Bigg Boss 16 ਫੇਮ ਇਸ ਮਸ਼ਹੂਰ Couple ਦਾ ਹੋਇਆ ਬ੍ਰੇਕਅੱਪ! ਸੋਸ਼ਲ ਮੀਡੀਆ ''ਤੇ ਇੱਕ-ਦੂਜੇ ਨੂੰ ਕੀਤਾ ਅਨਫਾਲੋ

Monday, Mar 17, 2025 - 12:54 PM (IST)

Bigg Boss 16 ਫੇਮ ਇਸ ਮਸ਼ਹੂਰ Couple ਦਾ ਹੋਇਆ ਬ੍ਰੇਕਅੱਪ! ਸੋਸ਼ਲ ਮੀਡੀਆ ''ਤੇ ਇੱਕ-ਦੂਜੇ ਨੂੰ ਕੀਤਾ ਅਨਫਾਲੋ

ਐਂਟਰਟੇਨਮੈਂਟ ਡੈਸਕ- ਟੀਵੀ ਸ਼ੋਅ 'ਬਿੱਗ ਬੌਸ 16' ਫੇਮ ਅਦਾਕਾਰਾ ਪ੍ਰਿਯੰਕਾ ਚਾਹਰ ਚੌਧਰੀ ਅਤੇ ਅਦਾਕਾਰ ਅੰਕਿਤ ਗੁਪਤਾ ਦੇ ਨਾਮ ਪਿਛਲੇ ਕੁਝ ਸਮੇਂ ਤੋਂ ਇੱਕ-ਦੂਜੇ ਨਾਲ ਜੁੜੇ ਹੋਏ ਹਨ। ਹਾਲਾਂਕਿ ਦੋਵਾਂ ਨੇ ਕਦੇ ਵੀ ਅਧਿਕਾਰਤ ਤੌਰ 'ਤੇ ਆਪਣੇ ਰਿਸ਼ਤੇ ਨੂੰ ਸਵੀਕਾਰ ਨਹੀਂ ਕੀਤਾ, ਪਰ ਉਨ੍ਹਾਂ ਦੀ ਨੇੜਤਾ ਨੂੰ ਦੇਖ ਕੇ ਪ੍ਰਸ਼ੰਸਕਾਂ ਦਾ ਮੰਨਣਾ ਸੀ ਕਿ ਦੋਵੇਂ ਡੇਟ ਕਰ ਰਹੇ ਹਨ ਪਰ ਹੁਣ ਖ਼ਬਰਾਂ ਆ ਰਹੀਆਂ ਹਨ ਕਿ ਪ੍ਰਿਯੰਕਾ ਅਤੇ ਅੰਕਿਤ ਦਾ ਬ੍ਰੇਕਅੱਪ ਹੋ ਗਿਆ ਹੈ।

ਇਹ ਵੀ ਪੜ੍ਹੋ: ਕੀਮੋਥੈਰੇਪੀ ਨਾਲ ਹਿਨਾ ਖਾਨ ਦਾ ਹੋਇਆ ਬੁਰਾ ਹਾਲ, ਹੁਣ ਇਸ ਤਸਵੀਰ ਨੇ ਵਧਾਈ Fans ਦੀ ਚਿੰਤਾ

PunjabKesari

ਹਾਲ ਹੀ ਵਿੱਚ, ਪ੍ਰਸ਼ੰਸਕਾਂ ਨੇ ਦੇਖਿਆ ਕਿ ਪ੍ਰਿਯੰਕਾ ਨੇ ਅੰਕਿਤ ਗੁਪਤਾ ਨੂੰ ਇੰਸਟਾਗ੍ਰਾਮ 'ਤੇ ਅਨਫਾਲੋ ਕਰ ਦਿੱਤਾ ਹੈ, ਅਤੇ ਹੁਣ ਅੰਕਿਤ ਵੀ ਪ੍ਰਿਯੰਕਾ ਨੂੰ ਇੰਸਟਾਗ੍ਰਾਮ 'ਤੇ ਫਾਲੋ ਨਹੀਂ ਕਰ ਰਿਹਾ ਹੈ। ਇਹ ਬਦਲਾਅ ਉਨ੍ਹਾਂ ਦੇ ਰਿਸ਼ਤੇ ਵਿੱਚ ਦਰਾਰ ਦਾ ਸੰਕੇਤ ਮੰਨਿਆ ਜਾ ਰਿਹਾ ਹੈ। ਇਸ ਤੋਂ ਇਲਾਵਾ, ਹੋਲੀ ਦੌਰਾਨ ਸਾਂਝੀਆਂ ਕੀਤੀਆਂ ਗਈਆਂ ਫੋਟੋਆਂ ਵਿੱਚ ਵੀ ਪ੍ਰਿਯੰਕਾ ਅਤੇ ਅੰਕਿਤ ਇਕੱਠੇ ਨਹੀਂ ਦਿਖਾਈ ਦਿੱਤੇ। ਪ੍ਰਿਯੰਕਾ ਨੇ ਆਪਣੀਆਂ ਸੋਲੋ ਹੋਲੀ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ, ਜਿਸ ਵਿੱਚ ਉਹ ਚਿੱਟੇ ਸੂਟ ਵਿੱਚ ਬਹੁਤ ਸੁੰਦਰ ਲੱਗ ਰਹੀ ਸੀ। ਜਦੋਂ ਪ੍ਰਿਯੰਕਾ ਨੇ ਇਹ ਤਸਵੀਰਾਂ ਪੋਸਟ ਕੀਤੀਆਂ ਤਾਂ ਪ੍ਰਸ਼ੰਸਕਾਂ ਨੇ ਉਨ੍ਹਾਂ ਤੋਂ ਪੁੱਛਣਾ ਸ਼ੁਰੂ ਕਰ ਦਿੱਤਾ, 'ਅੰਕਿਤ ਕਿੱਥੇ ਹੈ?' ਕੁਝ ਪ੍ਰਸ਼ੰਸਕ ਇਸ ਬਦਲਾਅ ਨੂੰ ਪੀਆਰ ਸਟੰਟ ਵੀ ਮੰਨ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, 'ਇਹ ਅਨਫਾਲੋ ਸਿਸਟਮ ਪੀਆਰ ਵਰਗਾ ਲੱਗ ਰਿਹਾ ਹੈ, ਕਿਉਂਕਿ ਲਾਈਮਲਾਈਟ ਹੁਣ ਬੰਦ ਹੋ ਗਈ ਹੈ।'

ਇਹ ਵੀ ਪੜ੍ਹੋ: 'ਮੈਂ ਬੀਫ ਤੇ ਮਟਨ ਦਾ ਸ਼ੌਕੀਨ ਹਾਂ..' 'ਰਾਮਾਇਣ' 'ਚ ਰਾਮ ਬਣਨ ਤੋਂ ਪਹਿਲਾਂ ਰਣਬੀਰ ਕਪੂਰ ਦੀ ਇਸ ਵੀਡੀਓ ਨਾਲ ਮਚਿਆ ਬਵਾਲ

PunjabKesari

ਪ੍ਰਿਯੰਕਾ ਅਤੇ ਅੰਕਿਤ ਦੀ ਦੋਸਤੀ ਟੀਵੀ ਸ਼ੋਅ 'ਉਡਾਰੀਆ' ਦੇ ਸੈੱਟ 'ਤੇ ਸ਼ੁਰੂ ਹੋਈ ਸੀ। ਇਸ ਸ਼ੋਅ ਵਿੱਚ ਉਨ੍ਹਾਂ ਦੀ ਔਨ-ਸਕ੍ਰੀਨ ਜੋੜੀ ਨੂੰ ਪ੍ਰਸ਼ੰਸਕਾਂ ਨੇ ਬਹੁਤ ਪਸੰਦ ਕੀਤਾ। ਇਸ ਤੋਂ ਬਾਅਦ, ਉਹ 'ਬਿੱਗ ਬੌਸ 16' ਵਿੱਚ ਵੀ ਇਕੱਠੇ ਨਜ਼ਰ ਆਏ ਅਤੇ ਕਈ ਸੰਗੀਤ ਵੀਡੀਓਜ਼ ਵਿੱਚ ਵੀ ਇਕੱਠੇ ਕੰਮ ਕੀਤਾ। ਦੋਵਾਂ ਨੇ ਹਮੇਸ਼ਾ ਕਿਹਾ ਹੈ ਕਿ ਉਹ ਚੰਗੇ ਦੋਸਤ ਹਨ। ਪ੍ਰਿਯੰਕਾ ਅਤੇ ਅੰਕਿਤ ਦੇ ਰਿਸ਼ਤੇ ਵਿੱਚ ਕੀ ਸੱਚ ਹੈ, ਇਹ ਤਾਂ ਸਮਾਂ ਹੀ ਦੱਸੇਗਾ, ਪਰ ਫਿਲਹਾਲ ਦੋਵਾਂ ਦੇ ਰਾਹ ਵੱਖ ਹੁੰਦੇ ਨਜ਼ਰ ਜਾ ਰਹੇ ਹਨ।

ਇਹ ਵੀ ਪੜ੍ਹੋ: ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਅਦਾਕਾਰਾ, ਦੁਨੀਆ ਨੂੰ ਕਿਹਾ ਅਲਵਿਦਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News