''ਬਿੱਗ ਬੌਸ 14'' ਦੇ ਇਹ ਮੀਮਜ਼ ਟਵਿੱਟਰ ''ਤੇ ਮਚਾ ਰਹੇ ਹਨ ਧੂਮ, ਵੇਖ ਨਿਕਲੇਗਾ ਹਾਸਾ

09/22/2020 10:19:18 AM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖ਼ਾਨ ਦੇ ਸਭ ਤੋਂ ਵਿਵਦਾਤ ਰਿਐਲਿਟੀ ਸ਼ੋਅ 'ਬਿੱਗ ਬੌਸ 14' ਦਾ ਗ੍ਰੈਂਡ ਪ੍ਰੀਮੀਅਰ 3 ਅਕਤੂਬਰ ਨੂੰ ਹੋਵੇਗਾ। ਇਸ ਸ਼ੋਅ ਦੇ ਪ੍ਰੀਮਿਅਰ ਦਾ ਐਲਾਨ ਹੁੰਦੇ ਹੀ ਜਿਵੇਂ ਸੋਸ਼ਲ ਮੀਡੀਆ 'ਤੇ ਇਸ ਨਾਲ ਜੁੜੇ ਮੀਮਜ਼ ਦਾ ਹੜ੍ਹ ਆ ਗਿਆ। ਯੂਜ਼ਰਜ਼ ਨੇ ਇਸ ਸ਼ੋਅ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਇਸ ਲਈ ਪਹਿਲਾਂ ਤੋਂ ਲੋਕਪ੍ਰਿਯ ਤਸਵੀਰਾਂ ਨੂੰ ਥੋੜ੍ਹਾ ਬਦਲ ਕੇ 'ਬਿੱਗ ਬੌਸ' ਦੇ ਮੀਮਜ਼ 'ਚ ਬਦਲਿਆ ਗਿਆ ਹੈ। ਇਸ ਕਾਰਨ ਤੋਂ #BiggBoss14 ਟਰੈਂਡ ਕਰ ਰਿਹਾ ਹੈ।

ਸਲਮਾਨ ਖ਼ਾਨ ਇਸ ਸ਼ੋਅ ਦੇ ਪ੍ਰੋਮੋ 'ਚ ਇਹ ਕਹਿੰਦਿਆਂ ਹੋਏ ਨਜ਼ਰ ਆ ਰਹੇ ਹਨ, 'ਬੋਰੀਅਤ ਹੋਵੇਗੀ ਚਕਨਾਚੂਰ, ਟੈਨਸ਼ਨ ਦਾ ਉਡੇਗਾ ਫਿਊਜ਼, ਸਟ੍ਰੈੱਸ ਦਾ ਵਜੇਗਾ ਬੈਂਡ, ਹੋਪਲੈਸਨੈੱਸ ਦੀ ਵੱਜੇਗੀ ਪੂੰਗੀ, ਕਿਉਂਕਿ ਹੁਣ ਸੀਨ ਪਲੇਟਗਾ। ਚੈੱਨਲ ਨੇ ਵੀ ਪ੍ਰੋਮੋ ਸਾਂਝਾ ਕਰਦਿਆਂ ਟਵਿੱਟਰ ਹੈਂਡਲ 'ਤੇ ਲਿਖਿਆ, 2020 ਹੀ ਹਰ ਸਮੱਸਿਆ ਨੂੰ ਚਕਨਾਚੂਰ ਕਰਨ ਆ ਰਿਹਾ ਹੈ 'ਬਿੱਗ ਬੌਸ' #BB14 ਗ੍ਰੈਂਡ ਪ੍ਰੀਮਿਅਰ 3 ਅਕਤੂਬਰ ਸ਼ਨੀਵਾਰ ਰਾਤ ਸਿਰਫ਼ ਕਲਰਜ਼ 'ਤੇ।'

ਦੱਸ ਦਈਏ ਕਿ 'ਬਿੱਗ ਬੌਸ 13' ਦੇ ਜੇਤੂ ਸਿਧਾਰਥ ਸ਼ੁਕਲਾ ਇਸ ਵਾਰ ਸਲਮਾਨ ਖ਼ਾਨ ਦੇ ਕੋ-ਹੋਸਟ ਦੇ ਰੂਪ 'ਚ ਨਜ਼ਰ ਆ ਸਕਦੇ ਹਨ। ਇਸ ਤੋਂ ਇਲਾਵਾ 'ਬਿੱਗ ਬੌਸ 14' ਦੇ ਸੰਭਾਵਿਤ ਕੰਟੈਸਟੈਂਟ ਨੂੰ ਲੈ ਕੇ ਅਟਕਲਾਂ ਦਾ ਦੌਰ ਜਾਰੀ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਜੈਸਮੀਨ ਭਸੀਨ, ਪਵਿੱਤਰ ਪੂਨੀਆ, ਨਿਸ਼ਾਂਤ ਮਲਕਾਨੀ, ਵਿਵਅਨ ਡੀਸੇਨਾ, ਸ਼ਾਂਤੀਪ੍ਰਿਆ, ਸਾਰਾ ਗੁਰਪਾਲ ਤੇ ਪਰਲ ਵੀ ਪੂਰੀ ਵਰਗੀਆਂ ਹਸਤੀਆਂ ਇਸ ਸ਼ੋਅ 'ਚ ਨਜ਼ਰ ਆ ਸਕਦੀਆਂ ਹਨ।

ਐਸ਼ਵਰਿਆ ਰਾਏ ਬੱਚਨ ਦੀ ਹਮਸ਼ਕਲ ਸਨੇਹਾ ਉੱਲਾਲ ਦੇ ਵੀ ਸ਼ੋਅ 'ਚ ਆਉਣ ਦੀ ਖ਼ਬਰ ਹੈ। ਇਸ ਵਾਰ ਕੌਣ-ਕੌਣ ਸ਼ੋਅ 'ਚ ਨਜ਼ਰ ਆਵੇਗਾ ਇਸ ਦਾ ਖ਼ੁਲਾਸਾ 1 ਅਕਤੂਬਰ ਨੂੰ ਹੋਵੇਗਾ ਜਦੋਂ ਸਲਮਾਨ ਖ਼ਾਨ ਇਸ ਦਾ ਗ੍ਰੈਂਡ ਪ੍ਰੀਮੀਅਰ ਸ਼ੂਟ ਕਰਨਗੇ।

'ਬਿੱਗ ਬੌਸ 14' ਨਾਲ ਜੁੜੇ ਜੋ ਮੀਮਜ਼ ਇਸ ਸਮੇਂ ਇੰਟਰਨੈੱਟ 'ਤੇ ਧੂਮ ਮਚਾ ਰਹੇ ਹਨ, ਉਨ੍ਹਾਂ 'ਚ ਬਾਬੂ ਰਾਵ ਤੋਂ ਲੈ ਕੇ ਸੁਗਰੀਵ ਸਭ ਸ਼ਾਮਲ ਹਨ।


sunita

Content Editor

Related News