ਪੱਛਮੀ ਬੰਗਾਲ ’ਚ ‘ਕੇਰਲਾ ਸਟੋਰੀ’ ਸਿਰਫ਼ ਇਕ ਸਿਨੇਮਾ ਘਰ ’ਚ ਪ੍ਰਦਰਸ਼ਿਤ

Friday, May 26, 2023 - 01:49 PM (IST)

ਕੋਲਕਾਤਾ (ਭਾਸ਼ਾ) - ਫ਼ਿਲਮ ‘ਦਿ ਕੇਰਲਾ ਸਟੋਰੀ’ ਪੱਛਮੀ ਬੰਗਾਲ ਦੇ ਸਿਰਫ ਇਕ ਥੀਏਟਰ ’ਚ ਦਿਖਾਈ ਜਾ ਰਹੀ ਹੈ ਪਰ ਇਸ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਭਾਰਤ-ਬੰਗਲਾਦੇਸ਼ ਸਰਹੱਦ ਨੇੜੇ ਉੱਤਰੀ 24 ਪਰਗਨਾ ਜ਼ਿਲੇ ਦੇ ਬਨਗਾਓਂ ਸ਼ਹਿਰ ਦੇ ‘ਸ਼੍ਰੀਰਾਮ ਸਿਨੇਮਾ ਹਾਲ’ ’ਚ 20 ਮਈ ਤੋਂ ਫ਼ਿਲਮ ਦਾ ਪ੍ਰਦਰਸ਼ਨ ਕਰ ਰਿਹਾ ਹੈ ਅਤੇ ਫ਼ਿਲਮ ਦੇ ਨਾਲ ‘ਡਿਕਲੇਮਰ’ ਚੱਲ ਰਿਹਾ ਹੈ ਕਿ ਇਹ ‘ਕਾਲਪਨਿਕ ਘਟਨਾਵਾਂ’ ’ਤੇ ਅਧਾਰਿਤ ਹੈ।

ਇਹ ਖ਼ਬਰ ਵੀ ਪੜ੍ਹੋ : ਬੈਗ ਲੈ ਕੇ ਸਕੂਟਰ ਤੋਂ ਰਾਸ਼ਨ ਲੈਣ ਨਿਕਲੇ ਅਰਿਜੀਤ ਸਿੰਘ, ਦਿਲ ਨੂੰ ਛੂਹ ਰਹੀ ਸਾਦਗੀ ਭਰੀ ਵੀਡੀਓ

‘ਦਿ ਕੇਰਲ ਸਟੋਰੀ’ ਦੀ ਗੱਲ ਕਰੀਏ ਤਾਂ ਇਹ ਫ਼ਿਲਮ ਆਈ. ਐੱਸ. ਆਈ. ਐੱਸ. ’ਚ ਭਰਤੀ ਹੋਣ ਵਾਲੀਆਂ ਬੇਸਹਾਰਾ ਔਰਤਾਂ ਦੀ ਕਹਾਣੀ ਨੂੰ ਦਰਸਾਉਂਦੀ ਹੈ। ਇਸ ਫ਼ਿਲਮ ’ਚ ਅਦਾ ਸ਼ਰਮਾ ਦੀ ਬਿਹਤਰੀਨ ਅਦਾਕਾਰੀ ਦੇਖਣ ਨੂੰ ਮਿਲੀ, ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਵੀ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਮੁਸ਼ਕਿਲਾਂ ’ਚ ਘਿਰੀ ‘ਦਿ ਕੇਰਲ ਸਟੋਰੀ’ ਦੀ ਅਦਾ ਸ਼ਰਮਾ, ਕਾਨਟੈਕਟ ਡਿਟੇਲ ਹੋਈ ਆਨਲਾਈਨ ਲੀਕ

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News