ਫ਼ਿਲਮ ‘ਦਿ ਵੈਕਸੀਨ ਵਾਰ’ ਦਾ ਪਹਿਲਾ ਸ਼ਾਨਦਾਰ ਪੋਸਟਰ ਆਇਆ ਸਾਹਮਣੇ

09/10/2023 12:32:41 PM

ਮੁੰਬਈ (ਬਿਊਰੋ)– ਅਮਰੀਕਾ ’ਚ ਹਰ ਸਕ੍ਰੀਨਿੰਗ ’ਤੇ ਤਾੜੀਆਂ ਹਾਸਲ ਕਰਨ ਤੋਂ ਬਾਅਦ ਪੱਲਵੀ ਜੋਸ਼ੀ ਤੇ ਵਿਵੇਕ ਰੰਜਨ ਅਗਨੀਹੋਤਰੀ ਦੀ ਗਤੀਸ਼ੀਲ ਜੋੜੀ ਭਾਰਤ ’ਚ ਇਕ ਸ਼ਾਨਦਾਰ ਪ੍ਰਚਾਰ ਮੁਹਿੰਮ ਦੇ ਨਾਲ ‘ਦਿ ਵੈਕਸੀਨ ਵਾਰ’ ਨੂੰ ਨਵੀਆਂ ਉਚਾਈਆਂ ’ਤੇ ਲਿਜਾਣ ਲਈ ਪੂਰੀ ਤਰ੍ਹਾਂ ਤਿਆਰ ਹੈ। ਫ਼ਿਲਮ ਨੂੰ ਲੈ ਕੇ ਉਮੀਦਾਂ ਸਿਖਰਾਂ ’ਤੇ ਪਹੁੰਚ ਗਈਆਂ ਹਨ ਕਿਉਂਕਿ ਟੀਮ ਨੇ ਇਸ ਮੋਸਟ ਅਵੇਟਿਡ ਫ਼ਿਲਮ ਦਾ ਪਹਿਲਾ ਪੋਸਟਰ ਰਿਲੀਜ਼ ਕਰ ਦਿੱਤਾ ਹੈ।

‘ਦਿ ਵੈਕਸੀਨ ਵਾਰ’ ਨੇ ਪਹਿਲਾਂ ਹੀ ਅੰਤਰਰਾਸ਼ਟਰੀ ਮੰਚ ’ਤੇ ਧੂਮ ਮਚਾ ਦਿੱਤੀ ਹੈ ਤੇ ਸੰਯੁਕਤ ਰਾਜ ਅਮਰੀਕਾ ’ਚ ਸਕ੍ਰੀਨਿੰਗ ’ਤੇ ਸਟੈਂਡਿੰਗ ਓਵੇਸ਼ਨ ਪ੍ਰਾਪਤ ਕਰ ਚੁੱਕੀ ਹੈ। ਹੁਣ, ਜਿਵੇਂ-ਜਿਵੇਂ ਫ਼ਿਲਮ ਭਾਰਤ ’ਚ ਪ੍ਰਮੋਸ਼ਨ ਲਈ ਤਿਆਰ ਹੋ ਰਹੀ ਹੈ, ਉਮੀਦਾਂ ਵੱਧ ਰਹੀਆਂ ਹਨ।

ਇਹ ਖ਼ਬਰ ਵੀ ਪੜ੍ਹੋ : 'ਜਵਾਨ' ਦੀ ਰਿਲੀਜ਼ਿੰਗ ਦੌਰਾਨ ਅਮਿਤਾਭ ਬੱਚਨ ਨੇ ਸ਼ਾਹਰੁਖ ਖ਼ਾਨ ਨੂੰ ਆਖਿਆ 'ਦੇਸ਼ ਦੀ ਧੜਕਣ'

ਵਿਵੇਕ ਰੰਜਨ ਅਗਨੀਹੋਤਰੀ ਵਲੋਂ ਨਿਰਦੇਸ਼ਿਤ ‘ਦਿ ਵੈਕਸੀਨ ਵਾਰ’ ’ਚ ਅਨੁਪਮ ਖੇਰ, ਨਾਨਾ ਪਾਟੇਕਰ, ਸਪਤਮੀ ਗੌੜਾ ਤੇ ਪੱਲਵੀ ਜੋਸ਼ੀ ਮੁੱਖ ਭੂਮਿਕਾਵਾਂ ’ਚ ਹਨ। ਪੱਲਵੀ ਜੋਸ਼ੀ ਤੇ ਆਈ. ਐੱਮ. ਬੁੱਧ ਵਲੋਂ ਨਿਰਮਿਤ, ਇਹ ਫ਼ਿਲਮ ਹਿੰਦੀ, ਤਾਮਿਲ ਤੇ ਤੇਲਗੂ ’ਚ ਰਿਲੀਜ਼ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News