7 ਕਰੋੜ ਦੀ ਲਾਗਤ ਨਾਲ ਬਣੀ 'Kalki 2898 AD' ਫ਼ਿਲਮ ਲਈ ਇਹ ਜ਼ਬਰਦਸਤ ਕਾਰ, ਜਾਣੋ ਕੀ ਹੈ ਖ਼ਾਸੀਅਤ ?
Thursday, Jun 27, 2024 - 10:36 AM (IST)
ਮੁੰਬਈ- ਅਦਾਕਾਰ ਪ੍ਰਭਾਸ ਦੀ ਫ਼ਿਲਮ 'ਕਲਕੀ 2898 ਏ.ਡੀ' ਪ੍ਰਸ਼ੰਸਕਾਂ 'ਚ ਜ਼ਬਰਦਸਤ ਮਾਹੌਲ ਬਣਾ ਰਹੀ ਹੈ। ਪਹਿਲੀ ਝਲਕ ਤੋਂ ਹੀ ਇਹ ਫ਼ਿਲਮ ਸਿਨੇਮਾ ਪ੍ਰੇਮੀਆਂ ਨੂੰ ਕਾਫੀ ਆਕਰਸ਼ਿਤ ਕਰ ਰਹੀ ਹੈ। ਕੁਝ ਸਮਾਂ ਪਹਿਲਾਂ ਜਦੋਂ ਫ਼ਿਲਮ 'ਚ ਅਸ਼ਵਥਾਮਾ ਦਾ ਕਿਰਦਾਰ ਨਿਭਾਅ ਰਹੇ ਅਮਿਤਾਭ ਬੱਚਨ ਦਾ ਲੁੱਕ ਸਾਹਮਣੇ ਆਇਆ ਸੀ ਤਾਂ ਲੋਕਾਂ ਦਾ ਉਤਸ਼ਾਹ ਕਾਫੀ ਵਧ ਗਿਆ ਸੀ। ਇਸ ਫ਼ਿਲਮ ਨੂੰ ਨਾਗ ਅਸ਼ਵਿਨ ਨੇ ਡਾਇਰੈਕਟ ਕੀਤਾ ਹੈ। ਇਸ ਫ਼ਿਲਮ 'ਚ ਇਕ ਅਜਿਹੀ ਕਾਰ ਨਜ਼ਰ ਆਉਣ ਵਾਲੀ ਹੈ, ਜਿਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੋਇਆ ਹੈ।
ਇਸ ਕਾਰ ਦਾ ਨਾਮ ਬੁਜੀ (Bujji)ਹੈ। ਇਸ ਕਾਰ ਨੂੰ ਫ਼ਿਲਮ ਦੇ ਨਿਰਮਾਤਾ ਅਤੇ ਮਹਿੰਦਰਾ ਆਟੋਮੇਕਰ ਨੇ ਮਿਲ ਕੇ ਡਿਜ਼ਾਈਨ ਕੀਤਾ ਹੈ। 'Kalki 2898 AD' ਇਹ ਕਾਰ ਨਜ਼ਰ ਆਉਣ ਵਾਲੀ ਹੈ। ਇਹ ਇੱਕ ਸਿੰਗਲ ਸੀਟਰ ਕਾਰ ਹੈ ਜਿਸ 'ਚ ਸਿਰਫ ਡਰਾਈਵਰ ਹੀ ਬੈਠ ਸਕਦਾ ਹੈ।ਜੇਕਰ ਇਸ ਕਾਰ ਦੇ ਟਾਇਰਾਂ ਦੀ ਗੱਲ ਕਰੀਏ ਤਾਂ ਬੁਜੀ 'ਚ 34.5 ਇੰਚ ਦੇ ਟਾਇਰ ਲੱਗੇ ਹਨ, ਜੋ ਕਿ ਕਿਸੇ ਵੀ ਆਮ ਕਾਰ ਦੇ ਟਾਇਰਾਂ ਤੋਂ ਦੁੱਗਣੇ ਵੱਡੇ ਹਨ। ਇਸ ਕਾਰ ਦਾ ਭਾਰ 6 ਟਨ ਯਾਨੀ 6000 ਕਿਲੋਗ੍ਰਾਮ ਹੈ। ਅਦਾਕਾਰ ਪ੍ਰਭਾਸ ਇਸ 6000 ਕਿੱਲੋ ਦੀ ਕਾਰ ਨੂੰ ਫ਼ਿਲਮ 'ਚ ਚਲਾਉਣ ਜਾ ਰਹੇ ਹਨ। ਇਸ ਕਾਰ ਦੇ ਡਿਜ਼ਾਈਨ ਨੂੰ ਦੇਖ ਕੇ ਲੱਗਦਾ ਹੈ ਕਿ ਜਿਸ ਡਰੀਮ ਕਾਰ ਬਾਰੇ ਲੋਕ ਸੋਚਦੇ ਹਨ, ਉਸ ਨੂੰ ਹਕੀਕਤ ‘ਚ ਸਾਹਮਣੇ ਲਿਆਂਦਾ ਗਿਆ ਹੈ। ਇਸ ਕਾਰ ਨੂੰ ਖਾਸ ਤੌਰ ‘ਤੇ ਨਾਗ ਅਸ਼ਵਿਨ ਦੀ ਫਿਲਮ 'Kalki 2898 AD' ਲਈ ਹੀ ਤਿਆਰ ਕੀਤਾ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।