ਭਾਰਤ ''ਚ ਰਿਲੀਜ਼ ਨਹੀਂ ਹੋਵੇਗੀ ਪਾਕਿ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਇਹ ਫ਼ਿਲਮ

Saturday, Oct 05, 2024 - 10:19 AM (IST)

ਮੁੰਬਈ (ਬਿਊਰੋ) : ਭਾਰਤ 'ਚ 10 ਸਾਲ ਬਾਅਦ ਕਿਸੇ ਪਾਕਿਸਤਾਨੀ ਫ਼ਿਲਮ ਨੂੰ ਰਿਲੀਜ਼ ਕਰਨ ਦੀ ਗੱਲ ਕਹੀ ਜਾ ਰਹੀ ਸੀ ਪਰ ਹੁਣ ਇਹ ਵੀ ਅਸੰਭਵ ਹੁੰਦਾ ਜਾਪਦਾ ਨਜ਼ਰ ਆ ਰਿਹਾ ਹੈ, ਕਿਉਂਕਿ ਫ਼ਿਲਮ ਦਾ ਕਾਫੀ ਵਿਰੋਧ ਹੋ ਰਿਹਾ ਹੈ। ਫਵਾਦ ਖ਼ਾਨ ਅਤੇ ਮਾਹਿਰਾ ਖ਼ਾਨ ਦੀ ਇਸ ਫ਼ਿਲਮ ਨੂੰ ਰਿਲੀਜ਼ ਕਰਨ ਲਈ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਮਨਜ਼ੂਰੀ ਨਹੀਂ ਦਿੱਤੀ ਹੈ। ਇਹ ਫ਼ਿਲਮ ਇਸ ਮਹੀਨੇ 2 ਅਕਤੂਬਰ ਨੂੰ ਰਿਲੀਜ਼ ਹੋਣੀ ਸੀ। 'ਦਿ ਲੀਜੈਂਡ ਆਫ ਮੌਲਾ ਜੱਟ' ਦੀ ਰਿਲੀਜ਼ ਡੇਟ ਦਾ ਵਿਰੋਧ ਸਭ ਤੋਂ ਪਹਿਲਾਂ ਰਾਜ ਠਾਕਰੇ ਨੇ ਕੀਤਾ ਸੀ। ਮਹਾਰਾਸ਼ਟਰ ਨਵਨਿਰਮਾਣ ਸੈਨਾ ਦੇ ਸੰਸਥਾਪਕ ਪ੍ਰਧਾਨ ਰਾਜ ਠਾਕਰੇ ਨੇ ਵੀ ਫ਼ਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਥੀਏਟਰ ਮਾਲਕਾਂ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਉਹ ਪਾਕਿਸਤਾਨੀ ਫ਼ਿਲਮ ਚਲਾਉਂਦੇ ਹਨ ਤਾਂ ਉਨ੍ਹਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ -ਹਿਨਾ ਨੂੰ ਮਿਲਿਆ ਜਨਮਦਿਨ ਦਾ ਸਰਪ੍ਰਾਈਜ਼, ਦੇਖ ਹੋਈ ਇਮੋਸ਼ਨਲ

ਫ਼ਿਲਮ 'ਦਿ ਲੀਜੈਂਡ ਆਫ ਮੌਲਾ ਜੱਟ' 'ਚ ਫਵਾਦ ਖ਼ਾਨ ਅਤੇ ਮਾਹਿਰਾ ਖਾਨ ਮੁੱਖ ਭੂਮਿਕਾਵਾਂ 'ਚ ਹਨ। ਇਸ ਤੋਂ ਇਲਾਵਾ ਹਮਜ਼ਾ ਅਲੀ ਅੱਬਾਸੀ, ਹੁਮਾਯਾਮਾ ਮਲਿਕ, ਮਿਰਜ਼ਾ ਗੌਹਰ ਰਸ਼ੀਦ, ਫਾਰਿਸ ਸ਼ਫੀ, ਅਲੀ ਅਜ਼ਮਤ, ਨਈਅਰ ਐਜਾਜ਼, ਸ਼ਫਕਤ ਚੀਮਾ, ਰਾਹੀਲਾ ਆਗਾ, ਜੀਆ ਖ਼ਾਨ ਅਤੇ ਸਾਇਮਾ ਬਲੋਚ ਆਪਣੀਆਂ-ਆਪਣੀਆਂ ਅਹਿਮ ਭੂਮਿਕਾਵਾਂ 'ਚ ਨਜ਼ਰ ਆ ਰਹੇ ਹਨ। ਫ਼ਿਲਮ ਦੇ ਨਿਰਦੇਸ਼ਕ, ਪਟਕਥਾ, ਡੀਓਪੀ ਅਤੇ ਸੰਪਾਦਕ ਬਿਲਾਲ ਲਾਸ਼ਾਰੀ ਹਨ ਅਤੇ ਫ਼ਿਲਮ ਨੂੰ ਅਲੀ ਮੁਰਤਜ਼ਾ, ਬਿਲਾਲ ਲਾਸ਼ਾਰੀ ਅਤੇ ਅੰਮਾਰਾ ਹਿਕਮਤ ਦੁਆਰਾ ਨਿਰਮਿਤ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ ਕੰਗਨਾ ਦੀ ਫ਼ਿਲਮ 'ਐਮਰਜੈਂਸੀ' ਨੂੰ ਲੈ ਕੇ ਵੱਡੀ ਖ਼ਬਰ, ਸਹਿ-ਨਿਰਮਾਤਾ ਨੇ ਵੀ ਮੰਨੀ ਇਹ ਗੱਲ

ਦੱਸ ਦੇਈਏ ਕਿ 'ਦਿ ਲੀਜੈਂਡ ਆਫ ਮੌਲਾ ਜੱਟ' ਸਭ ਤੋਂ ਵੱਧ ਕਮਾਈ ਕਰਨ ਵਾਲੀ ਪਾਕਿਸਤਾਨੀ ਫ਼ਿਲਮ ਹੈ। ਇਹ 2022 'ਚ ਰਿਲੀਜ਼ ਹੋਈ ਸੀ। ਉੜੀ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ 'ਚ ਪਾਕਿਸਤਾਨੀ ਕਲਾਕਾਰਾਂ ਦੇ ਕੰਮ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਨਵੰਬਰ 2023 'ਚ ਸੁਪਰੀਮ ਕੋਰਟ ਨੇ ਇਸ ਪਾਬੰਦੀ ਨੂੰ ਹਟਾਉਣ ਦੀ ਮੰਗ ਵਾਲੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News