ਕਿਸਮਤ ਬਦਲਣ ਲਈ ਹੋ ਜਾਓ ਤਿਆਰ, ''ਕੌਣ ਬਣੇਗਾ ਕਰੌੜਪਤੀ'' ਸ਼ੋਅ ਇਸ ਤਾਰੀਖ਼ ਤੋਂ ਹੋ ਰਿਹੈ ਸ਼ੁਰੂ

08/11/2021 10:43:27 AM

ਮੁੰਬਈ : ਟੀਵੀ ਦਾ ਮਸ਼ਹੂਰ ਕੁਇੰਜ਼ ਸ਼ੋਅ ਯਾਨੀ 'ਕੌਣ ਬਣੇਗਾ ਕਰੋੜਪਤੀ' ਨਾ ਸਿਰਫ਼ ਦਰਸ਼ਕਾਂ ਦੇ ਗਿਆਨ ਨੂੰ ਵਧਾਉਂਦਾ ਹੈ ਬਲਕਿ ਲੋਕਾਂ ਦੇ ਕਈ ਅਧੂਰੇ ਸੁਫ਼ਨਿਆਂ ਨੂੰ ਵੀ ਪੂਰਾ ਕਰਦਾ ਹੈ। ਮਹਾਨਾਇਕ ਅਮਿਤਾਭ ਬੱਚਨ ਹੋਸਟਿਡ 'ਕੌਣ ਬਣੇਗਾ ਕਰੋੜਪਤੀ' ਸ਼ੋਅ ਹਮੇਸ਼ਾ ਤੋਂ ਦਰਸ਼ਕਾਂ ਦਾ ਪਸੰਦੀਦਾ ਰਿਹਾ ਹੈ। ਇਸ ਦਾ ਹਰ ਕਿਸੇ ਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਸ਼ੋਅ ਵਿਚ ਕਈ ਕੰਟੈਸਟੈਂਟ ਜਾਂ ਤਾਂ ਮੋਟੀ ਰਕਮ ਜਿੱਤਣ ਦੀ ਖੁਆਇਸ਼ ਲੈ ਕੇ ਆਉਂਦੇ ਹਨ ਤਾਂ ਕਈ ਸਿਰਫ਼ ਬਿੱਗ ਬੀ ਝਲਕ ਵੇਖਣ ਲਈ। ਜੇਕਰ ਤੁਸੀਂ ਵੀ ਬਿੱਗ ਬੀ ਅਮਿਤਾਭ ਬੱਚਨ ਨੂੰ ਮਿਲਣ ਦੀ ਖੁਆਇਸ਼ ਦੇ ਨਾਲ ਹੀ ਮੋਟੀ ਰਕਮ ਕਮਾਉਣੀ ਚਾਹੁੰਦੇ ਹੋ ਤਾਂ ਹੁਣ ਤੁਹਾਡਾ ਇੰਤਜ਼ਾਰ ਖ਼ਤਮ ਹੋਇਆ। 'ਕੌਣ ਬਣੇਗਾ ਕਰੋੜਪਤੀ' ਜਲਦ ਹੀ ਸ਼ੁਰੂ ਹੋਣ ਵਾਲਾ ਹੈ।

 

ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ 'ਕੌਣ ਬਣੇਗਾ ਕਰੋੜਪਤੀ 13' ਦਾ ਪ੍ਰੋਮੋ ਸ਼ੇਅਰ ਕੀਤਾ ਹੈ। ਕਰੋੜਪਤੀ ਦੇ ਇਸ ਨਵੇਂ ਪ੍ਰੋਮੋ ਨੂੰ ਨਿਰਾਲੇ ਅੰਦਾਜ਼ 'ਚ ਰਿਲੀਜ਼ ਕੀਤਾ ਗਿਆ ਹੈ। ਇਸ ਪ੍ਰੋਮੋ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਸ਼ੇਅਰ ਕੀਤਾ ਗਿਆ ਪ੍ਰੋਮੋ ਦਾ ਇਹ ਤੀਸਰਾ ਪਾਰਟ ਹੈ। ਇਸ ਨੂੰ ਸ਼ੇਅਰ ਕਰਨ ਦੇ ਨਾਲ ਹੀ ਇਸ ਦੀ ਰਿਲੀਜ਼ ਡੇਟ ਤੇ ਸਮੇਂ ਦਾ ਵੀ ਖੁਲਾਸਾ ਕੀਤਾ ਗਿਆ ਹੈ। ਇਸ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ ਗਿਆ ਹੈ ਕਿ ਪਾਰਟ ਇਕ ਤੇ ਦੋ 'ਤੇ ਜ਼ਬਰਦਸਤ ਪ੍ਰਤੀਕਿਰਿਆ ਲਈ ਧੰਨਵਾਦ। ਹੁਣ ਅਸੀਂ ਤੁਹਾਡੇ ਲਈ ਤੀਸਰਾ ਪਾਰਟ #KBCFilmSammaanPart3 ਦਾ ਫਾਈਨ ਸੀਰੀਜ਼ ਸ਼ੇਅਰ ਕਰ ਰਹੇ ਹਾਂ। 23 ਅਗਸਤ, ਰਾਤ 9 ਵਜੇ ਤੋਂ ਸਿਰਫ਼ ਸੋਨੀ। ਸਿਰਫ਼ ਕੁਝ ਹੀ ਦਿਨਾਂ ਬਾਅਦ ਤੁਹਾਡੀ ਟੀਵੀ ਸਕ੍ਰੀਨ 'ਤੇ ਸਵਾਲਾਂ ਦੀ ਝੜੀ ਲੱਗਣ ਵਾਲੀ ਹੈ।
ਇਸ ਪ੍ਰੋਮੋ ਨੂੰ ਤੁਸੀਂ ਦੇਖ ਸਕਦੇ ਹੋ। ਇਸ ਨੂੰ ਇਕ ਫਿਲਮੀ ਫਾਰਮੈੱਟ 'ਚ ਬਣਾਇਆ ਗਿਆ ਹੈ। ਇਸ ਨੂੰ ਫਿਲਮਕਾਰ ਨਿਤੇਸ਼ ਤਿਵਾੜੀ ਨੇ ਕੀਤਾ ਹੈ। ਪਹਿਲੀ ਵਾਰ ਇਸ ਨੂੰ ਤਿੰਨ ਹਿੱਸਿਆਂ 'ਚ ਬਣਾਇਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ KBC 13 ਦੇ ਇਸ ਪੂਰੇ ਵੀਡੀਓ ਨੂੰ ਨਿਤੀਸ਼ ਤਿਵਾੜੀ ਨੇ ਹੀ ਲਿਖਿਆ ਅਤੇ ਡਾਇਰੈਕਟ ਕੀਤਾ ਹੈ। ਇਸ ਫਿਲਮ ਦਾ ਸਿਰਲੇਖ ਹੈ ਸਨਮਾਨ। ਸਾਹਮਣੇ ਆਏ ਇਸ ਨਵੇਂ ਪ੍ਰੋਮੋ 'ਚ ਤੁਸੀਂ ਦੇਖ ਸਕਦੇ ਹੋ ਕਿ ਇਕ ਪਿੰਡਵਾਸੀ ਕੇਬੀਸੀ ਦੀ ਚੇਅਰ 'ਤੇ ਬੈਠਾ ਹੋਇਆ ਕਿਵੇਂ ਸ਼ੋਅ ਜਿੱਤਦਾ ਹੈ ਅਤੇ ਆਪਣੇ ਸਨਮਾਨ ਲਈ ਲੜਾਈ ਕਰਦਾ ਹੈ। ਕੇਬੀਸੀ ਦਾ ਨਵਾਂ ਪ੍ਰੋਮੋ ਪ੍ਰੋਰਨਾਦਾਇਕ ਹੈ। 

 


Aarti dhillon

Content Editor

Related News