''Son of Sardaar 2'' ਦੀ ਸ਼ੂਟਿੰਗ ਹੋਈ ਸ਼ੁਰੂ, ਸੈੱਟ ਤੋਂ ਪਹਿਲੀ ਤਸਵੀਰ ਆਈ ਸਾਹਮਣੇ

Tuesday, Jul 23, 2024 - 05:14 PM (IST)

''Son of Sardaar 2'' ਦੀ ਸ਼ੂਟਿੰਗ ਹੋਈ ਸ਼ੁਰੂ, ਸੈੱਟ ਤੋਂ ਪਹਿਲੀ ਤਸਵੀਰ ਆਈ ਸਾਹਮਣੇ

ਮੁੰਬਈ- ਅਦਾਕਾਰ ਅਜੇ ਦੇਵਗਨ ਦੀ ਫ਼ਿਲਮ 'ਸਨ ਆਫ ਸਰਦਾਰ 2' ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ। ਇਹ ਸੁਣ ਕੇ ਪ੍ਰਸ਼ੰਸਕ ਖੁਸ਼ ਹੋ ਜਾਣਗੇ। ਇਹ ਫ਼ਿਲਮ 2012 'ਚ ਰਿਲੀਜ਼ ਹੋਈ ਫ਼ਿਲਮ 'ਸਨ ਆਫ ਸਰਦਾਰ' ਦਾ ਸੀਕਵਲ ਹੈ। ਦਰਸ਼ਕ ਇਸ ਦੇ ਦੂਜੇ ਭਾਗ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਤੋਂ ਇਲਾਵਾ ਫ਼ਿਲਮ ਦੇ ਸੈੱਟ ਦੀਆਂ ਕੁਝ ਤਸਵੀਰਾਂ ਵੀ ਲੀਕ ਹੋਈਆਂ ਹਨ। ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

PunjabKesari

ਫ਼ਿਲਮ 'ਸਨ ਆਫ ਸਰਦਾਰ 2' ਦੇ ਨਵੇਂ ਅਪਡੇਟਸ ਹਰ ਰੋਜ਼ ਆਉਂਦੇ ਰਹਿੰਦੇ ਹਨ। ਇਸ ਫ਼ਿਲਮ 'ਚ ਅਜੇ ਦੇਵਗਨ ਦੇ ਨਾਲ-ਨਾਲ ਮ੍ਰਿਣਾਲ ਠਾਕੁਰ, ਸੰਜੇ ਦੱਤ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ। ਹੁਣ ਖ਼ਬਰ ਹੈ ਕਿ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ ਅਤੇ ਸ਼ੂਟਿੰਗ ਸ਼ੁਰੂ ਹੋਣ ਤੋਂ ਬਾਅਦ ਸੈੱਟ ਤੋਂ ਕੁਝ ਤਸਵੀਰਾਂ ਵੀ ਲੀਕ ਹੋ ਗਈਆਂ ਹਨ। ਇਸ 'ਚ ਮ੍ਰਿਣਾਲ ਠਾਕੁਰ ਪੰਜਾਬੀ ਲੁੱਕ 'ਚ ਨਜ਼ਰ ਆ ਸਕਦੀ ਹੈ। ਉਸ ਨੇ ਪਿੰਕ ਕਲਰ ਦਾ ਸੂਟ ਪਾਇਆ ਹੋਇਆ ਹੈ। ਇਸ 'ਚ ਉਹ ਕਾਫੀ ਸਮਾਰਟ ਨਜ਼ਰ ਆ ਰਹੀ ਹੈ। ਇਸ ਤਸਵੀਰ ਨੂੰ ਦੇਖ ਕੇ ਪ੍ਰਸ਼ੰਸਕ ਵੀ ਖੁਸ਼ ਹਨ।

ਇਹ ਖ਼ਬਰ ਵੀ ਪੜ੍ਹੋ -ਕੰਗਨਾ ਰਣੌਤ ਨੇ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਕੀਤਾ ਸਮਰਥਨ, ਕਾਲ ਗਰਲ ਕਹਿਣ ਵਾਲਿਆਂ ਨੂੰ ਲਗਾਈ ਫਟਕਾਰ

ਦੱਸ ਦਈਏ ਕਿ ਫ਼ਿਲਮ 'ਸਨ ਆਫ ਸਰਦਾਰ 2' ਦਾ ਨਿਰਦੇਸ਼ਨ ਵਿਜੇ ਅਰੋੜਾ ਨੇ ਕੀਤਾ ਹੈ। ਇਸ ਫ਼ਿਲਮ ਦੀ ਰਿਲੀਜ਼ ਡੇਟ ਦੇ ਬਾਰੇ 'ਚ ਖਬਰ ਹੈ ਕਿ ਇਹ ਅਗਲੇ ਸਾਲ 2025 'ਚ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ ਪਰ ਅਜੇ ਤੱਕ ਇਸ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। 
 


author

Priyanka

Content Editor

Related News