‘ਟਾਈਗਰ ਤੇ ਜੋਯਾ ਦੀ ਜੋੜੀ ਦੀ ਸ਼ਖ਼ਸੀਅਤ ਨੂੰ ਨਿਖਾਰਣਾ ਚਾਹੁੰਦਾ ਸੀ’

Friday, Mar 11, 2022 - 06:30 PM (IST)

‘ਟਾਈਗਰ ਤੇ ਜੋਯਾ ਦੀ ਜੋੜੀ ਦੀ ਸ਼ਖ਼ਸੀਅਤ ਨੂੰ ਨਿਖਾਰਣਾ ਚਾਹੁੰਦਾ ਸੀ’

ਮੁੰਬਈ (ਬਿਊਰੋ)– ਯਸ਼ਰਾਜ ਫ਼ਿਲਮਜ਼ ਨੇ ਪਿਛਲੇ ਹਫ਼ਤੇ ‘ਟਾਈਗਰ 3’ ਦੀ ਰਿਲੀਜ਼ ਡੇਟ ਐਲਾਨ ਕਰਨ ਵਾਲੀ ਵੀਡੀਓ ਜਾਰੀ ਕਰ ਦਿੱਤੀ ਹੈ, ਜਿਸ ਦੇ ਨਾਲ ਇੰਟਰਨੈੱਟ ’ਤੇ ਘਮਾਸਾਨ ਮੱਚ ਗਿਆ। ਪ੍ਰਸ਼ੰਸਕ ਇਸ ਗੱਲ ਨੂੰ ਲੈ ਕੇ ਦੀਵਾਨੇ ਸਨ ਕਿ ਉਨ੍ਹਾਂ ਦੇ ਪਸੰਦੀਦਾ ਸੁਪਰਸਟਾਰ ਸਲਮਾਨ ਖ਼ਾਨ ਫਿਰ ਤੋਂ ‘ਜਾਸੂਸ ਟਾਈਗਰ’ ਦੀ ਭੂਮਿਕਾ ਨਿਭਾਉਣ ਜਾ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੀ ਹਾਰ ’ਤੇ ਗੈਰੀ ਸੰਧੂ ਨੇ ਕੀਤੀ ਟਿੱਪਣੀ, ਕਿਹਾ– ‘ਮੌਤ ਮਾਰਦੀ ਨਾ ਬੰਦੇ ਨੂੰ...’

ਸਲਮਾਨ ਨੂੰ ਦੇਸ਼ ਦੇ ਦਿਲ ਦੀ ਧੜਕਨ ਕੈਟਰੀਨਾ ਕੈਫ ਨਾਲ ਪੇਅਰ ਕੀਤਾ ਗਿਆ ਹੈ, ਜੋ ਇਕ ਵਾਰ ਫਿਰ ਜੋਯਾ ਦੇ ਕਿਰਦਾਰ ’ਚ ਵਾਪਸੀ ਕਰ ਰਹੀ ਹੈ। ਜੋਯਾ ਵੀ ਇਸ ਹਾਈ ਆਕਟੇਨ ਐਕਸ਼ਨ ਐਕਟਰਾਵੈਗਾਂਜਾ ’ਚ ਇਕ ਜਾਸੂਸ ਬਣੀ ਹੈ।

ਮਨੀਸ਼ ਦੱਸਦੇ ਹਨ, ‘ਜਦੋਂ ਮੈਨੂੰ ‘ਟਾਈਗਰ 3’ ਦੀ ਜ਼ਿੰਮੇਵਾਰੀ ਸੌਂਪੀ ਗਈ ਤਾਂ ਮੇਰਾ ਇਕ ਹੀ ਸੁਫ਼ਨਾ ਸੀ ਕਿ ਇਸ ਲੋਕਾਂ ਦੇ ਪਿਆਰੇ ਤੇ ਮਸ਼ਹੂਰ ਫਰੈਂਚਾਇਜ਼ੀ ਨੂੰ ਅਜਿਹੇ ਪੱਧਰ ’ਤੇ ਪਹੁੰਚਾਉਣਾ ਚਾਹੀਦਾ ਹੈ, ਜੋ ਇਕ ਨਵਾਂ ਬੈਂਚਮਾਰਕ ਸਥਾਪਿਤ ਕਰ ਦੇਵੇ।’

ਉਨ੍ਹਾਂ ਅੱਗੇ ਕਿਹਾ, ‘ਲਾਂਚ ਦੇ ਐਲਾਨ ਦੇ ਨਾਲ ਅਸੀਂ ਚਾਹੁੰਦੇ ਸੀ ਕਿ ਟਾਈਗਰ ਤੇ ਜੋਯਾ ਦੀ ਬਹੁਚਰਚਿਤ ਜੋਡ਼ੀ ਦੀ ਸ਼ਖ਼ਸੀਅਤ ’ਚ ਲਗਾਤਾਰ ਨਿਖਾਰ ਆਏ ਤੇ ਇਸ ਚੀਜ਼ ਨੇ ਇਸ ਐਲਾਨ ਨੂੰ ਪ੍ਰਸ਼ੰਸਕਾਂ ’ਚ ਬਹੁਤ ਹਿੱਟ ਬਣਾ ਦਿੱਤਾ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News