ਇਸ ਚੀਜ਼ ਨੇ ਬਚਾਇਆ ਸੀ ਹਨੀ ਸਿੰਘ ਦਾ ਡੁੱਬਦਾ ਕਰੀਅਰ, ਗਾਇਕ ਨੇ ਕੀਤਾ ਖੁਲਾਸਾ

Sunday, Oct 06, 2024 - 02:52 PM (IST)

ਮੁੰਬਈ- 'ਬ੍ਰਾਊਨ ਰੰਗ', 'ਅੰਗਰੇਜ਼ੀ ਬੀਟ' ਅਤੇ ਹੋਰ ਗੀਤਾਂ ਨਾਲ ਨੌਜਵਾਨਾਂ ਦਾ ਦਿਲ ਜਿੱਤਣ ਵਾਲੇ ਰੈਪਰ ਯੋ ਯੋ ਹਨੀ ਸਿੰਘ ਨੇ ਹਾਲ ਹੀ 'ਚ ਇੱਕ ਨਿਊਜ਼ ਚੈਨਲ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਆਪਣੀ ਲੰਬੇ ਸਮੇਂ ਦੀ ਬੀਮਾਰੀ ਬਾਰੇ ਵੀ ਖੁੱਲ੍ਹ ਕੇ ਗੱਲ ਕੀਤੀ।ਹਨੀ ਸਿੰਘ ਨੇ ਕਿਹਾ ਕਿ ਉਸ ਲਈ ਕਿਸੇ ਵੀ ਕੰਮ 'ਚ 'ਹਿੰਮਤ' ਸਭ ਤੋਂ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜ਼ਿੰਦਗੀ 'ਚ ਹਰ ਕੰਮ ਕਰਨ ਲਈ ਹਿੰਮਤ ਦੀ ਲੋੜ ਹੁੰਦੀ ਹੈ। ਮੈਂ ਨਵੀਂ ਦਿੱਲੀ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਹਾਂ। ਅੱਜ ਮੈਂ ਇੱਥੇ ਵਿਸ਼ਵ ਪੱਧਰੀ ਸਮਾਗਮਾਂ 'ਚ ਸ਼ਾਮਿਲ ਹੁੰਦਾ ਹਾਂ। ਆਪਣੀ ਗੱਲਬਾਤ ਜਾਰੀ ਰੱਖਦੇ ਹੋਏ ਗਾਇਕ ਨੇ ਕਿਹਾ ਕਿ ਜੋ ਚੀਜ਼ ਮੈਨੂੰ ਵਾਪਸ ਲਿਆਈ ਹੈ ਉਹ ਹਿੰਮਤ ਹੈ।

ਇਹ ਵੀ ਪੜ੍ਹੋ- ਕੀ ਸਲਮਾਨ ਖ਼ਾਨ ਦੇ ਸ਼ੋਅ ਦਾ ਹਿੱਸਾ ਬਣਨਗੇ ਅਨਿਰੁੱਧਚਾਰੀਆ ਮਹਾਰਾਜ?

ਉਲੇਖਯੋਗ ਹੈ ਕਿ ਹਨੀ ਸਿੰਘ 2010 ਦੇ ਦਹਾਕੇ 'ਚ ਹਿੰਦੀ ਸੰਗੀਤ ਉਦਯੋਗ 'ਚ ਸਭ ਤੋਂ ਵੱਧ ਮੰਗੇ ਜਾਣ ਵਾਲੇ ਕਲਾਕਾਰਾਂ ਵਿੱਚੋਂ ਇੱਕ ਸੀ। ਆਪਣੀ ਅਵਾਜ਼ ਨਾਲ ਬਾਲੀਵੁੱਡ ਦੀਆਂ ਕਈ ਐਲਬਮਾਂ ਨੂੰ ਆਪਣੇ ਨਾਮ ਕਰਨ ਵਾਲੇ ਹਨੀ ਸਿੰਘ ਨੇ ਕੁਝ ਹਿੰਦੀ ਫਿਲਮਾਂ 'ਚ ਵੀ ਕੰਮ ਕੀਤਾ ਹੈ। ਹਾਲਾਂਕਿ, ਬਾਅਦ 'ਚ ਉਹ ਬਾਈਪੋਲਰ ਡਿਸਆਰਡਰ ਤੋਂ ਪੀੜਤ ਹੋ ਗਏ ਅਤੇ ਮਨੋਰੰਜਨ ਉਦਯੋਗ ਤੋਂ ਦੂਰ ਹੋ ਗਏ। ਇਲਾਜ ਅਤੇ ਆਪਣੀ ਇੱਛਾ ਸ਼ਕਤੀ ਦੀ ਮਦਦ ਨਾਲ ਉਹ ਸੰਗੀਤ ਦੀ ਦੁਨੀਆ 'ਚ ਵਾਪਸ ਪਰਤੇ। 'ਹਿੰਮਤ' ਤੋਂ ਹਨੀ ਦਾ ਮਤਲਬ ਹੈ ਉਹ ਮੁਸ਼ਕਲਾਂ ਜਿਨ੍ਹਾਂ ਨੂੰ ਉਸ ਨੇ ਆਪਣੀ ਇੱਛਾ ਸ਼ਕਤੀ ਨਾਲ ਪਾਰ ਕੀਤਾ ਅਤੇ ਫਿਰ ਸੰਗੀਤ ਦੇ ਖੇਤਰ ਵਿਚ ਸ਼ਾਨਦਾਰ ਵਾਪਸੀ ਕੀਤੀ।

ਇਹ ਵੀ ਪੜ੍ਹੋ- ਤਲਾਕ ਤੋਂ ਬਾਅਦ ਨਤਾਸ਼ਾ ਸਟੈਨਕੋਵਿਕ ਦੇ ਪਹਿਲੇ ਪ੍ਰੋਜੈਕਟ ਦੀ ਦਿਖਾਈ ਝਲਕ

ਕੰਮ ਦੀ ਗੱਲ ਕਰੀਏ ਤਾਂ ਯੋ ਯੋ ਹਨੀ ਸਿੰਘ ਇਸ ਸਮੇਂ ਆਪਣੇ ਗੀਤ 'millionaire' ਨਾਲ ਸਾਰੇ ਕਿਤੇ ਛਾਏ ਹੋਏ ਹਨ। ਇਸ ਤੋਂ ਇਲਾਵਾ ਗਾਇਕ ਆਪਣੀਆਂ ਨਵੀਆਂ ਇੰਟਰਵਿਊਜ਼ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Priyanka

Content Editor

Related News