ਅਮਿਤਾਭ ਤੇ ਦੀਪਕਾ ਦੀ ਫ਼ਿਲਮ ''The Intern'' ਦੀ ਪਹਿਲੀ ਝਲਕ ਆਈ ਸਾਹਮਣੇ
Tuesday, Apr 06, 2021 - 11:12 AM (IST)

ਮੁੰਬਈ (ਬਿਊਰੋ) - ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਤੇ ਦੀਪਿਕਾ ਪਾਦੂਕੋਣ ਨੂੰ ਇਕ ਵਾਰ ਫਿਰ ਤੋਂ ਇਕੱਠੇ ਸਕ੍ਰੀਨ 'ਤੇ ਵੇਖਣ ਲਈ ਪ੍ਰਸ਼ੰਸਕ ਬੇਹੱਦ ਉਤਸੁਕਤ ਹਨ। ਦੋਵਾਂ ਦੀ ਅਗਲੀ ਫ਼ਿਲਮ 'ਦਿ ਇੰਟਰਨ' ਦਾ ਪਹਿਲਾ ਪੋਸਟਰ ਸਾਹਮਣੇ ਆ ਚੁੱਕਿਆ ਹੈ, ਜਿਸ 'ਚ ਦੀਪਿਕਾ ਅਤੇ ਅਮਿਤਾਭ ਦੀ ਸ਼ੈਡੋ ਨੂੰ ਦਿਖਾਇਆ ਗਿਆ ਹੈ। ਪਿਛਲੇ ਸਾਲ ਦੀਪਿਕਾ ਪਾਦੂਕੋਣ ਦੀ ਫ਼ਿਲਮ 'ਦਿ ਇੰਟਰਨ' ਦਾ ਐਲਾਨ ਹੋਇਆ ਸੀ, ਜਿਸ 'ਚ ਦੀਪਿਕਾ ਨਾਲ ਮਰਹੂਮ ਅਦਾਕਾਰ ਰਿਸ਼ੀ ਕਪੂਰ ਨੂੰ ਕਾਸਟ ਕੀਤਾ ਗਿਆ ਸੀ। ਰਿਸ਼ੀ ਕਪੂਰ ਦੇ ਦਿਹਾਂਤ ਤੋਂ ਬਾਅਦ ਇਹ ਫ਼ਿਲਮ ਹੋਲਡ 'ਤੇ ਚਲੀ ਗਈ ਸੀ। ਇਸ ਤੋਂ ਬਾਅਦ ਮੇਕਰਸ ਨੇ ਅਮਿਤਾਭ ਬੱਚਨ ਨੂੰ ਫ਼ਿਲਮ 'ਚ ਰਿਸ਼ੀ ਕਪੂਰ ਦੀ ਜਗ੍ਹਾ ਅਪਰੋਚ ਕੀਤਾ ਅਤੇ ਅਮਿਤਾਭ ਬੱਚਨ ਨੇ ਫ਼ਿਲਮ ਲਈ ਤੁਰੰਤ ਹਾਂ ਕਰ ਦਿੱਤੀ। ਫ਼ਿਲਮ ਦੇ ਮੇਕਰਸ ਨੇ ਹੁਣ ਫ਼ਿਲਮ 'ਤੇ ਫਿਰ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
ਰਿਪੋਰਟਸ ਮੁਤਾਬਕ ਫ਼ਿਲਮ ਦੀ ਸ਼ੂਟਿੰਗ ਜਲਦ ਸ਼ੁਰੂ ਕੀਤਾ ਜਾਵੇਗੀ। ਦੀਪਿਕਾ ਪਾਦੂਕੋਣ ਅਤੇ ਅਮਿਤਾਭ ਬੱਚਨ ਫ਼ਿਲਮ 'ਪੀਕੂ' ਤੋਂ ਬਾਅਦ ਫਿਰ ਤੋਂ ਫ਼ਿਲਮ 'ਦਿ ਇੰਟਰਨ' 'ਚ ਸਕ੍ਰੀਨ ਸ਼ੇਅਰ ਕਰਨਗੇ। ਕੁਝ ਸਮਾਂ ਪਹਿਲਾਂ ਫ਼ਿਲਮ ਬਾਰੇ ਦੀਪਿਕਾ ਪਾਦੂਕੋਣ ਨੇ ਕਿਹਾ ਸੀ 'ਦਿ ਇੰਟਰਨ' ਇੱਕ ਸੁੰਦਰ ਰਿਸ਼ਤੇ ਦੀ ਕਹਾਣੀ ਹੈ। ਫ਼ਿਲਮ 'ਚ ਲਾਈਟ ਕਾਮੇਡੀ ਵੇਖਣ ਨੂੰ ਮਿਲੇਗੀ।
ਦਸ ਦਈਏ ਕਿ ਇਹ ਫ਼ਿਲਮ ਹਾਲੀਵੁੱਡ ਦੀ 'ਦਿ ਇੰਟਰਨ' ਦਾ ਹਿੰਦੀ ਰੀਮੇਕ ਹੋਵੇਗੀ, ਜਿਸ ਨੂੰ ਕਿ 'Warners Bros' ਪਿਕਚਰ ਇੰਡੀਆ ਦੇ ਬੈਨਰ ਹੇਠ ਬਣਾਇਆ ਜਾਵੇਗਾ।