ਿਮੀਂਦਾਰਾਂ ਦੇ ਘਰ ਪੈਦਾ ਹੋਏ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਜੇ ਗਾਇਕ ਨਾ ਹੁੰਦੇ ਤਾਂ ਆਪਣੀ ਖੇਤੀਬਾੜੀ ਸਾਂਭਦੇ । 1983 'ਚ ਮਨਮੋਹਨ ਵਾਰਿਸ ਦਸਵੀਂ 'ਚ ਪੜ੍ਹਦੇ ਸਨ ਅਤੇ ਇਸੇ ਦੌਰਾਨ ਉਨ੍ਹਾਂ ਦੇ ਪਿਤਾ ਜੀ ਨੇ ਉਨ੍ਹਾਂ ਨੂੰ ਚੇਤਕ ਸਕੂਟਰ ਲੈ ਕੇ ਦਿੱਤਾ ਸੀ ।

ਇਹ ਖ਼ਬਰ ਵੀ ਪੜ੍ਹੋ -ਦਲਜੀਤ ਨੂੰ ਧੋਖਾ ਦੇਣ ਤੋਂ ਬਾਅਦ ਪ੍ਰੇਮਿਕਾ ਨਾਲ ਦਿਖੇ ਨਿਖਿਲ ਤਾਂ ਦੇਵੋਲੀਨਾ ਨੇ ਸੁਣਾਈਆਂ ਖਰੀਆਂ- ਖੋਟੀਆਂ

1990 'ਚ ਕੈਨੇਡਾ ਸ਼ਿਫਟ ਹੋਇਆ ਪਰਿਵਾਰ
ਮਨਮੋਹਨ ਵਾਰਿਸ ਜਦੋਂ 23 ਸਾਲਾਂ ਦੇ ਸੀ, ਤਾਂ 1990 'ਚ ਉਨ੍ਹਾਂ ਦਾ ਪਰਿਵਾਰ ਕੈਨੇਡਾ ਸ਼ਿਫਟ ਹੋ ਗਿਆ ਸੀ। ਕੈਨੇਡਾ 'ਚ ਰਹਿੰਦੇ ਹੀ ਸਾਲ 1993 'ਚ ਉਨ੍ਹਾਂ ਨੇ ਅਪਣੀ ਪਹਿਲੀ ਐਲਬਮ ਰਿਲੀਜ਼ ਕੀਤੀ ਸੀ। ਇਹ ਐਲਬਮ ਸੀ 'ਗੈਰਾਂ ਨਾਲ ਪੀਂਘਾਂ ਝੂਟਦੀਏ'। ਆਪਣੀ ਪਹਿਲੀ ਹੀ ਐਲਬਮ ਤੋਂ ਮਨਮੋਹਨ ਵਾਰਿਸ ਸਟਾਰ ਬਣ ਕੇ ਉੱਭਰੇ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਸੀ। ਸਾਲ 1998 ਮਨਮੋਹਨ ਵਾਰਿਸ ਲਈ ਬਹੁਤ ਵੱਡਾ ਟਰਨਿੰਗ ਪੁਆਇੰਟ ਸਾਬਤ ਹੋਇਆ। ਇਸੇ ਸਾਲ ਉਨ੍ਹਾਂ ਦਾ ਗਾਣਾ 'ਕਿਤੇ ਕੱਲੀ ਬਹਿ ਕੇ ਸੋਚੀ ਨੀ' ਰਿਲੀਜ਼ ਹੋਇਆ ਸੀ। ਇਹ ਉਹ ਗੀਤ ਹੈ ਜਿਸ ਨੂੰ ਪੰਜਾਬੀ ਇੰਡਸਟਰੀ ਦੇ ਆਲ ਟਾਈਮ ਹਿੱਟ ਗੀਤਾਂ 'ਚ ਗਿਣਿਆ ਜਾਂਦਾ ਹੈ।ਇਸ ਗਾਣੇ ਤੋਂ ਬਾਅਦ ਮਨਮੋਹਨ ਵਾਰਿਸ ਸੁਪਰਸਟਾਰ ਬਣ ਗਏ ਸੀ। ਉਨ੍ਹਾਂ ਨੇ ਟਿਪਸ ਮਿਊਜ਼ਿਕ ਕੰਪਨੀ ਨਾਲ ਕਰਾਰ ਵੀ ਸਾਈਨ ਕੀਤਾ ਸੀ। ਇਸ ਤੋਂ ਬਾਅਦ ਮਨਮੋਹਨ ਵਾਰਿਸ ਨੇ ਟਿਪਸ ਮਿਊਜ਼ਿਕ ਨਾਲ ਦੋ ਐਲਬਮਾਂ ਰਿਲੀਜ਼ ਕੀਤੀਆਂ ਤੇ ਦੋਵੇਂ ਹੀ ਐਲਬਮਾਂ ਜ਼ਬਰਦਸਤ ਹਿੱਟ ਹੋਈਆਂ ਸੀ।

ਭਰਾ ਕਮਲ ਹੀਰ ਨਾਲ ਮਿਲ ਕੇ ਆਪਣੀ ਮਿਊਜ਼ਿਕ ਕੰਪਨੀ ਸ਼ੁਰੂ ਕੀਤੀ
ਇੰਡਸਟਰੀ 'ਚ ਪੈਰ ਜਮਾਉਣ ਤੋਂ ਬਾਅਦ ਮਨਮੋਹਨ ਵਾਰਿਸ ਨੇ ਆਪਣੇ ਛੋਟੇ ਭਰਾਵਾਂ ਕਮਲ ਹੀਰ ਤੇ ਸੰਗਤਾਰ ਨਾਲ ਮਿਲ ਕੇ ਆਪਣੀ ਮਿਊਜ਼ਿਕ ਕੰਪਨੀ 'ਲੈਵਲ ਪਲਾਜ਼ਮਾ ਰਿਕਾਰਡਜ਼' ਸ਼ੁਰੂ ਕੀਤੀ। ਆਪਣੀ ਮਿਊਜ਼ਿਕ ਕੰਪਨੀ ਦੇ ਲੇਬਲ ਹੇਠ ਵਾਰਿਸ ਨੇ ਆਪਣੀ ਅਗਲੀ ਐਲਬਮ 'ਨੱਚੀਏ ਮਜਾਜਣੇ' 2004 'ਚ ਰਿਲੀਜ਼ ਕੀਤੀ। ਇਹ ਐਲਬਮ ਜ਼ਬਰਦਸਤ ਹਿੱਟ ਸਾਬਤ ਹੋਈ। ਇਸ ਤੋਂ ਬਾਅਦ ਮਨਮੋਹਨ ਵਾਰਿਸ ਨੇ ਹੋਰ ਵੀ ਕਈ ਹਿੱਟ ਤੇ ਯਾਦਗਾਰੀ ਗਾਣੇ ਇੰਡਸਟਰੀ ਨੂੰ ਦਿੱਤੇ, ਜੋ ਅੱਜ ਤੱਕ ਲੋਕਾਂ ਦੀ ਜ਼ੁਬਾਨ 'ਤੇ ਹਨ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Priyanka

Content Editor

Related News