ਇਹ ਮੇਰੀ ਪਹਿਲੀ ਫਿਲਮ ਜਿਸ ਦੀ ਪ੍ਰਸ਼ੰਸਕਾਂ ਲਈ ਸਕ੍ਰੀਨਿੰਗ ਰੱਖੀ

Monday, Jul 29, 2024 - 12:41 PM (IST)

ਮੁੰਬਈ (ਬਿਊਰੋ) -  ਜਾਨ੍ਹਵੀ ਕਪੂਰ ਨੇ ਆਪਣਾ ਉਤਸ਼ਾਹ ਜ਼ਾਹਰ ਕਰਦੇ ਹੋਏ ਕਿਹਾ, “ਮੈਂ ਇਹ ਸਾਂਝਾ ਕਰਦੇ ਹੋਏ ਰੋਮਾਂਚਿਤ ਹਾਂ ਕਿ ਅਸੀਂ ਕਈ ਸ਼ਹਿਰਾਂ ’ਚ ਪ੍ਰਸ਼ੰਸਕਾਂ ਲਈ ‘ਉਲਝ’ ਦੀ ਵਿਸ਼ੇਸ਼ ਪ੍ਰੀਵਿਊ-ਰਿਲੀਜ਼ ਸਕ੍ਰੀਨਿੰਗ ਰੱਖੀ ਹੈ। ਇਹ ਮੇਰੀ ਪਹਿਲੀ ਫਿਲਮ ਹੋਵੇਗੀ, ਜਿਸ ਦੇ ਇੰਨੇ ਸਾਰੇ ਸ਼ਹਿਰਾਂ ਵਿੱਚ ਰਿਲੀਜ਼ ਹੋਣ ਤੋਂ ਪਹਿਲਾਂ ਪ੍ਰਸ਼ੰਸਕਾਂ ਨੂੰ ਵਿਸ਼ੇਸ਼ ਝਲਕ ਦੇਖਣ ਨੂੰ ਮਿਲੇਗੀ। ਇਸ ਤੋਂ ਵੀ ਵੱਧ ਦਿਲਚਸਪ ਗੱਲ ਇਹ ਹੈ ਕਿ ਸ਼ੋਅ ਇੰਨੀ ਜਲਦੀ ਬੁੱਕ ਹੋ ਜਾਂਦੇ ਹਨ। 

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਹਿਨਾ ਖ਼ਾਨ ਦੀ ਬਦਲਣ ਵਾਲੀ ਹੈ 'ਜ਼ਿੰਦਗੀ', ਚਿਹਰੇ 'ਤੇ ਆਈ ਮੁਸਕਾਨ

ਉਤਸ਼ਾਹ ਸ਼ਾਨਦਾਰ ਰਿਹਾ ਤੇ ਮੈਨੂੰ ਉਮੀਦ ਹੈ ਕਿ ਇਹ ਪ੍ਰੀਵਿਊ ਉਡੀਕ ਨੂੰ ਥੋੜਾ ਵਧੀਆ ਬਣਾ ਦੇਵੇਗਾ!’’ ਫਿਲਮ ਵਿਚ ਆਦਿਲ ਹੁਸੈਨ, ਮਿਆਂਗ ਚਾਂਗ, ਰਾਜਿੰਦਰ ਗੁਪਤਾ ਤੇ ਜਤਿੰਦਰ ਜੋਸ਼ੀ ਵੀ ਹਨ। ਫਿਲਮ ਨੂੰ ਸੁਧਾਂਸ਼ੂ ਸਰਿਆ ਤੇ ਪਰਵੀਜ਼ ਸ਼ੇਖ ਦੁਆਰਾ ਲਿਖਿਆ ਗਿਆ ਹੈ, ਅਤਿਕਾ ਚੌਹਾਨ ਦੇ ਸੰਵਾਦਾਂ ਤੇ ਸੁਧਾਂਸ਼ੂ ਸਰਿਆ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ। ਜੰਗਲੀ ਪਿਕਚਰਜ਼ ਦੁਆਰਾ ਨਿਰਮਿਤ ‘ਉਲਝ’ 2 ਅਗਸਤ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News