ਅਮਿਤਾਭ ਬੱਚਨ ਦਾ ਵੱਡਾ ਫੈਨ ਹੈ ਇਹ ਆਟੋ ਡਰਾਈਵਰ, ਫੁੱਲਾਂ ਤੇ ਬਿੱਗ ਬੀ ਦੀਆਂ ਤਸਵੀਰਾਂ ਨਾਲ ਸਜਾਇਆ ਆਟੋ

Tuesday, Oct 11, 2022 - 01:40 PM (IST)

ਅਮਿਤਾਭ ਬੱਚਨ ਦਾ ਵੱਡਾ ਫੈਨ ਹੈ ਇਹ ਆਟੋ ਡਰਾਈਵਰ, ਫੁੱਲਾਂ ਤੇ ਬਿੱਗ ਬੀ ਦੀਆਂ ਤਸਵੀਰਾਂ ਨਾਲ ਸਜਾਇਆ ਆਟੋ

ਮੁੰਬਈ (ਬਿਊਰੋ)– ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਅਮਿਤਾਭ 80 ਸਾਲਾਂ ਦੇ ਹੋ ਗਏ ਹਨ। ਬਿੱਗ ਬੀ ਦਾ ਜਨਮਦਿਨ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਕਿਸੇ ਤਿਉਹਾਰ ਤੋਂ ਘੱਟ ਨਹੀਂ ਹੈ। ਅਮਿਤਾਭ ਦੇ ਪ੍ਰਸ਼ੰਸਕ ਉਨ੍ਹਾਂ ਦੇ ਜਨਮਦਿਨ ’ਤੇ ਜਸ਼ਨ ’ਚ ਡੁੱਬੇ ਹੋਏ ਹਨ। ਇਨ੍ਹਾਂ ’ਚੋਂ ਉਨ੍ਹਾਂ ਦਾ ਇਕ ਪ੍ਰਸ਼ੰਸਕ ਅਜਿਹਾ ਹੈ, ਜਿਸ ਨੇ ਅਮਿਤਾਭ ਦਾ ਜਨਮਦਿਨ ਉਨ੍ਹਾਂ ਦੇ ਘਰ ਜਲਸਾ ਦੇ ਬਾਹਰ ਖ਼ਾਸ ਅੰਦਾਜ਼ ’ਚ ਸੈਲੀਬ੍ਰੇਟ ਕੀਤਾ।

ਇਹ ਖ਼ਬਰ ਵੀ ਪੜ੍ਹੋ : ਅਮਿਤਾਭ ਬੱਚਨ ਨੇ 80ਵੇਂ ਜਨਮਦਿਨ 'ਤੇ ਪ੍ਰਸ਼ੰਸਕਾਂ ਨੂੰ ਦਿੱਤਾ ਖ਼ਾਸ ਤੋਹਫ਼ਾ, ਬਣਾਇਆ ਯਾਦਗਰ ਦਿਨ

ਅਮਿਤਾਭ ਬੱਚਨ ਲਈ ਪ੍ਰਸ਼ੰਸਕਾਂ ਦੀ ਦੀਵਾਨਗੀ ਸੱਤਵੇਂ ਅਸਮਾਨ ’ਤੇ ਰਹਿੰਦੀ ਹੈ। ਉਂਝ ਤਾਂ ਪੂਰੀ ਦੁਨੀਆ ’ਚ ਬਿੱਗ ਬੀ ਦੇ ਕਰੋੜਾਂ ਪ੍ਰਸ਼ੰਸਕ ਹਨ ਪਰ ਅੱਜ ਅਸੀਂ ਜਿਸ ਪ੍ਰਸ਼ੰਸਕ ਬਾਰੇ ਗੱਲ ਕਰ ਰਹੇ ਹਾਂ, ਉਹ ਬਿਲਕੁਲ ਅਲੱਗ ਹੈ। ਇਸ ਪ੍ਰਸ਼ੰਸਕ ਦਾ ਨਾਂ ਸਤਯਵਾਨ ਗੀਤੇ ਹੈ। ਸਤਯਵਾਨ ਇਕ ਆਟੋ ਰਿਕਸ਼ਾ ਡਰਾਈਵਰ ਹਨ। ਉਹ ਅਮਿਤਾਭ ਬੱਚਨ ਦੇ ਦੀਵਾਨੇ ਹਨ।

PunjabKesari

ਹਰ ਸਾਲ ਅਮਿਤਾਭ ਬੱਚਨ ਦੇ ਜਨਮਦਿਨ ਮੌਕੇ ਸਤਯਵਾਨ ਆਪਣੇ ਆਟੋ ਰਿਕਸ਼ਾ ਨੂੰ ਫੁੱਲਾਂ ਨਾਲ ਸਜਾਉਂਦੇ ਹਨ। ਆਟੋ ਦੇ ਚਾਰੇ ਪਾਸੇ ਬਿੱਗ ਬੀ ਦੀਆਂ ਤਸਵੀਰਾਂ ਲਗਾਉਂਦੇ ਹਨ ਤੇ ਉਨ੍ਹਾਂ ਲਈ ਵਧਾਈ ਸੁਨੇਹੇ ਲਿਖਦੇ ਹਨ। ਸਤਯਵਾਨ ਦੀ ਮੰਨੀਏ ਤਾਂ 3 ਸਾਲ ਪਹਿਲਾਂ ਬਿੱਗ ਬੀ ਉਨ੍ਹਾਂ ਦੇ ਆਟੋ ਰਿਕਸ਼ਾ ’ਚ ਸਫਰ ਵੀ ਕਰ ਚੁੱਕੇ ਹਨ।

PunjabKesari

ਬਿੱਗ ਬੀ ਦੇ ਜਨਮਦਿਨ ਮੌਕੇ ਇਸ ਵਾਰ ਵੀ ਸਤਯਵਾਨ ਜੁਹੂ ਸਥਿਤ ਉਨ੍ਹਾਂ ਦੇ ਜਲਸਾ ਬੰਗਲੇ ਦੇ ਬਾਹਰ ਆਪਣੇ ਆਟੋ ਰਿਕਸ਼ਾ ਨੂੰ ਲੈ ਕੇ ਪਹੁੰਚੇ। ਸਤਯਵਾਨ ਨੇ ਕੇਕ ਕੱਟ ਕੇ ਬਿੱਗ ਬੀ ਦਾ ਜਨਮਦਿਨ ਮਨਾਇਆ ਤੇ ਲੋਕਾਂ ਨੂੰ ਕੇਕ ਵੰਡਿਆ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News