ਕਦੇ ਹੋਟਲ ਦੇ ਕਮਰੇ 'ਚ ਰੇਖਾ ਨਾਲ ਰੰਗੇ-ਹੱਥੀਂ ਫੜ੍ਹਿਆ ਗਿਆ ਸੀ ਇਹ ਅਦਾਕਾਰ ! ਪਤਨੀ ਨੇ ਖੋਲ੍ਹਿਆ ਦਰਵਾਜ਼ਾ ਤਾਂ...

Tuesday, Jul 08, 2025 - 10:56 AM (IST)

ਕਦੇ ਹੋਟਲ ਦੇ ਕਮਰੇ 'ਚ ਰੇਖਾ ਨਾਲ ਰੰਗੇ-ਹੱਥੀਂ ਫੜ੍ਹਿਆ ਗਿਆ ਸੀ ਇਹ ਅਦਾਕਾਰ ! ਪਤਨੀ ਨੇ ਖੋਲ੍ਹਿਆ ਦਰਵਾਜ਼ਾ ਤਾਂ...

ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਰੇਖਾ ਅਕਸਰ ਅਮਿਤਾਭ ਬੱਚਨ ਨਾਲ ਆਪਣੇ ਪਿਆਰ ਕਾਰਨ ਚਰਚਾ 'ਚ ਰਹੀ ਹੈ, ਪਰ ਉਨ੍ਹਾਂ ਦੀ ਜ਼ਿੰਦਗੀ 'ਚ ਇੱਕ ਹੋਰ ਅਧਿਆਇ ਵੀ ਹੈ, ਜਿਸ ਬਾਰੇ ਘੱਟ ਲੋਕਾਂ ਨੂੰ ਪਤਾ ਹੈ। ਇਹ ਅਧਿਆਇ ਜੁੜਿਆ ਹੈ ਦੱਖਣੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਕਮਲ ਹਾਸਨ ਨਾਲ।

ਇਹ ਵੀ ਪੜ੍ਹੋ: ਜਾਣੋ ਮਾਧੁਰੀ ਦੀਕਸ਼ਿਤ ਅਤੇ ਰਿਸ਼ੀ ਕਪੂਰ ਦੀ ਜੋੜੀ ਕਿਉਂ ਕਹਿਲਾਈ 'ਮਨਹੂਸ'

ਇਹ ਗੱਲ 1981 ਦੀ ਹੈ, ਜਦ ਰੇਖਾ ਆਪਣੀ ਫਿਲਮੀ ਕਰੀਅਰ ਦੇ ਪੀਕ  'ਤੇ ਸੀ ਅਤੇ ਕਮਲ ਹਾਸਨ ਪੈਨ-ਇੰਡੀਆ ਸਟਾਰ ਬਣਨ ਦੇ ਸੁਪਨੇ ਨੂੰ ਅਮਲ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਸਨ। ਦੋਵਾਂ ਨੇ ਤਮਿਲ ਫਿਲਮ "ਮੀਨਦਮ ਕੋਕਿਲਾ" 'ਚ ਇਕੱਠੇ ਕੰਮ ਕਰਨਾ ਸ਼ੁਰੂ ਕੀਤਾ। ਫਿਲਮ ਦੀ ਸ਼ੂਟਿੰਗ ਦੌਰਾਨ ਦੋਵਾਂ ਦੀ ਨੇੜਤਾ ਵਧੀ ਅਤੇ ਇਹ ਗੱਲ ਇੰਡਸਟਰੀ 'ਚ ਗਰਮ ਮਸਾਲਾ ਬਣ ਗਈ।

ਇਹ ਵੀ ਪੜ੍ਹੋ: ਨਕਲੀ ਬੰਦੂਕ 'ਚੋਂ ਚੱਲ ਗਈ ਅਸਲੀ ਗੋਲ਼ੀ ! ਫ਼ਿਲਮ ਦੇ ਸੈੱਟ 'ਤੇ ਹੀ ਨਿਕਲ ਗਈ ਸੀ ਸੁਪਰਸਟਾਰ ਦੇ ਪੁੱਤ ਦੀ ਜਾਨ

ਇੱਕ ਰਿਪੋਰਟ ਮੁਤਾਬਕ, ਇਹ ਰਿਸ਼ਤਾ ਸਿਰਫ਼ ਅਫਵਾਹ ਨਹੀਂ ਸੀ। ਕਮਲ ਹਾਸਨ ਦੀ ਪਹਿਲੀ ਪਤਨੀ ਵਾਣੀ ਗਣਪਤੀ, ਜਿਨ੍ਹਾਂ ਨਾਲ ਕਮਲ ਦਾ 1978 'ਚ ਵਿਆਹ ਹੋਇਆ ਸੀ, ਨੇ ਚੇਨਈ ਦੇ ਚੇਲਾ ਸ਼ੈਰਾਟਨ ਹੋਟਲ 'ਚ ਦੋਹਾਂ ਨੂੰ ਇੱਕੋ ਕਮਰੇ 'ਚ ਰੰਗੇ ਹੱਥੀਂ ਫੜਿਆ ਸੀ। ਵਾਣੀ ਨੇ ਦੋਹਾਂ ਨੂੰ ਸਭ ਦੇ ਸਾਹਮਣੇ ਬਹੁਤ ਝਿੜਕਿਆ।  ਇਸ ਘਟਨਾ ਨੇ ਨਾਂ ਸਿਰਫ਼ ਇੰਡਸਟਰੀ 'ਚ ਹੰਗਾਮਾ ਮਚਾਇਆ, ਸਗੋਂ ਕਮਲ ਅਤੇ ਵਾਣੀ ਦੀ ਤਣਾਅ ਭਰੀ ਵਿਆਹੁਤਾ ਜ਼ਿੰਦਗੀ 'ਤੇ ਵੀ ਅਸਰ ਪਾਇਆ। ਇਸ ਹਾਦਸੇ ਤੋਂ ਬਾਅਦ ਰੇਖਾ ਨੂੰ 'ਮੀਨਦਮ ਕੋਕਿਲਾ' ਛੱਡਣੀ ਪਈ ਅਤੇ ਉਨ੍ਹਾਂ ਦੀ ਥਾਂ ਮਲਿਆਲਮ ਅਦਾਕਾਰਾ ਦੀਪਾ ਨੂੰ ਲਿਆ ਗਿਆ। ਹਾਲਾਂਕਿ ਇਸ ਪੂਰੀ ਘਟਨਾ ਉੱਤੇ ਕਦੇ ਵੀ ਕਿਸੇ ਪੱਖੋਂ ਸਾਫ਼ ਪੁਸ਼ਟੀ ਜਾਂ ਇਨਕਾਰ ਨਹੀਂ ਆਇਆ।

ਇਹ ਵੀ ਪੜ੍ਹੋ: ਕਪਿਲ ਸ਼ਰਮਾ ਨੇ 63 ਦਿਨਾਂ 'ਚ ਘਟਾਇਆ 11 ਕਿਲੋ ਭਾਰ, ਜਾਣੋ ਕੀ ਹੈ 21-21-21 ਫਾਰਮੂਲਾ

1988 ਵਿੱਚ ਕਮਲ ਹਾਸਨ ਅਤੇ ਵਾਣੀ ਦੀ ਵਿਆਹੁਤਾ  ਜ਼ਿੰਦਗੀ ਦਾ ਅੰਤ ਹੋ ਗਿਆ। ਉਸੇ ਸਾਲ ਕਮਲ ਨੇ ਬਾਲੀਵੁੱਡ ਅਦਾਕਾਰਾ ਸਾਰਿਕਾ ਨਾਲ ਵਿਆਹ ਕਰਵਾ ਲਿਆ। ਦਿਲਚਸਪ ਗੱਲ ਇਹ ਹੈ ਕਿ ਜਦ ਉਹ ਵਿਆਹ ਕਰ ਰਹੇ ਸਨ, ਉਦੋਂ ਸਾਰਿਕਾ 2 ਮਹੀਨੇ ਦੀ ਗਰਭਵਤੀ ਸੀ। ਦੋਹਾਂ ਦੀਆਂ ਦੋ ਧੀਆਂ ਹਨ — ਸ਼ਰੂਤੀ ਹਾਸਨ ਅਤੇ ਅਕਸ਼ਰਾ ਹਾਸਨ। ਹਾਲਾਂਕਿ ਕਮਲ ਅਤੇ ਸਾਰਿਕਾ ਦਾ ਵਿਆਹ  ਵੀ ਲੰਬੇ ਸਮੇਂ ਤੱਕ ਨਹੀਂ ਚੱਲਿਆ ਅਤੇ 2004 ਵਿੱਚ ਦੋਵੇਂ ਵੱਖ ਹੋ ਗਏ।

ਇਹ ਵੀ ਪੜ੍ਹੋ: ਇਸ ਅਦਾਕਾਰ ਨਾਲ ਰੰਗੇ ਹੱਥੀਂ ਫੜੀ ਗਈ ਸੀ ਸ਼ਵੇਤਾ ਤਿਵਾਰੀ! Ex Husband ਰਾਜਾ ਦਾ ਵੱਡਾ ਖੁਲਾਸਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News