ਇਸ ਤਾਰੀਖ਼ ਤੋਂ ਸ਼ੁਰੂ ਹੋਵੇਗਾ 'ਦਿ ਕਪਿਲ ਸ਼ਰਮਾ ਸ਼ੋਅ', ਨਵੇਂ ਸੈੱਟ ਨਾਲ ਬਦਲੇਗਾ ਬਹੁਤ ਕੁਝ

Wednesday, May 26, 2021 - 02:44 PM (IST)

ਇਸ ਤਾਰੀਖ਼ ਤੋਂ ਸ਼ੁਰੂ ਹੋਵੇਗਾ 'ਦਿ ਕਪਿਲ ਸ਼ਰਮਾ ਸ਼ੋਅ', ਨਵੇਂ ਸੈੱਟ ਨਾਲ ਬਦਲੇਗਾ ਬਹੁਤ ਕੁਝ

ਨਵੀਂ ਦਿੱਲੀ : ਟੀ. ਵੀ. ਦੇ ਸਭ ਤੋਂ ਚਰਚਿਤ ਤੇ ਪਸੰਦੀਦਾ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਦੇ ਪ੍ਰਸ਼ੰਸਕਾਂ ਲਈ ਗੁੱਡ ਨਿਊਜ਼ ਹੈ। ਮਹਾਰਾਸ਼ਟਰ 'ਚ ਵਧਦੇ ਕੋਰੋਨਾ ਕੇਸ ਤੇ ਤਾਲਾਬੰਦੀ ਵਿਚਕਾਰ ਸ਼ੋਅ ਦੇ ਕੁਝ ਮਹੀਨਿਆਂ ਲਈ ਬੰਦ ਕਰ ਦਿੱਤਾ ਗਿਆ ਸੀ। ਅਜਿਹੇ 'ਚ ਪ੍ਰਸ਼ੰਸਕ ਬੇਸਬਰੀ ਨਾਲ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਸਨ ਕਿ ਸ਼ੋਅ ਕਦੋਂ ਵਾਪਸੀ ਕਰੇਗਾ ਤਾਂ ਹੁਣ ਤੁਹਾਡਾ ਇਹ ਇੰਤਜ਼ਾਰ ਖ਼ਤਮ ਹੋਣ ਵਾਲਾ ਹੈ ਕਿਉਂਕਿ 'ਦਿ ਕਪਿਲ ਸ਼ਰਮਾ ਸ਼ੋਅ' ਫਿਰ ਤੋਂ ਸ਼ੁਰੂ ਹੋਣ ਦੀ ਡੇਟ ਸਾਹਮਣੇ ਆ ਗਈ ਹੈ। ਹੁਣ ਕਪਿਲ ਨਾਲ ਫਿਰ ਤੋਂ ਹੱਸਣ ਲਈ ਤੁਹਾਨੂੰ ਬੱਸ ਕਰੀਬ ਦੋ ਮਹੀਨੇ ਦਾ ਇੰਤਜ਼ਾਰ ਹੋਰ ਕਰਨਾ ਪਵੇਗਾ ਕਿਉਂਕਿ ਆਪਣੀ ਟੀਮ ਨਾਲ ਕਪਿਲ ਜਲਦ ਹੀ ਤੁਹਾਡੀ ਟੈਲੀਵਿਜ਼ਨ ਸਕ੍ਰੀਨਜ਼ 'ਤੇ ਮੁੜ ਤੋਂ ਵਾਪਸੀ ਕਰਨ ਵਾਲੇ ਹਨ।

ਟੈਲੀ ਚੱਕਰ ਦੀ ਰਿਪੋਰਟ ਮੁਤਾਬਿਕ ਸ਼ੋਅ 21 ਜੁਲਾਈ ਤੋਂ ਫਿਰ ਤੋਂ ਸ਼ੁਰੂ ਹੋਣ ਵਾਲਾ ਹੈ। ਖ਼ਬਰ ਮੁਤਾਬਿਕ ਇਹ ਸ਼ੂਟਿੰਗ ਜੁਲਾਈ ਦੇ ਪਹਿਲੇ ਹਫ਼ਤੇ ਤੋਂ ਸ਼ੁਰੂ ਹੋ ਜਾਵੇਗੀ। ਕਪਿਲ ਦੇ ਨਾਲ-ਨਾਲ ਬਾਕੀ ਦੇ ਸਟਾਰਜ਼ ਭਾਰਤੀ ਸਿੰਘ, ਕੀਕੂ ਸ਼ਾਰਦਾ, ਸੁਮੋਨਾ ਚੱਕਰਵਰਤੀ, ਚੰਦਨ ਪ੍ਰਭਾਕਰ ਤੇ ਕ੍ਰਿਸ਼ਣਾ ਅਭਿਸ਼ੇਕ ਵੀ ਪਹਿਲੇ ਹੀ ਤਰ੍ਹਾਂ ਸ਼ੋਅ ਦਾ ਹਿੱਸਾ ਹੋਣਗੇ। ਹਾਲਾਂਕਿ ਇਸ ਵਾਰ ਸੈੱਟ 'ਤੇ ਲਾਈਵ ਆਂਡੀਅੰਸ ਹੋਵੇਗੀ ਜਾਂ ਨਹੀਂ ਇਸ ਬਾਰੇ ਕੋਈ ਫ਼ੈਸਲਾ ਨਹੀਂ ਕੀਤਾ ਗਿਆ ਹੈ। ਦਰਅਸਲ, ਤਾਲਾਬੰਦੀ ਦੌਰਾਨ ਜਦੋਂ ਸ਼ੋਅ ਆਉਂਦਾ ਸੀ ਤਾਂ ਕੋਵਿਡ ਕਾਰਨ ਸ਼ੋਅ 'ਚ ਦਰਸ਼ਕ ਨਹੀਂ ਹੁੰਦੇ ਸਨ। ਦਰਸ਼ਕਾਂ ਦੀ ਥਾਂ ਉਨ੍ਹਾਂ ਦੇ ਪੋਸਟਰ ਸ਼ੋਅ 'ਚ ਰੱਖੇ ਗਏ ਸਨ। ਸਿਰਫ਼ ਅਰਚਨਾ ਪੂਰਨ ਸਿੰਘ ਆਪਣੀ ਸੀਟ 'ਤੇ ਬੈਠੀ ਹੁੰਦੀ ਸੀ ਅਤੇ ਆਲੇ-ਦੁਆਲੇ ਦਰਸ਼ਕਾਂ ਦੇ ਪੋਸਟਰ ਰਹਿੰਦੇ ਸਨ। 

ਦੱਸਣਯੋਗ ਹੈ ਕਿ ਕੋਵਿਡ ਮਹਾਮਾਰੀ ਦੌਰਾਨ ਕਾਮੇਡੀਆਨ ਕਪਿਲ ਸ਼ਰਮਾ ਮਦਦ ਲਈ ਅੱਗੇ ਆਏ ਹਨ। ਦੇਸ਼ 'ਚ ਆਕਸੀਜਨ ਦੀ ਘਾਟ ਕਾਰਨ ਹੁਣ ਕਪਿਲ ਨੇ 'ਆਰਟ ਆਫ਼ ਲਿਵਿੰਗ' ਨਾਲ ਕੇ ਇਸ ਸਮੱਸਿਆ ਨਾਲ ਲੜਨ ਦਾ ਫ਼ੈਸਲਾ ਲਿਆ ਹੈ। ਇਸ ਫਾਉਂਡੇਸ਼ਨ ਦੇ ਜਰੀਏ 'ਮੋਬਾਈਲ ਆਕਸੀਜਨ ਸੇਵਾ' ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦੇ ਜ਼ਰੀਏ ਪਿੰਡ 'ਚ ਵੀ ਆਕਸੀਜਨ ਵੀ ਪਹੁੰਚਾਈ ਜਾਵੇਗੀ। ਇਸ ਤੋਂ ਇਲਾਵਾ ਹਸਪਤਾਲ 'ਚ ਬੈੱਡ, ਆਕਸੀਜਨ ਸਿਲੰਡਰ, ਐਂਬੂਲੈਂਸ, ਇਮਿਊਨਿਟੀ ਕਿੱਟਾਂ ਜਾਂ ਡਾਕਟਰਾਂ ਦੀ ਸਹਾਇਤਾ ਦੀ ਜ਼ਰੂਰਤ ਹੈ ਤਾਂ ਤੁਹਾਡੀ ਮੁਸ਼ਕਿਲ ਸੌਖੀ ਹੋ ਜਾਵੇਗੀ। ਕਪਿਲ ਸ਼ਰਮਾ ਨੇ ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਲਿਖਿਆ, 'ਕੋਵਿਡ ਰਾਹਤ ਸੇਵਾ, ਮਿਸ਼ਨ ਜ਼ਿੰਦਾਗੀ।'


author

sunita

Content Editor

Related News