ਤੈਮੂਰ ਅਤੇ ਇਨਾਯਾ ਨੇ ਇਸ ਅੰਦਾਜ਼ ’ਚ ਕੀਤਾ ਨਵੇਂ ਸਾਲ ਦੇ ਸਵਾਗਤ, ਪ੍ਰਸ਼ੰਸਕ ਹੋਏ ਦੀਵਾਨੇ

Saturday, Jan 02, 2021 - 03:11 PM (IST)

ਤੈਮੂਰ ਅਤੇ ਇਨਾਯਾ ਨੇ ਇਸ ਅੰਦਾਜ਼ ’ਚ ਕੀਤਾ ਨਵੇਂ ਸਾਲ ਦੇ ਸਵਾਗਤ, ਪ੍ਰਸ਼ੰਸਕ ਹੋਏ ਦੀਵਾਨੇ

ਮੁੰਬਈ: ਅਦਾਕਾਰਾ ਕਰੀਨਾ ਕਪੂਰ ਅਤੇ ਸੈਫ ਅਲੀ ਖ਼ਾਨ ਦੇ ਲਾਡਲੇ ਤੈਮੂਰ ਅਲੀ ਖ਼ਾਨ ਅਤੇ ਸੋਹਾ-ਕੁਣਾਲ ਖੇਮੂ ਦੀ ਬੇਟੀ ਇਨਾਯਾ ਦੋਵੇਂ ਆਪਣੀਆਂ ਕਿਊਟ ਤਸਵੀਰਾਂ ਅਤੇ ਵੀਡੀਓ ਨੂੰ ਲੈ ਕੇ ਹਮੇਸ਼ਾ ਸੁਰਖੀਆਂ ’ਚ ਬਣੇ ਰਹਿੰਦੇ ਹਨ। ਹੁਣ ਹਾਲ ਹੀ ’ਚ ਦੋਵਾਂ ਕਿਊਟ ਭੈਣ-ਭਰਾ ਦੀ ਇਕ ਤਸਵੀਰ ਇੰਟਰਨੈੱਟ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ ਜਿਸ ’ਤੇ ਪ੍ਰਸ਼ੰਸਕ ਦਿਲ ਖੋਲ ਕੇ ਪਿਆਰ ਲੁਟਾ ਰਹੇ ਹਨ। 

 

 
 
 
 
 
 
 
 
 
 
 
 
 
 
 
 

A post shared by Kareena Kapoor Khan (@kareenakapoorkhan)

ਇਸ ਤਸਵੀਰ ਨੂੰ ਕਰੀਨਾ ਕਪੂਰ ਨੇ ਆਪਣੇ ਇੰਸਟਾ ਅਕਾਊਂਟ ’ਤੇ ਸਾਂਝਾ ਕੀਤਾ ਹੈ ਅਤੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ ’ਚ ਲਿਖਿਆ ਕਿ ਅਸੀਂ ਤੁਹਾਡੇ ਲਈ ਤਿਆਰ ਹਾਂ 2021’। ਤਸਵੀਰ ’ਚ ਦੇਖਿਆ ਜਾ ਸਕਦਾ ਹੈ ਕਿ ਇਨਾਯਾ ਅਤੇ ਤੈਮੂਰ ਦੋਵੇਂ ਬਾਥਿੰਗ ਟਬ ’ਚ ਕਸਰਤ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਇਨਾਯਾ ਬਲਿਊ ਰੰਗ ਦੇ ਸਵਿਮਸੂਟ ’ਚ ਨਜ਼ਰ ਆ ਰਹੀ ਹੈ। ਉੱਧਰ ਤੈਮੂਰ ਪੀਲੇ ਰੰਗ ਦੇ ਸ਼ਾਰਟਸ ’ਚ ਕਿਊਟ ਲੱਗ ਰਿਹਾ ਹੈ। ਦੋਵੇਂ ਕਿਊਟ ਕਿਡਸ ਦਾ ਇਹ ਅੰਦਾਜ਼ ਪ੍ਰਸ਼ੰਸਕਾਂ ਨੂੰ ਖ਼ੂਬ ਪਸੰਦ ਆ ਰਿਹਾ ਹੈ ਅਤੇ ਉਹ ਕੁਮੈਂਟ ਕਰਕੇ ਇਸ ਤਸਵੀਰ ’ਤੇ ਆਪਣੀ ਪ੍ਰਕਿਰਿਆ ਵੀ ਦੇ ਰਹੇ ਹਨ।

 


author

Aarti dhillon

Content Editor

Related News