'ਬਿੱਗ ਬੌਸ 17' ਦਾ ਇਹ ਪ੍ਰਤੀਯੋਗੀ ਹੋਇਆ ਹਾਦਸੇ ਦਾ ਸ਼ਿਕਾਰ, ਵਾਲ -ਵਾਲ ਬਚੀ ਜਾਨ

Saturday, Jul 06, 2024 - 12:58 PM (IST)

'ਬਿੱਗ ਬੌਸ 17' ਦਾ ਇਹ ਪ੍ਰਤੀਯੋਗੀ ਹੋਇਆ ਹਾਦਸੇ ਦਾ ਸ਼ਿਕਾਰ, ਵਾਲ -ਵਾਲ ਬਚੀ ਜਾਨ

ਮੁੰਬਈ- 'ਬਿੱਗ ਬੌਸ 17' 'ਫੇਮ ਸੰਨੀ ਆਰੀਆ ਜਿਸ ਨੂੰ ਤਹਿਲਕਾ ਭਾਈ ਵੀ ਕਿਹਾ ਜਾਂਦਾ ਹੈ। ਤਹਿਲਕਾ ਭਾਈ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆਇਆ ਹੈ। ਸੰਨੀ ਆਰੀਆ ਖਤਰਨਾਕ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਖਬਰ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ 'ਚ ਭਾਰੀ ਹਲਚਲ ਹੈ। ਬਿੱਗ ਬੌਸ ਪ੍ਰਤੀਯੋਗੀ, ਯੂਟਿਊਬਰ ਅਤੇ ਕਾਮੇਡੀਅਨ ਤਹਿਲਕਾ ਨੂੰ ਇਸ ਹਾਦਸੇ ਤੋਂ ਬਾਅਦ ਤੁਰੰਤ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਹਾਲਾਂਕਿ ਇਸ ਹਾਦਸੇ 'ਚ ਉਸ ਦਾ ਇਕ ਹੱਥ ਸੜ ਗਿਆ। ਸੰਨੀ ਦੇ ਪ੍ਰਸ਼ੰਸਕ ਸੋਸ਼ਲ ਮੀਡੀਆ 'ਤੇ ਉਸ ਦੀ ਸਿਹਤਯਾਬੀ ਲਈ ਦੁਆਵਾਂ ਕਰ ਰਹੇ ਹਨ।

ਇਹ ਵੀ ਪੜ੍ਹੋ- ਫ਼ਿਲਮੀ ਸਿਤਾਰਿਆਂ ਨਾਲ ਸਜੀ ਅਨੰਤ ਅੰਬਾਨੀ-ਰਾਧਿਕਾ ਮਰਚੈਂਟ ਦਾ ਸੰਗੀਤ ਸੈਰੇਮਨੀ, ਦੇਖੋ ਤਸਵੀਰਾਂ

ਤਹਿਲਕਾ ਭਾਈ ਨੂੰ ਸਲਮਾਨ ਖ਼ਾਨ ਦੇ ਸ਼ੋਅ 'ਬਿੱਗ ਬੌਸ 17' ਤੋਂ ਪਛਾਣ ਮਿਲੀ। ਇੱਕ ਵਾਰ ਫਿਰ ਸੰਨੀ ਆਰੀਆ ਚਰਚਾ 'ਚ ਆ ਗਏ ਹਨ ਪਰ ਇਸ ਵਾਰ ਕਾਰਨ ਵੱਖਰਾ ਹੈ। ਤਹਿਲਕਾ ਭਾਈ ਅੱਗ ਲੱਗਣ ਕਾਰਨ ਜ਼ਖਮੀ ਹੋ ਗਿਆ। ਯੂਟਿਊਬਰ ਆਪਣੇ ਘਰ ਦੇ ਬਾਹਰ ਨਵੀਂ ਕਾਰ ਖਰੀਦਣ ਦਾ ਜਸ਼ਨ ਮਨਾ ਰਿਹਾ ਸੀ ਜਦੋਂ ਉਸ ਦੀ ਪਤਨੀ ਦੀਪਿਕਾ ਨੇ ਗੈਸ ਦਾ ਗੁਬਾਰਾ ਜਗਾਇਆ ਤਾਂ ਉਹ ਬਲਾਸਟ ਹੋ ਗਿਆ, ਜਿਸ 'ਚ ਸੰਨੀ ਆਰੀਆ ਦਾ ਹੱਥ ਸੜ ਗਿਆ। ਯੂਟਿਊਬਰ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਹਾਦਸੇ ਦੀ ਜਾਣਕਾਰੀ ਯੂਟਿਊਬਰ ਦੀ ਪਤਨੀ ਨੇ ਆਪਣੀ ਇੰਸਟਾ ਸਟੋਰੀ 'ਤੇ ਦਿੱਤੀ ਸੀ।

 

 
 
 
 
 
 
 
 
 
 
 
 
 
 
 
 

A post shared by Sunny Aryaa (@tehelkaprank)

ਦੱਸ ਦਈਏ ਕਿ ਵਾਇਰਲ ਵੀਡੀਓ 'ਚ ਤਹਿਲਕਾ ਭਾਈ ਸਟਰੈਚਰ 'ਤੇ ਪਏ ਨਜ਼ਰ ਆ ਰਹੇ ਹਨ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਸੰਨੀ ਆਰੀਆ ਦੀ ਪਤਨੀ ਦੀਪਿਕਾ ਇਸ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ, ਜਦੋਂ ਉਸ ਦੇ ਹੱਥ 'ਚ ਗੈਸ ਦਾ ਗੁਬਾਰਾ ਸੜ ਜਾਂਦਾ ਹੈ। ਉਸ ਦੀ ਪਤਨੀ ਦੀਪਿਕਾ ਆਰੀਆ ਅਤੇ ਆਸ-ਪਾਸ ਖੜ੍ਹੇ ਲੋਕ ਜ਼ਖਮੀ ਨਹੀਂ ਹੋਏ। ਇੰਟਰਵਿਊ 'ਚ ਸਿਹਤ ਸਬੰਧੀ ਅਪਡੇਟ ਦਿੰਦੇ ਹੋਏ ਤਹਿਲਕਾ ਭਾਈ ਨੇ ਕਿਹਾ ਕਿ ਉਹ ਹੁਣ ਠੀਕ ਹਨ, ਪਰ ਉਨ੍ਹਾਂ ਨੂੰ ਪੂਰੀ ਤਰ੍ਹਾਂ ਠੀਕ ਹੋਣ 'ਚ ਕੁਝ ਸਮਾਂ ਲੱਗੇਗਾ।

ਇਹ ਵੀ ਪੜ੍ਹੋ- Hardik Pandya ਭਰਾ ਤੇ ਭਾਬੀ ਨਾਲ ਪਹੁੰਚੇ ਅੰਬਾਨੀ ਦੇ ਸੰਗੀਤ ਸਮਾਰੋਹ, ਨਤਾਸ਼ਾ ਨਾ ਦਿੱਸਣ 'ਤੇ ਤਲਾਕ ਦੀਆਂ ਅਫਵਾਹਾਂ ਨੂੰ ਮਿਲੀ ਹਵਾ

ਸੰਨੀ ਆਰੀਆ ਇੱਕ ਮਸ਼ਹੂਰ YouTuber ਅਤੇ ਕਾਮੇਡੀਅਨ ਹੈ, ਜਿਸ ਨੂੰ ਤਹਿਲਕਾ ਭਾਈ ਵਜੋਂ ਜਾਣਿਆ ਜਾਂਦਾ ਹੈ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਕਾਫੀ ਫੈਨ ਫਾਲੋਇੰਗ ਹੈ। ਉਸ ਨੂੰ ਆਪਣੀ ਅਸਲੀ ਪਛਾਣ 'ਬਿੱਗ ਬੌਸ 17' ਤੋਂ ਮਿਲੀ। ਉਸ ਨੇ ਇਸ ਸ਼ੋਅ 'ਚ ਹਲਚਲ ਮਚਾ ਦਿੱਤੀ ਸੀ।


author

Priyanka

Content Editor

Related News