ਇਸ ਵਾਰ ਨਵੇਂ ਅੰਦਾਜ ''ਚ ਜਨਮਦਿਨ ਸੈਲੀਬਿਰੇਟ ਕਰੇਗੀ ਅਦਾਕਾਰਾ ਬਿਪਾਸ਼ਾ ਬਸੁ (ਦੇਖੋ ਤਸਵੀਰਾਂ)
Monday, Jan 04, 2016 - 06:16 PM (IST)

ਮੁੰਬਈ—ਬਾਲੀਵੁੱਡ ਦੀ ਹੌਟ ਅਦਾਕਾਰਾ ਬਿਪਾਸ਼ਾ ਬਸੁ ਨੇ ਨਵੇਂ ਸਾਲ ਦਾ ਸੈਲੀਬਿਰੇਸ਼ਨ ਬਹੁਤ ਧੂਮ-ਧਾਮ ਨਾਲ ਕੀਤਾ ਪਰ ਹੁਣ ਇਕ ਹੋਰ ਖੁਸ਼ੀ ਦਾ ਮੌਕਾ ਉਸ ਲਈ ਆ ਰਿਹਾ ਹੈ। ਅਸਲ ''ਚ 7 ਜਨਵਰੀ ਨੂੰ ਉਸ ਦਾ ਜਨਮਦਿਨ ਹੈ। ਉਸ ਦੇ ਪ੍ਰੇਮੀ ਕਰਨ ਸਿੰਘ ਗਰੋਵਰ ਅਨੁਸਾਰ ਬਿਪਾਸ਼ਾ ਆਪਣੇ ਜਨਮਦਿਨ ''ਤੇ ਇਕ ਨਹੀਂ ਸਗੋਂ ਕਈ ਕੇਕ ਮੰਗਵਾਉਂਦੀ ਹੈ। ਉਹ ਇਸ ਦੇ ਸਵਾਦ ਅਤੇ ਸੁੰਦਰ ਬਨਾਵਟ ਨੂੰ ਬਹੁਤ ਮਹੱਤਵ ਦਿੰਦੀ ਹੈ। ਇਸ ਵਾਰ ਵੀ ਉਹ ਕੇਕ ''ਚ ਕਾਫੀ ਵੈਰਾਇਟੀ ਤਲਾਸ਼ ਰਹੀ ਹੈ।
ਜ਼ਿਕਰਯੋਗ ਹੈ ਕਿ ਹੁਣ ਤੱਕ ਕਰਨ ਅਤੇ ਬਿਪਾਸ਼ਾ ਆਪਣੇ ਰਿਸ਼ਤੇ ਨੂੰ ਸਿਰਫ ਦੋਸਤੀ ਤਕ ਹੀ ਸੀਮਿਤ ਦੱਸਦੀ ਹੈ ਪਰ ਕੀ ਪਤਾ ਉਸ ਦੇ ਜਨਮਦਿਨ ''ਤੇ ਕਰਨ ਉਸ ਨੂੰ ਸਰਪਰਾਈਜ਼ ਦੇਵੇ।