12 ਸਾਲਾਂ ਇੱਕਲੀ ਮਨਾਂ ਰਹੀ ਗੋਵਿੰਦਾ ਪਤਨੀ ਆਪਣਾ ਜਨਮਦਿਨ, ਖੁਦ ਖੋਲ੍ਹਿਆ ਭੇਤ

Thursday, Feb 27, 2025 - 01:19 PM (IST)

12 ਸਾਲਾਂ ਇੱਕਲੀ ਮਨਾਂ ਰਹੀ ਗੋਵਿੰਦਾ ਪਤਨੀ ਆਪਣਾ ਜਨਮਦਿਨ, ਖੁਦ ਖੋਲ੍ਹਿਆ ਭੇਤ

ਮੁੰਬਈ- ਮਸ਼ਹੂਰ ਬਾਲੀਵੁੱਡ ਅਦਾਕਾਰ ਗੋਵਿੰਦਾ ਅਤੇ ਉਨ੍ਹਾਂ ਦੀ ਪਤਨੀ ਸੁਨੀਤਾ ਆਹੂਜਾ ਵਿਚਕਾਰ ਤਲਾਕ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਦੇ ਵਿਆਹ ਨੂੰ ਲਗਭਗ 37 ਸਾਲ ਹੋ ਗਏ ਹਨ ਪਰ ਉਨ੍ਹਾਂ ਦੇ ਤਲਾਕ ਦੀ ਤਾਜ਼ਾ ਖ਼ਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਪ੍ਰਸ਼ੰਸਕ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਕੀ ਸੱਚਮੁੱਚ ਉਨ੍ਹਾਂ ਦੇ ਰਿਸ਼ਤੇ 'ਚ ਤਰੇੜ ਆ ਗਈ ਹੈ? ਇਨ੍ਹਾਂ ਅਫਵਾਹਾਂ ਦੇ ਵਿਚਕਾਰ, ਸੁਨੀਤਾ ਨੇ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਇੱਕ ਇੰਟਰਵਿਊ 'ਚ ਸੁਨੀਤਾ ਨੇ ਦੱਸਿਆ ਕਿ ਉਹ ਲਗਭਗ 12 ਸਾਲਾਂ ਤੋਂ ਆਪਣਾ ਜਨਮਦਿਨ ਇਕੱਲੀ ਹੀ ਮਨਾ ਰਹੀ ਹੈ। ਆਓ ਜਾਣਦੇ ਹਾਂ ਕਿ ਸੁਨੀਤਾ ਇੰਨੇ ਸਾਲਾਂ ਤੋਂ ਆਪਣਾ ਜਨਮਦਿਨ ਇਕੱਲੀ ਕਿਉਂ ਮਨਾ ਰਹੀ ਸੀ?

ਇਹ ਵੀ ਪੜ੍ਹੋ-ਮਸ਼ਹੂਰ ਅਦਾਕਾਰ ਨੂੰ ਕੀਤਾ ਗਿਆ ਗ੍ਰਿਫਤਾਰ, ਜਾਣੋ ਕੀ ਹੈ ਮਾਮਲਾ

12 ਸਾਲਾਂ ਤੋਂ ਇਕੱਲੀ ਮਨਾ ਰਹੀ ਹੈ ਆਪਣਾ ਜਨਮਦਿਨ! 
ਸੁਨੀਤਾ ਆਹੂਜਾ ਨੇ ਦੱਸਿਆ ਕਿ ਪਿਛਲੇ 12 ਸਾਲਾਂ ਤੋਂ ਉਹ ਆਪਣਾ ਜਨਮਦਿਨ ਇਕੱਲੀ ਹੀ ਮਨਾ ਰਹੀ ਹੈ। ਆਮ ਤੌਰ 'ਤੇ ਲੋਕ ਇਸ ਦਿਨ ਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਮਨਾਉਂਦੇ ਹਨ, ਪਰ ਸੁਨੀਤਾ ਨੇ ਆਪਣੀ ਵੱਖਰੀ ਕਹਾਣੀ ਦੱਸੀ। ਉਸ ਨੇ ਕਿਹਾ, "ਮੈਂ ਆਪਣੀ ਪੂਰੀ ਜ਼ਿੰਦਗੀ ਆਪਣੇ ਬੱਚਿਆਂ ਅਤੇ ਪਰਿਵਾਰ ਲਈ ਦੇ ਦਿੱਤੀ ਪਰ ਹੁਣ ਜਦੋਂ ਬੱਚੇ ਵੱਡੇ ਹੋ ਗਏ ਹਨ, ਮੈਂ ਆਪਣੇ ਲਈ ਜਿਊਣਾ ਚਾਹੁੰਦੀ ਹਾਂ।"ਸੁਨੀਤਾ ਨੇ ਅੱਗੇ ਕਿਹਾ ਕਿ ਉਹ ਆਪਣੇ ਜਨਮਦਿਨ 'ਤੇ ਕਿਸੇ ਮੰਦਰ ਜਾਂ ਗੁਰਦੁਆਰੇ ਵਿੱਚ ਪ੍ਰਾਰਥਨਾ ਕਰਕੇ ਆਪਣੇ ਦਿਨ ਦੀ ਸ਼ੁਰੂਆਤ ਕਰਦੀ ਹੈ। ਪਰ ਸ਼ਾਮ ਨੂੰ, ਉਹ ਆਪਣੀ ਮਨਪਸੰਦ ਵਾਈਨ ਦੀ ਬੋਤਲ ਖੋਲ੍ਹਦੀ ਹੈ, ਕੇਕ ਕੱਟਦੀ ਹੈ ਅਤੇ ਇਕੱਲੀ ਜਸ਼ਨ ਮਨਾਉਂਦੀ ਹੈ। ਉਹ ਹੱਸ ਪਈ ਅਤੇ ਬੋਲੀ, "ਜਿਵੇਂ ਹੀ 8 ਵੱਜਦੇ ਹਨ, ਮੈਂ ਬੋਤਲ ਖੋਲ੍ਹਦੀ ਹਾਂ, ਕੇਕ ਕੱਟਦੀ ਹਾਂ ਅਤੇ ਆਨੰਦ ਮਾਣਦੀ ਹਾਂ।"

ਇਹ ਵੀ ਪੜ੍ਹੋ- ਗੁੱਸੇ 'ਚ ਦੋਸਤ ਨੇ ਵੱਢਿਆ ਕੰਨ, ਹਸਪਤਾਲ ਪੁੱਜਿਆ ਮਸ਼ਹੂਰ ਫ਼ਿਲਮਮੇਕਰ

ਵਕੀਲ ਨੇ ਦੱਸੀ ਸੱਚਾਈ
ਲਲਿਤ ਬਿੰਦਲ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਕਿ ਲਗਭਗ ਛੇ ਮਹੀਨੇ ਪਹਿਲਾਂ, ਗੋਵਿੰਦਾ ਅਤੇ ਉਸਦੀ ਪਤਨੀ ਸੁਨੀਤਾ ਵਿਚਕਾਰ ਮਤਭੇਦ ਸਨ, ਜਿਸ ਕਾਰਨ ਤਲਾਕ ਵਰਗੀ ਸਥਿਤੀ ਪੈਦਾ ਹੋ ਰਹੀ ਸੀ। ਉਨ੍ਹਾਂ ਅਨੁਸਾਰ, ਮਾਮਲਾ ਪਰਿਵਾਰਕ ਅਦਾਲਤ ਤੱਕ ਪਹੁੰਚ ਗਿਆ ਸੀ, ਪਰ ਹੁਣ ਦੋਵਾਂ ਨੇ ਆਪਣੇ ਰਿਸ਼ਤੇ ਵਿੱਚ ਸੁਧਾਰ ਲਿਆ ਹੈ। ਉਸਨੇ ਦੱਸਿਆ ਕਿ ਨਵੇਂ ਸਾਲ 'ਤੇ ਉਹ ਸਾਰੇ ਨੇਪਾਲ ਦੇ ਪਸ਼ੂਪਤੀਨਾਥ ਮੰਦਰ ਵਿੱਚ ਪੂਜਾ ਕਰਨ ਗਏ ਸਨ। ਜਿਸ ਤੋਂ ਇਹ ਸਪੱਸ਼ਟ ਹੈ ਕਿ ਇਹ ਜੋੜਾ ਹੁਣ ਇਕੱਠੇ ਹੈ ਅਤੇ ਉਨ੍ਹਾਂ ਦਾ ਰਿਸ਼ਤਾ ਹੋਰ ਵੀ ਮਜ਼ਬੂਤ ​​ਹੋ ਰਿਹਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Priyanka

Content Editor

Related News