ਮੁਸ਼ਕਿਲਾਂ ’ਚ ਘਿਰੀ ‘ਦਿ ਕੇਰਲ ਸਟੋਰੀ’ ਦੀ ਅਦਾ ਸ਼ਰਮਾ, ਕਾਨਟੈਕਟ ਡਿਟੇਲ ਹੋਈ ਆਨਲਾਈਨ ਲੀਕ

05/25/2023 10:23:07 AM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਅਦਾ ਸ਼ਰਮਾ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਦਿ ਕੇਰਲ ਸਟੋਰੀ’ ਦੀ ਸਫਲਤਾ ਤੋਂ ਕਾਫੀ ਖ਼ੁਸ਼ ਹੈ। ਹਾਲਾਂਕਿ ਸਫਲਤਾ ਦੇ ਨਾਲ-ਨਾਲ ਅਦਾ ਨੂੰ ਕੁਝ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਦਰਅਸਲ, ਹਾਲ ਹੀ ’ਚ ਅਦਾਕਾਰਾ ਦੇ ਨਿੱਜੀ ਸੰਪਰਕ ਵੇਰਵੇ ਆਨਲਾਈਨ ਲੀਕ ਹੋਏ ਹਨ, ਜਿਸ ਤੋਂ ਬਾਅਦ ਅਦਾ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਅਦਾ ਦਾ ਇਹ ਵੇਰਵਾ ‘ਜਾਮੁੰਡਾ_ਬੋਲਤੇ’ ਨਾਮ ਦੇ ਇਕ ਇੰਸਟਾਗ੍ਰਾਮ ਯੂਜ਼ਰ ਵਲੋਂ ਇੰਸਟਾਗ੍ਰਾਮ ’ਤੇ ਲੀਕ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਸ ਯੂਜ਼ਰ ਨੇ ਅਦਾ ਦਾ ਨਵਾਂ ਸੰਪਰਕ ਨੰਬਰ ਲੀਕ ਕਰਨ ਦੀ ਧਮਕੀ ਵੀ ਦਿੱਤੀ ਹੈ। ਹਾਲਾਂਕਿ, ਜਿਸ ਅਕਾਊਂਟ ਤੋਂ ਨੰਬਰ ਲੀਕ ਹੋਇਆ ਸੀ, ਉਸ ਨੂੰ ਡਿਐਕਟੀਵੇਟ ਕਰ ਦਿੱਤਾ ਗਿਆ ਹੈ ਪਰ ਹੁਣ ਇਹ ਪੋਸਟ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਹੈ। ਜਿਸ ’ਤੇ ਕਈ ਲੋਕਾਂ ਨੇ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਇਸ ਦੇ ਨਾਲ ਹੀ ਅਦਾਕਾਰਾ ਦੇ ਪ੍ਰਸ਼ੰਸਕ ਵੀ ਮੁੰਬਈ ਸਾਈਬਰ ਸੈੱਲ ਤੋਂ ਇਸ ਯੂਜ਼ਰ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਬੈਗ ਲੈ ਕੇ ਸਕੂਟਰ ਤੋਂ ਰਾਸ਼ਨ ਲੈਣ ਨਿਕਲੇ ਅਰਿਜੀਤ ਸਿੰਘ, ਦਿਲ ਨੂੰ ਛੂਹ ਰਹੀ ਸਾਦਗੀ ਭਰੀ ਵੀਡੀਓ

ਵਰਕ ਫਰੰਟ ਦੀ ਗੱਲ ਕਰੀਏ ਤਾਂ ‘ਦਿ ਕੇਰਲ ਸਟੋਰੀ’ ਤੋਂ ਬਾਅਦ ਅਦਾ ਸ਼ਰਮਾ ਹੁਣ ਸ਼੍ਰੇਅਸ ਤਲਪੜੇ ਦੇ ਨਾਲ ‘ਦਿ ਗੇਮ ਆਫ ਚੈਮੇਲੀਅਨ’ ’ਚ ਨਜ਼ਰ ਆਵੇਗੀ। ਅਦਾ ਇਸ ਫ਼ਿਲਮ ’ਚ ਪੁਲਸ ਅਫਸਰ ਦੀ ਭੂਮਿਕਾ ’ਚ ਨਜ਼ਰ ਆਵੇਗੀ। ਦੱਸ ਦੇਈਏ ਕਿ ਅਦਾ ਤੇ ਸ਼੍ਰੇਅਸ ਦੀ ਇਹ ਫ਼ਿਲਮ ਵਿਵਾਦਿਤ ਇੰਟਰਨੈੱਟ ਗੇਮ ‘ਬਲੂ ਵ੍ਹੇਲ ਚੈਲੇਂਜ’ ’ਤੇ ਆਧਾਰਿਤ ਹੈ। ਇਸ ਫ਼ਿਲਮ ਬਾਰੇ ਗੱਲ ਕਰਦਿਆਂ ਅਦਾ ਨੇ ਕਿਹਾ ਸੀ ਕਿ ਇਸ ਤੋਂ ਪਹਿਲਾਂ ਮੈਂ ‘ਕਮਾਂਡੋ’ ’ਚ ਵੀ ਪੁਲਸ ਦੀ ਭੂਮਿਕਾ ਨਿਭਾਅ ਚੁੱਕੀ ਹਾਂ ਪਰ ਇਸ ਫ਼ਿਲਮ ਦਾ ਸਿਪਾਹੀ ਕੁਝ ਵੱਖਰਾ ਹੈ।

‘ਦਿ ਕੇਰਲ ਸਟੋਰੀ’ ਦੀ ਗੱਲ ਕਰੀਏ ਤਾਂ ਇਹ ਫ਼ਿਲਮ ਆਈ. ਐੱਸ. ਆਈ. ਐੱਸ. ’ਚ ਭਰਤੀ ਹੋਣ ਵਾਲੀਆਂ ਬੇਸਹਾਰਾ ਔਰਤਾਂ ਦੀ ਕਹਾਣੀ ਨੂੰ ਦਰਸਾਉਂਦੀ ਹੈ। ਇਸ ਫ਼ਿਲਮ ’ਚ ਅਦਾ ਸ਼ਰਮਾ ਦੀ ਬਿਹਤਰੀਨ ਅਦਾਕਾਰੀ ਦੇਖਣ ਨੂੰ ਮਿਲੀ, ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਵੀ ਕੀਤਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News