ਇਸ ਮਸ਼ਹੂਰ ਬਾਲੀਵੁੱਡ ਅਦਾਕਾਰਾ ਦੇ ਪਤੀ ਦਾ ਹੋਇਆ ਦਿਹਾਂਤ
Thursday, Jun 12, 2025 - 11:55 PM (IST)

ਮੁੰਬਈ - ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਰਿਸ਼ਮਾ ਕਪੂਰ ਦੇ ਸਾਬਕਾ ਪਤੀ ਅਤੇ ਉਦਯੋਗਪਤੀ ਸੰਜੇ ਕਪੂਰ ਦਾ ਦਿਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੋਲੋ ਖੇਡਦੇ ਸਮੇਂ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਹੈ। ਸੂਤਰਾਂ ਨੇ ਇਕ ਨਿਊਜ਼ ਚੈਨਲ ਨੂੰ ਦੱਸਿਆ ਕਿ ਇਹ ਘਟਨਾ ਇੱਕ ਮੈਚ ਦੌਰਾਨ ਵਾਪਰੀ। ਹਾਲਾਂਕਿ ਡਾਕਟਰੀ ਸਹਾਇਤਾ ਵੀ ਉਸਨੂੰ ਬਚਾ ਨਹੀਂ ਸਕੀ। ਸੰਜੇ ਦਾ ਪਹਿਲਾਂ ਵਿਆਹ ਕਰਿਸ਼ਮਾ ਕਪੂਰ ਨਾਲ ਹੋਇਆ ਸੀ, ਜਿਸਦੇ ਨਾਲ ਉਸਦੇ ਦੋ ਬੱਚੇ ਹਨ - ਧੀ ਸਮਾਇਰਾ ਅਤੇ ਪੁੱਤਰ ਕਿਆਨ। ਫਿਰ ਤਲਾਕ ਤੋਂ ਬਾਅਦ ਉਸ ਨੇ ਪ੍ਰਿਆ ਸਚਦੇਵ ਨਾਲ ਵਿਆਹ ਕਰ ਲਿਆ ਸੀ।